ਸੰਤ ਸੁਰਜੀਤ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਨਮਿੱਤ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਰੋਹ ਕੱਲ੍ਹ ਵੱਖ-ਵੱਖ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ
ਮਸਤੂਆਣਾ ਸਾਹਿਬ, 2 ਨਵੰਬਰ (ਦਮਦਮੀ)-ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਅਨਿਨ ਸੇਵਕ ਸੰਤ ਸੁਰਜੀਤ ਸਿੰਘ (ਲਾਈਫ ਮੈਂਬਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ) ਮੁੱਖ ਸੇਵਾਦਾਰ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਅਤੇ ਪ੍ਰਧਾਨ ਸੰਤ ਸੇਵਕ ਜਥਾ ਮਸਤੂਆਣਾ ਸਾਹਿਬ ਜੋ ਕਿ ਬੀਤੇ ਦਿਨੀਂ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਸੱਚਖੰਡ ਜਾ ਬਿਰਾਜੇ ਹਨ। ਸਵ.
ਮਸਤੂਆਣਾ ਸਾਹਿਬ, 2 ਨਵੰਬਰ (ਦਮਦਮੀ)-ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਅਨਿਨ ਸੇਵਕ ਸੰਤ ਸੁਰਜੀਤ ਸਿੰਘ (ਲਾਈਫ ਮੈਂਬਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ) ਮੁੱਖ ਸੇਵਾਦਾਰ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਅਤੇ ਪ੍ਰਧਾਨ ਸੰਤ ਸੇਵਕ ਜਥਾ ਮਸਤੂਆਣਾ ਸਾਹਿਬ ਜੋ ਕਿ ਬੀਤੇ ਦਿਨੀਂ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਸੱਚਖੰਡ ਜਾ ਬਿਰਾਜੇ ਹਨ। ਸਵ. ਬਾਬਾ ਸੁਰਜੀਤ ਸਿੰਘ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰਾਂ ਵਲੋਂ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਸੋਨੀ ਨਾਲ ਗਹਿਰਾ ਦੁੱਖ ਸਾਂਝਾ ਕੀਤਾ। ਇਸ ਤੋਂ ਇਲਾਵਾ ਮਹੰਤ ਬਾਬਾ ਸੁਰਜੀਤ ਸਿੰਘ ਸਰਪ੍ਰਸਤ ਬਹਿੰਗਮ ਸੰਪ੍ਰਦਾਇ ਮਸਤੂਆਣਾ ਸਾਹਿਬ, ਸੰਤ ਹਰਨਾਮ ਸਿੰਘ ਮਹਿਲਪੁਰ ਬੁੰਗੇ ਵਾਲੇ, ਸੰਤ ਮੋਹਣ ਸਿੰਘ ਮੁਕੰਦਪੁਰ ਵਾਲੇ, ਬਾਬਾ ਸੁਖਦੇਵ ਸਿੰਘ ਸਿਧਾਣਾ ਸਾਹਿਬ, ਦਮਦਮੀ ਟਕਸਾਲ ਜਥਾ ਮਹਿਤਾ, ਬਾਬਾ ਹਰਬੇਅੰਤ ਸਿੰਘ ਮਸਤੂਆਣਾ ਸਾਹਿਬ, ਬਾਬਾ ਕੁਲਵੰਤ ਸਿੰਘ ਲੌਗੋਵਾਲ, ਬਾਬਾ ਬਲਜਿੰਦਰ ਸਿੰਘ ਫੌਜੀ, ਬਾਬਾ ਅਮਰੀਕ ਸਿੰਘ ਸ਼ਾਦੀਹਰੀ ਵਾਲੇ, ਬਾਬਾ ਹਰਦੀਪ ਸਿੰਘ ਤਿੱਤਰਸਰ ਵਾਲੇ, ਬਾਬਾ ਪ੍ਰਿਤਪਾਲ ਸਿੰਘ ਝੀਲ ਵਾਲੇ, ਬਾਬਾ ਮਨਪ੍ਰੀਤ ਸਿੰਘ ਅਲੀਪੁਰ ਵਾਲੇ, ਬਾਬਾ ਨਿਰਮਲ ਸਿੰਘ ਚੀਮਾ ਸਾਹਿਬ, ਬਾਬਾ ਹਰਨੇਕ ਸਿੰਘ ਲੰਗਰਾਂ ਵਾਲੇ, ਬਾਬਾ ਜਗਰੂਪ ਸਿੰਘ ਕੱਟੂ ਵਾਲੇ, ਬਾਬਾ ਗੋਰਾ ਸਿੰਘ ਬੁਗਰੇ ਵਾਲੇ, ਵੈਦ ਕੁਲਵਿੰਦਰ ਸਿੰਘ ਧੂਰੀ, ਬਾਬਾ ਗੁਰਜੰਟ ਸਿੰਘ ਤਪਾ ਦਰਾਜ ਵਾਲੇ, ਬਾਬਾ ਜਗਸੀਰ ਸਿੰਘ ਚੀਮਾ, ਬਾਬਾ ਰਾਜਵਿੰਦਰ ਸਿੰਘ ਟਿੱਬੇ ਵਾਲੇ, ਬਾਬਾ ਬਲਜੀਤ ਸਿੰਘ ਫੱਕਰ, ਬਾਬਾ ਮਨਪ੍ਰੀਤ ਸਿੰਘ ਕੁੱਪ ਵਾਲੇ, ਬਾਬਾ ਕਾਕਾ ਸਿੰਘ ਬੂੰਗਾ ਮਸਤੂਆਣਾ ਸਾਹਿਬ, ਬਾਬਾ ਸਤਪਾਲ ਸਿੰਘ ਭੂਰੇ ਵਾਲੇ, ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ, ਬਾਬਾ ਅਵਤਾਰ ਸਿੰਘ ਮਹੋਲੀ, ਬਾਬਾ ਇਕਬਾਲ ਸਿੰਘ ਬਰੇਟੇ ਵਾਲੇ, ਬਾਬਾ ਵਾਹਿਗੁਰੂ ਸਿੰਘ ਰਾਜਪੁਰੇ ਵਾਲੇ, ਬਾਬਾ ਹਾਕਮ ਸਿੰਘ ਗੰਡਾ ਸਿੰਘ ਵਾਲੇ, ਬਾਬਾ ਸੁਨੀਲ ਮੁਨੀ ਭੈਣੀ ਬਾਘਾ ਵਾਲੇ, ਬਾਬਾ ਦਵਿੰਦਰ ਸਿੰਘ ਮਿਰਜੇ ਵਾਲੇ, ਬਾਬਾ ਨਾਮਦੇਵ ਸਿੰਘ ਘੱਗੇ ਵਾਲੇ, ਬਾਬਾ ਗੁਰਪਾਲ ਸਿੰਘ 18ਐਫ ਵਾਲੇ, ਬਾਬਾ ਅਮਰਾਉ ਸਿੰਘ ਲੰਬਿਆਂ ਸਾਹਿਬ, ਬਾਬਾ ਜੀਤ ਸਿੰਘ ਮੱਲੋਂ ਸ਼ਹੀਦ, ਬਾਬਾ ਸੁਰਿੰਦਰ ਸਿੰਘ ਭਗਤ ਧੰਨੇ ਵਾਲੇ, ਬਾਬਾ ਪਰਮੇਸ਼ਵਰ ਸਿੰਘ ਭੋਗਪੁਰ (ਜਲੰਧਰ), ਬਾਬਾ ਜਗਜੀਤ ਸਿੰਘ ਖਾਰੇ ਵਾਲੇ, ਬਾਬਾ ਭਰਭੂਰ ਸਿੰਘ ਘਨੌਰ ਵਾਲੇ, ਬਾਬਾ ਦਾਰਾ ਸਿੰਘ ਧੁਲੀਆ ਮਹਾਰਾਸ਼ਟਰ, ਬਾਬਾ ਰਾਮ ਸਿੰਘ ਹੰਡਿਆਇਆ, ਬਾਬਾ ਜਰਨੈਲ ਸਿੰਘ ਹਰੀਗੜ੍ਹ, ਬਾਬਾ ਗੁਰਮੀਤ ਸਿੰਘ ਟਿੱਬੀਸਰ ਕੱਟੂ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਚਮਕੌਰ ਸਿੰਘ ਪੰਜਗਰਾਈਆ ਵਾਲੇ, ਬਾਬਾ ਕੁਲਵਿੰਦਰ ਸਿੰਘ ਪੈਂਦ ਵਾਲੇ, ਬਾਬਾ ਹਰਬੰਸ ਸਿੰਘ ਜੈਨਪੁਰ, ਬਾਬਾ ਨਰਿੰਦਰ ਸਿੰਘ ਅਲਹੋਰਾਂ ਵਾਲੇ, ਬਾਬਾ ਇੰਦਰਜੀਤ ਸਿੰਘ ਰਤੀਏ ਵਾਲੇ, ਬਾਬਾ ਸਵਰਨ ਸਿੰਘ ਸ਼ੇਰਪੁਰ ਵਾਲੇ, ਬਾਬਾ ਗੁਰਪ੍ਰੀਤ ਸਿੰਘ ਈਸੀ ਵਾਲੇ, ਜਥੇਦਾਰ ਸੁਖਪਾਲ ਸਿੰਘ ਦਰੋਗੇਵਾਲ, ਮਹੰਤ ਸੂਰਜ ਮੁਨੀ ਛਾਜਲੀ ਵਾਲੇ, ਬਾਬਾ ਦਰਸ਼ਨ ਸਿੰਘ ਬਾਠਾਂ ਵਾਲੇ, ਬਾਬਾ ਗੁਰਮੀਤ ਸਿੰਘ ਪੇਧਨੀ ਵਾਲੇ, ਬਾਬਾ ਸੁਖਪਾਲ ਸਿੰਘ ਭੈਰੋਮਾਜਰਾ ਵਾਲੇ, ਬਾਬਾ ਹਰਦੀਪ ਸਿੰਘ ਫਤਿਹਗੜ੍ਹ ਵਾਲੇ, ਬਾਬਾ ਦਰਸ਼ਨ ਸਿੰਘ ਟੋਹੜੇ ਵਾਲੇ, ਬਾਬਾ ਬੂਟੀ ਦਾਸ ਭੂਦਨ ਵਾਲੇ, ਬਾਬਾ ਪ੍ਰਿਤਪਾਲ ਸਿੰਘ ਮਲੇਸ਼ੀਆ ਵਾਲੇ, ਬਾਬਾ ਜਗਜੀਤ ਸਿੰਘ ਕਲੇਰਾ ਵਾਲੇ, ਬਾਬਾ ਹਰਦੇਵ ਸਿੰਘ ਖਾਰੇ ਬਰਨਾਲੇ ਵਾਲੇ, ਸੁਆਮੀ ਰਜੇਸ਼ਵਰਾ ਨੰਦ ਅੰਬਾਲੇ ਵਾਲੇ, ਬਾਬਾ ਪਰਮਿੰਦਰ ਸਿੰਘ ਭਾਈ ਰੂਪਾ, ਬਾਬਾ ਸੁਖਪ੍ਰੀਤ ਸਿੰਘ ਰਾਜੇਆਣਾ ਅਤੇ ਸਮੂਹ ਸ਼ਰਧਾਲੂ ਸੰਗਤਾਂ ਵਲੋਂ ਗਹਿਰਾ ਦੁੱਖ ਸਾਂਝਾ ਕੀਤਾ ਗਿਆ। ਸਵਰਗੀ ਸੰਤ ਸੁਰਜੀਤ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠਾਂ ਦੇ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ 4 ਨਵੰਬਰ ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਹੋਵੇਗਾ।