12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਲੀਜ਼ ਦੀ ਤਲਵਾਰ ਤੇ ਸੀ.ਆਈ.ਐੱਸ.ਐੱਫ. ਦੇ ਖ਼ੌਫ਼ ਨੇ 1000 ਪਰਿਵਾਰਾਂ ਦੀ ਨੀਂਦ ਉਡਾਈ ਪੰਜ ਅਕਤੂਬਰ ਨੂੰ ਹੋਈ ਕਾਰਵਾਈ ਕਾਰਨ ਲੋਕ ਖੌਫ਼ਜ਼ਦਾ

ਨੰਗਲ, 11 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਨਾਸੂਰ ਬਣੀ ਲੀਜ਼ ਦੀ ਅਤਿਅੰਤ ਗੰਭੀਰ ਅਤੇ ਗੁੰਝਲਦਾਰ ਸਮੱਸਿਆ ਕਾਰਨ ਨੰਗਲ ਦੇ ਇੱਕ ਹਜ਼ਾਰ ਪਰਿਵਾਰ ਅੰਤਾਂ ਦਾ ਮਾਨਸਿਕ ਸੰਤਾਪ ਹੰਢਾਅ ਰਹੇ ਹਨ । ਨੰਗਲ ਦੇ 90 ਫੀਸਦੀ ਰਕਬੇ ’ਤੇ ਭਾਖੜਾ ਬਿਆਸ ਪ੍ਰਬੰਧ ਬੋਰਡ ਦਾ ਕੰਟਰੋਲ ਹੈ ਅਤੇ ਬਿਜਲੀ/ਪਾਣੀ ਦਾ ਪ੍ਰਬੰਧ ਵੀ ਬੋਰਡ ਹੀ ਕਰਦਾ ਹੈ ।

Ad Position 21
No active advertisement
(ਬਾਕੀ ਸਫ਼ਾ 10 ’ਤੇ) 12-10-2026
ਨੰਗਲ, 11 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਨਾਸੂਰ ਬਣੀ ਲੀਜ਼ ਦੀ ਅਤਿਅੰਤ ਗੰਭੀਰ ਅਤੇ ਗੁੰਝਲਦਾਰ ਸਮੱਸਿਆ ਕਾਰਨ ਨੰਗਲ ਦੇ ਇੱਕ ਹਜ਼ਾਰ ਪਰਿਵਾਰ ਅੰਤਾਂ ਦਾ ਮਾਨਸਿਕ ਸੰਤਾਪ ਹੰਢਾਅ ਰਹੇ ਹਨ । ਨੰਗਲ ਦੇ 90 ਫੀਸਦੀ ਰਕਬੇ ’ਤੇ ਭਾਖੜਾ ਬਿਆਸ ਪ੍ਰਬੰਧ ਬੋਰਡ ਦਾ ਕੰਟਰੋਲ ਹੈ ਅਤੇ ਬਿਜਲੀ/ਪਾਣੀ ਦਾ ਪ੍ਰਬੰਧ ਵੀ ਬੋਰਡ ਹੀ ਕਰਦਾ ਹੈ । ਬੀ.ਬੀ.ਐਮ.ਬੀ. ਕੇਂਦਰੀ ਊਰਜਾ ਮੰਤਰਾਲਿਆਂ ਦੇ ਹੁਕਮਾਂ ਅਨੁਸਾਰ ਹੀ ਕੰਮ ਕਰਦਾ ਹੈ ਬੇਸ਼ੱਕ ਬੋਰਡ ’ਚ ਪੰਜਾਬ ਦੀ ਹਿੱਸੇਦਾਰੀ 39 ਫੀਸਦੀ ਹੈ। 