ਤਿਉਹਾਰਾਂ ਦੇ ਸੀਜ਼ਨ ਦੌਰਾਨ ਅੰਮ੍ਰਿਤਸਰ-ਛਪਰਾ ਅਤੇ
ਛੇਹਰਟਾ-ਮੁਜ਼ੱਫਰਪੁਰ ਵਿਚਾਲੇ ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ
ਫ਼ਿਰੋਜ਼ਪੁਰ, 13 ਅਕਤੂਬਰ (ਰਾਕੇਸ਼ ਚਾਵਲਾ)-ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦਿਆਂ ਰੇਲ ਯਾਤਰੀਆਂ ਦੇ ਸੁਖਾਲੇ ਅਤੇ ਸੁਵਿਧਾਜਨਕ ਆਵਾਜਾਈ ਲਈ ਰੇਲਵੇ ਵਿਭਾਗ ਵਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ। ਉੱਤਰ ਰੇਲਵੇ ਫ਼ਿਰੋਜ਼ਪੁਰ ਮੰਡਲ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਦੱਸਿਆ ਕਿ ਰੇਲਵੇ ਨੇ ਅੰਮ੍ਰਿਤਸਰ–ਛਪਰਾ–ਅੰਮ੍ਰਿਤਸਰ ਅਤੇ ਛੇਹਰਟਾ-ਮੁਜ਼ੱਫਰਪੁਰ-ਛੇਹਰਟਾ ਵਿਚਕਾਰ ਰਿਜ਼ਰਵਡ ਤਿਉਹਾਰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ।
ਫ਼ਿਰੋਜ਼ਪੁਰ, 13 ਅਕਤੂਬਰ (ਰਾਕੇਸ਼ ਚਾਵਲਾ)-ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦਿਆਂ ਰੇਲ ਯਾਤਰੀਆਂ ਦੇ ਸੁਖਾਲੇ ਅਤੇ ਸੁਵਿਧਾਜਨਕ ਆਵਾਜਾਈ ਲਈ ਰੇਲਵੇ ਵਿਭਾਗ ਵਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ। ਉੱਤਰ ਰੇਲਵੇ ਫ਼ਿਰੋਜ਼ਪੁਰ ਮੰਡਲ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਦੱਸਿਆ ਕਿ ਰੇਲਵੇ ਨੇ ਅੰਮ੍ਰਿਤਸਰ–ਛਪਰਾ–ਅੰਮ੍ਰਿਤਸਰ ਅਤੇ ਛੇਹਰਟਾ-ਮੁਜ਼ੱਫਰਪੁਰ-ਛੇਹਰਟਾ ਵਿਚਕਾਰ ਰਿਜ਼ਰਵਡ ਤਿਉਹਾਰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਅੰਮ੍ਰਿਤਸਰ-ਛਪਰਾ-ਅੰਮ੍ਰਿਤਸਰ ਰਿਜ਼ਰਵਡ ਫੈਸਟੀਵਲ ਸਪੈਸ਼ਲ (04638/04637) ਗਾਡੀ ਨੰਬਰ 04638 ਅੰਮ੍ਰਿਤਸਰ ਤੋਂ ਛਪਰਾ ਲਈ 19 ਅਕਤੂਬਰ 2026 ਤੋਂ 30 ਨਵੰਬਰ 2026 ਤੱਕ ਹਰ ਸੋਮਵਾਰ ਨੂੰ ਚਲਾਈ ਜਾਵੇਗੀ ਕੁੱਲ 7 ਫੇਰੇ। ਇਹ ਟਰੇਨ ਅੰਮ੍ਰਿਤਸਰ ਤੋਂ ਸ਼ਾਮ 19:40 ਵਜੇ ਰਵਾਨਾ ਹੋ ਕੇ 25 ਘੰਟਿਆਂ ਬਾਅਦ ਅਗਲੇ ਦਿਨ ਰਾਤ 20:45 ਵਜੇ ਛਪਰਾ ਪਹੁੰਚੇਗੀ। ਵਾਪਸੀ ’ਚ ਗਾਡੀ ਨੰਬਰ 04637 ਛਪਰਾ ਤੋਂ ਅੰਮ੍ਰਿਤਸਰ ਲਈ 20 ਅਕਤੂਬਰ 2026 ਤੋਂ 1 ਦਸੰਬਰ 2026 ਤੱਕ ਹਰ ਮੰਗਲਵਾਰ ਨੂੰ ਚੱਲੇਗੀ ਕੁੱਲ 7 ਫੇਰੇ। ਇਹ ਟਰੇਨ ਛਪਰਾ ਤੋਂ ਰਾਤ 22:15 ਵਜੇ ਚੱਲ ਕੇ 26 ਘੰਟਿਆਂ ਬਾਅਦ ਰਾਤ 00:20 ਵਜੇ ਅੰਮ੍ਰਿਤਸਰ ਪਹੁੰਚੇਗੀ। ਰਸਤੇ ਵਿਚ ਇਹ ਵਿਸ਼ੇਸ਼ ਟਰੇਨ ਬਿਆਸ, ਜਲੰਧਰ ਸਿਟੀ, ਫਗਵਾੜਾ, ਢੰਡਾਰੀ ਕਲਾਂ, ਸਰਹਿੰਦ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਸੀਤਾਪੁਰ, ਗੋਂਡਾ, ਗੋਰਖਪੁਰ, ਕਪਤਾਨਗੰਜ, ਪਡਰੌਨਾ, ਤਮਕੁਹੀ ਰੋਡ, ਥਾਵੇਂ, ਸੀਵਾਨ ਅਤੇ ਇਕਮਾ ਰੇਲਵੇ ਸਟੇਸ਼ਨਾਂ ’ਤੇ ਦੋਵਾਂ ਦਿਸ਼ਾਵਾਂ ਵਿਚ ਰੁਕੇਗੀ। ਛੇਹਰਟਾ-ਮੁਜ਼ੱਫਰਪੁਰ-ਛੇਹਰਟਾ ਰਿਜ਼ਰਵਡ ਫੈਸਟੀਵਲ ਸਪੈਸ਼ਲ (04640/ 04639) ਗਾਡੀ ਨੰਬਰ 04640 ਛੇਹਰਟਾ ਤੋਂ ਮੁਜ਼ੱਫਰਪੁਰ ਲਈ 19 ਅਕਤੂਬਰ 2026 ਤੋਂ 30 ਨਵੰਬਰ 2026 ਤੱਕ ਹਰ ਸੋਮਵਾਰ ਨੂੰ ਰਵਾਨਾ ਹੋਵੇਗੀ ਕੁੱਲ 7 ਫੇਰੇ। ਇਹ ਟਰੇਨ ਛੇਹਰਟਾ ਤੋਂ ਸਵੇਰੇ 08:35 ਵਜੇ ਚੱਲ ਕੇ 28 ਘੰਟੇ 35 ਮਿੰਟ ਬਾਅਦ ਦੁਪਹਿਰ 13:10 ਵਜੇ ਮੁਜ਼ੱਫਰਪੁਰ ਪਹੁੰਚੇਗੀ। ਵਾਪਸੀ ’ਚ ਗਾਡੀ ਨੰਬਰ 04639 ਮੁਜ਼ੱਫਰਪੁਰ ਤੋਂ ਛੇਹਰਟਾ ਲਈ 20 ਅਕਤੂਬਰ 2026 ਤੋਂ 01 ਦਸੰਬਰ 2026 ਤੱਕ ਹਰ ਮੰਗਲਵਾਰ ਨੂੰ ਚੱਲੇਗੀ ਕੁੱਲ 7 ਫੇਰੇ। ਇਹ ਟਰੇਨ ਮੁਜ਼ੱਫਰਪੁਰ ਤੋਂ ਸ਼ਾਮ 16:00 ਵਜੇ ਰਵਾਨਾ ਹੋ ਕੇ 29 ਘੰਟੇ 30 ਮਿੰਟ ਬਾਅਦ ਰਾਤ 21:30 ਵਜੇ ਛੇਹਰਟਾ ਪਹੁੰਚੇਗੀ। ਇਹ ਟਰੇਨ ਦੋਵਾਂ ਦਿਸ਼ਾਵਾਂ ਵਿਚ ਅੰਮ੍ਰਿਤਸਰ, ਬਿਆਸ, ਜਲੰਧਰ ਸਿਟੀ, ਲੁਧਿਆਣਾ, ਸਰਹਿੰਦ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਸੀਤਾਪੁਰ, ਗੋਂਡਾ, ਗੋਰਖਪੁਰ, ਕਪਤਾਨਗੰਜ, ਸਿਸਵਾ, ਪਨਿਹਵਾ, ਬਗਾਹਾ, ਨਰਕਟੀਆਗੰਜ, ਬੇਤੀਆ ਅਤੇ ਸੁਗੌਲੀ ਸਟੇਸ਼ਨਾਂ ’ਤੇ ਠਹਿਰਾਅ ਕਰੇਗੀ।