ਭੋਗ ’ ਤੇ ਵਿਸ਼ੇਸ਼ - ‘ ਰਮਾ ਰਾਣੀ ਕੌੜਾ ’
ਲੁਧਿਆਣਾ-ਇਸ ਦੁਨੀਆ ’ਚ ਜੋ ਕੋਈ ਪ੍ਰਾਣੀ ਆਇਆ ਹੈ, ਉਸ ਨੇ ਇਕ ਨਾ ਇਕ ਦਿਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਹੀ ਜਾਣਾ ਹੈ ਪਰ ਕੁੱਝ ਲੋਕ ਅਜਿਹੇ ਹੁੰਦੇ ਹਨ, ਜੋ ਕਿ ਲੋਕ ਮਨਾਂ ਵਿਚ ਵਸ ਜਾਂਦੇ ਹਨ, ਜਿਨ੍ਹਾਂ ’ਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰੇਰਨਾ ਲੈਂਦੀਆਂ ਹਨ। ਅਜਿਹੇ ਹੀ ਨਿੱਘੇ ਸੁਭਾਅ ਦੇ ਮਾਲਕ ਸਨ ਸਵ: ਰਮਾ ਰਾਣੀ ਕੌੜਾ, ਜਿਨ੍ਹਾਂ ਦਾ ਜਨਮ 14 ਮਾਰਚ, 1945 ਨੂੰ ਲੁਧਿਆਣਾ ਵਿਖੇ ਓਮ ਪ੍ਰਕਾਸ਼ ਚੋਪੜਾ ਅਤੇ ਅਮਰਤੀ ਚੋਪੜਾ ਦੇ ਗ੍ਰਹਿ ਵਿਖੇ ਹੋਇਆ।
ਲੁਧਿਆਣਾ-ਇਸ ਦੁਨੀਆ ’ਚ ਜੋ ਕੋਈ ਪ੍ਰਾਣੀ ਆਇਆ ਹੈ, ਉਸ ਨੇ ਇਕ ਨਾ ਇਕ ਦਿਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਹੀ ਜਾਣਾ ਹੈ ਪਰ ਕੁੱਝ ਲੋਕ ਅਜਿਹੇ ਹੁੰਦੇ ਹਨ, ਜੋ ਕਿ ਲੋਕ ਮਨਾਂ ਵਿਚ ਵਸ ਜਾਂਦੇ ਹਨ, ਜਿਨ੍ਹਾਂ ’ਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰੇਰਨਾ ਲੈਂਦੀਆਂ ਹਨ। ਅਜਿਹੇ ਹੀ ਨਿੱਘੇ ਸੁਭਾਅ ਦੇ ਮਾਲਕ ਸਨ ਸਵ: ਰਮਾ ਰਾਣੀ ਕੌੜਾ, ਜਿਨ੍ਹਾਂ ਦਾ ਜਨਮ 14 ਮਾਰਚ, 1945 ਨੂੰ ਲੁਧਿਆਣਾ ਵਿਖੇ ਓਮ ਪ੍ਰਕਾਸ਼ ਚੋਪੜਾ ਅਤੇ ਅਮਰਤੀ ਚੋਪੜਾ ਦੇ ਗ੍ਰਹਿ ਵਿਖੇ ਹੋਇਆ। ਉਹ ਇਕ ਪੜ੍ਹੇ-ਲਿਖੇ ਅਤੇ ਸੂਝਵਾਨ ਪਰਿਵਾਰ ਨਾਲ ਸਬੰਧ ਰੱਖਦੇ ਸਨ ਅਤੇ ਉਚ ਸਿੱਖਿਆ ਪ੍ਰਾਪਤ ਮਹਿਲਾ ਸਨ ਅਤੇ ਆਪ ਨੇ ਸਰਕਾਰੀ ਕਾਲਜ ਤੋਂ ਬੀ.ਏ. ਦੀ ਡਿਗਰੀ ਹਾਸਲ ਕੀਤੀ ਸੀ। ਆਪ ਦਾ ਵਿਆਹ ਸਵ: ਰਮੇਸ਼ ਕੌੜਾ ਨਾਲ ਹੋਇਆ। ਆਪ ਨੇ ਆਪਣੀ ਧੀ ਅੰਜੂ ਖੰਨਾ ਅਤੇ ਪੁੱਤਰ ਮੁਕੇਸ਼ (ਮਿੰਟੂ) ਕੌੜਾ ਦੀ ਪਰਵਰਿਸ਼ ਬੇਹੱਦ ਪਿਆਰ, ਸਮਰਪਣ ਨਾਲ ਕੀਤੀ। ਆਪ ਦੇ ਪੁੱਤਰ ਨੇ ਕੋਲਾ ਖਣਨ, ਰੀਅਲ ਅਸਟੇਟ ਅਤੇ ਟੌਪਕੈਨ ਬੈਵਰੇਜਿਜ਼ ਦੇ ਖੇਤਰਾਂ ਵਿਚ ਸਫਲ ਕਾਰੋਬਾਰ ਸਥਾਪਿਤ ਕੀਤੇ। ਆਪ ਆਪਣੇ ਸ਼ਾਂਤ ਸੁਭਾਅ, ਅਦਭੁਤ ਸਬਰ, ਹੌਂਸਲੇ ਅਤੇ ਨਿਰਸਵਾਰਥ ਭਾਵਨਾ ਲਈ ਜਾਣੇ ਜਾਂਦੇ ਸਨ। ਸਵ: ਰਮਾ ਰਾਣੀ ਕੌੜਾ ਨਮਿੱਤ ਪ੍ਰਾਰਥਨਾ ਸਭਾ 3 ਨਵੰਬਰ, ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ 2.00 ਵਜੇ ਤੋਂ 3.00 ਵਜੇ ਤੱਕ ਇਸਕੋਨ ਟੈਂਪਲ, ਸਾਊਥ ਸਿਟੀ, ਲੁਧਿਆਣਾ ਵਿਖੇ ਹੋਵੇਗੀ। -ਜਤਿੰਦਰ ਭੰਬੀ