1948-1963 ਦਰਮਿਆਨ ਨੰਗਲ- ਭਾਖੜਾ ਡੈਮ ਪ੍ਰਾਜੈਕਟ ਦੀ ਉਸਾਰੀ ਹੋਈ ਤੇ ਜੰਗਲ ਸਾਫ਼ ਕਰਕੇ ਨੰਗਲ ਵਸਾਇਆ ਗਿਆ। ਜੰਗਲ ਕੱਟ ਕੇ ਸ਼ਹਿਰ ਵਸਾਉਣਾ ਸਰਕਾਰ ਲਈ ਵੱਡਾ ਇਮਤਿਹਾਨ ਸੀ । ਸਰਕਾਰ ਨੇ ਲੋਕਾਂ ਨੂੰ ਘਰੋਂ ਸੱਦ ਸੱਦ ਕੇ ਨਾ ਸਿਰਫ਼ ਸਰਕਾਰੀ ਨੌਕਰੀ ਦਿੱਤੀ ਸਗੋਂ ਸਸਤੀ ਲੀਜ਼ ’ਤੇ ਦੁਕਾਨਾਂ, ਮਕਾਨ, ਪਲਾਟ ਵੀ ਅਲਾਟ ਕਰ ਦਿੱਤੇ, ਬਿਜਲੀ-ਪਾਣੀ ਵੀ ਦਿੱਤਾ। ਮੇਨ ਮਾਰਕੀਟ, ਮਹਾਂਵੀਰ ਮਾਰਕੀਟ, ਪਹਾੜੀ ਮਾਰਕੀਟ, ਕਿਲਨ ਏਰੀਆ, ਗੋਲ ਮਾਰਕੀਟ, ਛਾਬੜਾ ਮਾਰਕੀਟ ਆਦਿ ਥਾਵਾਂ ’ਤੇ 1000 ਪਰਿਵਾਰਾਂ ਦਾ ਕਾਰੋਬਾਰ ’ਤੇ ਰਿਹਾਇਸ਼ ਹੈ । ਲੀਜ਼ ਸਮਝੌਤੇ ਦੀ ਇੱਕ ਖ਼ਾਸ ਸ਼ਰਤ ਹੈ ਕਿ ਅਸਲੀ ਮਾਲਕ ਦੀ ਪ੍ਰਵਾਨਗੀ ਬਗੈਰ ਲੀਜ਼ ਧਾਰਕ (ਕਿਰਾਏਦਾਰ) ਮੂਲ ਢਾਂਚੇ ਨਾਲ ਛੇੜਛਾੜ/ਵਾਧਾ/ਨਵੀਂ ਮੰਜ਼ਿਲ/ਹੋਰ ਕਬਜ਼ਾ ਨਹੀਂ ਕਰ ਸਕਦਾ । ਪਿਛਲੇ ਪੰਜ ਦਹਾਕਿਆਂ ਤੋਂ ਲੀਜ਼ ਧਾਰਕਾਂ ਨੇ ਲੀਜ਼ ਸਮਝੌਤੇ ਦੀ ਉਲੰਘਣਾ ਕਰਕੇ ਨਾ ਸਿਰਫ਼ ਮੂਲ ਢਾਂਚੇ ਨਾਲ ਛੇੜਛਾੜ ਕੀਤੀ ਸਗੋਂ ਦੁਕਾਨਾਂ ਅੱਗੇ ਤੋਂ ਅੱਗੇ ਵਿਕਦਿਆਂ ਗਈਆਂ । ਦੁਕਾਨਾਂ ਭਾਵੇਂ ਕਰੋੜਾਂ ’ਚ ਵਿਕਣ, ਰਜਿਸਟਰੀ ਨਹੀਂ ਹੁੰਦੀ ਸਿਰਫ਼ ਕਬਜ਼ਾ ਹੀ ਹੁੰਦਾ ਹੈ ਕਿਉਂਕਿ ਅਸਲ ਮਾਲਕ ਤਾਂ ਬੀ.ਬੀ.ਐਮ.ਬੀ. ਹੈ । ਅਜਿਹੀ ਪ੍ਰਾਪਰਟੀ ’ਤੇ ਬੈਂਕ ਲੋਨ ਵੀ ਨਹੀਂ ਮਿਲਦਾ । ਦੁਕਾਨਦਾਰਾਂ ਨੇ ਆਮ ਲੋਕਾਂ ਦੀ ਸਹੂਲਤ ਵਾਲੇ ਵਰਾਂਡੇ ਵੀ ਦੁਕਾਨਾਂ ’ਚ ਮਿਲਾਅ ਲਏ ਤੇ ਦੁਕਾਨਾਂ ਦੀ ਪਿਛਲੀ ਸਰਕਾਰੀ ਥਾਂ ’ਤੇ ਉਸਾਰੀ ਕਰ ਲਈ । ਇੱਕ ਵੱਡੇ ਦਵਾਈ ਕਾਰੋਬਾਰੀ ਨੇ ਜਨਤਕ ਨਲਕੇ ਲਾਗੇ ਨਵੀਂ ਦੁਕਾਨ ਉਸਾਰ ਲਈ ਜਿਸਦਾ ਨਕਸ਼ਾ ਹੀ ਨਹੀਂ, ਇੱਕ ਕਰੋੜਪਤੀ ਧਨਾਢ ਸਫ਼ੈਦੀ ਠੇਕੇਦਾਰ ਨੇ ਪਾਰਕਿੰਗ ਵਾਲੀ ਥਾਂ ਮੱਲ ਕੇ ਫਾਸਟ ਫੂਡ ਦਾ ਵੱਡਾ ਕਾਰੋਬਾਰ ਸ਼ੁਰੂ ਕਰ ਲਿਆ । ਬੀ.ਬੀ.ਐਮ.ਬੀ. ਨੇ ਸਮੇਂ ਸਮੇਂ ’ਤੇ ਕਾਰਵਾਈ ਕਰਦਿਆਂ ਨਾ ਸਿਰਫ਼ ਵੱਡੀ ਗਿਣਤੀ ’ਚ ਲੀਜ਼ ਸਮਝੌਤੇ ਰੱਦ ਕਰ ਦਿੱਤੇ ਹਨ ਸਗੋਂ ਵੱਖ ਵੱਖ ਅਦਾਲਤਾਂ ’ਚ ਕੇਸ ਵੀ ਪਾ ਦਿੱਤੇ ਹਨ । ਲੀਜ਼ ਦੇ ਮਾਮਲਿਆਂ ਬਾਰੇ ਅੰਤਿਮ ਫ਼ੈਸਲਾ ਤਾਂ ਨੇੜ ਭਵਿੱਖ ’ਚ ਮਾਣਯੋਗ ਅਦਾਲਤਾਂ ਨੇ ਕਰਨਾ ਹੈ, ਪਰ ਦੋ ਵੱਡਾ ਫ਼ੈਸਲਿਆਂ ਮਗਰੋਂ ਬੀ.ਬੀ.ਐਮ.ਬੀ. ਨੇ ਸ਼ਿਵਾਲਿਕ ਸਿਨੇਮਾ ਅਤੇ ਚੱਕੀ ਰਾਣਾ ਰਣਬਹਾਦੁਰ ਨੂੰ ਤੋੜ ਦਿੱਤਾ ਹੈ। ਮਿਤੀ 5 ਅਕਤੂਬਰ 2026 ਨੂੰ ਬੀ.ਬੀ.ਐਮ.ਬੀ. ਅਤੇ ਸੀ.ਆਈ.ਐਸ.ਐਫ. ਦੀ ਟੀਮ ਚਾਣਚੱਕ ਹੀ ਕਿਲਨ ਏਰੀਆ ’ਚ ਆਈ ਅਤੇ ਦੋ ਨਾਜਾਇਜ਼ ਉਸਾਰੀਆਂ ਢਾਹ ਕੇ ਫੁਰਤੀ ਨਾਲ ਚਲੀ ਗਈ । ਟੀਮ ਅੱਡਾ ਮਾਰਕੀਟ ਨੰਗਲ ਦੀ ਨਾਜਾਇਜ਼ ਉਸਾਰੀ ਤੋੜਨ ਗਈ ਪਰ ਲੋਕਾਂ ਦੇ ਭਾਰੀ ਵਿਰੋਧ ਕਾਰਨ ਪਰਤ ਆਈ । ਚੇਤੇ ਰਹੇ ਕਿ ਨਿਧੜਕ ਐਡਵੋਕੇਟ ਅਨੁਜ ਠਾਕੁਰ, ਭਾਜਪਾ ਆਗੂ ਰਾਜੇਸ਼ ਚੌਧਰੀ, ਡਾ. ਸੰਜੀਵ ਗੌਤਮ, ਮਰਤੰਜੇ ਪ੍ਰਸਾਦ, ਰਵਿੰਦਰ ਸਿੰਘ ਗੋਲਡੀ, ਕਾਮਰੇਡ ਸੁਖਦੇਵ ਦੀ ਅਗਵਾਈ ’ਚ 8 ਜਨਵਰੀ 2008 ਨੂੰ ਇਤਿਹਾਸਕ ਨੰਗਲ ਬੰਦ ਵੀ ਹੋਇਆ ਸੀ। ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਉਕਤ ਲੀਡਰਾਂ ਨੂੰ ਪੰਜਾਬ ਦੇ ਸਾਬਕਾ ਚੀਫ਼ ਸੈਕਟਰੀ ਐਸ.ਸੀ. ਅਗਰਵਾਲ ਨਾਲ ਵੀ ਮਿਲਵਾਇਆ ਸੀ ਪਰ ਹਾਲਾਤ ‘ਕੁੱਤਾ ਕਪਾਹ ’ਚ ਫਸਿਆ’ ਵਾਲੇ ਹੀ ਰਹੇ । ਸਾਬਕਾ ਵਜ਼ੀਰ ਮਦਨ ਮੋਹਨ ਮਿੱਤਲ, ਰਾਣਾ ਕੇ.ਪੀ. ਸਿੰਘ, ਡਾ. ਦਲਜੀਤ ਸਿੰਘ ਚੀਮਾ, ਪ੍ਰੇਮੀ ਸਿੰਘ ਚੰਦੂਮਾਜਰਾ, ਮਨੀਸ਼ ਤਿਵਾੜੀ, ਰਵਨੀਤ ਸਿੰਘ ਬਿੱਟੂ, ਹਰਜੋਤ ਸਿੰਘ ਬੈਂਸ, ਡਾ. ਸੁਭਾਸ਼ ਸ਼ਰਮਾ, ਲਾਲਪੁਰਾ ਪਰਿਵਾਰ ਨੇ ਆਪੋ ਆਪਣੇ ਪੱਧਰ ’ਤੇ ਯਤਨ ਕੀਤੇ ਪਰ ਹੱਲ ਨਹੀਂ ਹੋਇਆ । ਆਮ ਆਦਮੀ ਪਾਰਟੀ ਦੇ ਫਾਇਰ ਬਰਾਂਡ ਆਗੂ ਡਾਕਟਰ ਸੰਜੀਵ ਗੌਤਮ ਜਿਹੜੇ ਮਈ 2025 ਨੂੰ ‘ਪਾਣੀਆਂ ਦੇ ਰਾਖੇ’ ਅੰਦੋਲਨ ਦੌਰਾਨ ਨੰਗਲ ਡੈਮ ਨੂੰ ਤਾਲਾ ਲਾ ਕੇ ਚਰਚਾ ’ਚ ਆਏ ਸਨ ਦੱਸਦੇ ਹਨ ‘ਬੀ.ਬੀ.ਐਮ.ਬੀ. ਕੋਈ ਅਥਾਰਿਟੀ ਨਹੀਂ ਅਸਲ ਮਾਲਕ ਪੰਜਾਬ ਸਰਕਾਰ ਹੈ।’ ਬੀ.ਬੀ.ਐਮ.ਬੀ. ਕੋਲ ਜ਼ਮੀਨ ਦੇ ਦਸਤਾਵੇਜ਼ ਹੀ ਨਹੀਂ ਹਨ। ਇਸੇ ਦੌਰਾਨ ਆਰ.ਟੀ.ਆਈ. ਕਾਰਕੁੰਨ ਯੋਗੇਸ਼ ਸਚਦੇਵਾ ਨੇ ਦੱਸਿਆ ਕਿ ਜ਼ਮੀਨ ਦੀ ਮਾਲਕੀ ਬੀ.ਬੀ.ਐਮ.ਬੀ. ਕੋਲ ਹੈ। ਰਾਜਸੀ ਲਾਹੇ ਲਈ ਲੀਡਰ ਝੂਠ ਬੋਲ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੂੰ ਵਿਕਾਸ ਦੀਆਂ ਬੁਲੰਦੀਆਂ ’ਤੇ ਪਹੁੰਚਾਉਣ ਲਈ ਅਕਾਲੀ ਦਲ ਦੀ ਸਰਕਾਰ ਜ਼ਰੂਰੀ- ਜਥੇਦਾਰ ਪੰਜਗਰਾਈਆਂ ਅਗਲੀ ਖ਼ਬਰ ਔਰਤਾਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਕਾਂਗਰਸ ਆਪਣੇ ਸੰਸਦ ਮੈਂਬਰ ਦੇ ਮਾਮਲੇ ’ਚ ਚੁੱਪ ਕਿਉਂ ?-ਬੀਬਾ ਜੈ ਇੰਦਰ ਕੌਰ
Ad Position 24