05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਪੰਜਾਬੀ ਸਾਹਿਤਕਾਰ ਮੋਹਨ ਸ਼ਰਮਾ ਨਹੀਂ ਰਹੇ

ਸੰਗਰੂਰ, 5 ਨਵੰਬਰ (ਸੁਖਵਿੰਦਰ ਸਿੰਘ ਫੁੱਲ) –ਪੰਜਾਬੀ ਦੇ ਨਾਮਵਰ ਸਾਹਿਤਕਾਰ ਮੋਹਨ ਸ਼ਰਮਾ ਦਾ ਅੱਜ ਦਿਹਾਂਤ ਹੋ ਗਿਆ ਹੈ। ਚਾਰ ਦਿਨ ਪਹਿਲਾਂ ਇਕ ਸੜਕ ਹਾਦਸੇ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਏ ਸਨ ਅਤੇ ਉਨ੍ਹਾਂ ਦਾ ਇਲਾਜ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਸੀ ।

Ad Position 21
No active advertisement
ਅਜੀਤ ਡੈਸਕ 06-11-2026
ਸੰਗਰੂਰ, 5 ਨਵੰਬਰ (ਸੁਖਵਿੰਦਰ ਸਿੰਘ ਫੁੱਲ) –ਪੰਜਾਬੀ ਦੇ ਨਾਮਵਰ ਸਾਹਿਤਕਾਰ ਮੋਹਨ ਸ਼ਰਮਾ ਦਾ ਅੱਜ ਦਿਹਾਂਤ ਹੋ ਗਿਆ ਹੈ। ਚਾਰ ਦਿਨ ਪਹਿਲਾਂ ਇਕ ਸੜਕ ਹਾਦਸੇ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਏ ਸਨ ਅਤੇ ਉਨ੍ਹਾਂ ਦਾ ਇਲਾਜ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਸੀ । 78 ਵਰ੍ਹਿਆਂ ਦੇ ਸ੍ਰੀ ਸ਼ਰਮਾ ਆਪਣੇ ਪਿੱਛੇ ਪਤਨੀ ਊਸ਼ਾ ਰਾਣੀ, ਪੁੱਤਰ ਸੁਖਵਿੰਦਰ ਸ਼ਰਮਾ ਸਮੇਤ ਪਰਿਵਾਰ ਛੱਡ ਗਏ ਹਨ। 4 ਦਰਜਨ ਤੋਂ ਵੱਧ ਪੁਸਤਕਾਂ ਦੇ ਲੇਖਕ ਸ੍ਰੀ ਸ਼ਰਮਾ ਨੂੰ ਸਰਵੋਤਮ ਅਧਿਆਪਕ ਅਤੇ ਸਰਵੋਤਮ ਸਮਾਜ ਸੇਵੀ ਵਜੋਂ ਪੰਜਾਬ ਸਰਕਾਰ ਵਲੋਂ 2 ਵਾਰ ਸਟੇਟ ਐਵਾਰਡ ਦਿੱਤਾ ਗਿਆ। ਲੰਬਾ ਸਮਾਂ ਅਧਿਆਪਕ ਵਜੋਂ ਸੇਵਾਵਾਂ ਨਿਭਾਉਣ ਵਾਲੇ ਮੋਹਨ ਸ਼ਰਮਾ ਸੀਨੀਅਰ ਜ਼ਿਲ੍ਹਾ ਬੱਚਤ ਅਫਸਰ ਅਤੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਰਹੇ ਅਤੇ ਹੁਣ ਉਹ ਬਿਰਧ ਆਸ਼ਰਮ ਸੰਗਰੂਰ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੇ ਸਨ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਵਿਧਾਇਕ ਨਰਿੰਦਰ ਕੌਰ ਭਰਾਜ, ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਭਾਜਪਾ ਆਗੂ ਜਤਿੰਦਰ ਕਾਲੜਾ, ਡਾ. ਗੁਨਿੰਦਰਜੀਤ ਸਿੰਘ ਜਵੰਧਾ ਚੇਅਰਮੈਨ ਇੰਨਫੋਟੈੱਕ ਪੰਜਾਬ, ਕੇਂਦਰੀ ਵਿਭਾਗ ਦੇ ਡਾਇਰੈਕਟਰ ਨੀਲਕੰਠ ਆਈ.ਏ.ਐਸ, ਪੰਜਾਬ ਸਰਕਾਰ ਸਕੱਤਰ ਉਪਕਾਰ ਸਿੰਘ, ਸਾਬਕਾ ਡੀ.ਆਈ.ਜੀ ਮਨਦੀਪ ਸਿੰਘ ਸਿੱਧੂ, ਡਾ. ਏ.ਐਸ. ਮਾਨ, ਏ.ਪੀ ਸਿੰਘ ਬਾਬਾ, ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ, ਜੋਗਿੰਦਰ ਸਿੰਘ ਉਗਰਾਹਾਂ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ, ਡਾ. ਐਚ.ਐਸ. ਬਾਲੀ, ਜਸਵਿੰਦਰ ਸਿੰਘ ਪ੍ਰਿੰਸ ਪ੍ਰਧਾਨ ਵਪਾਰ ਮੰਡਲ, ਸਾਹਿਤ ਸਦਨ ਸੰਗਰੂਰ ਦੇ ਦਲਬਾਰ ਸਿੰਘ ਚੱਠੇ ਪ੍ਰਧਾਨ, ਕੋਆਰਡੀਨੇਟਰ ਜੀਤ ਹਰਜੀਤ, ਚੇਅਰਮੈਨ ਬਲਵੰਤ ਸਿੰਘ ਜੋਗਾ , ਕਰਮ ਸਿੰਘ ਜਖਮੀ ਪ੍ਰਧਾਨ ਮਾਲਵਾ ਲਿਖਾਰੀ ਸਭਾ, ਸ਼ਸ਼ੀ ਬਾਲਾ, ਹਰਜੀਤ ਸਿੰਘ ਢੀਂਗਰਾ, ਬਲਰਾਜ ਓਬਰਾਏ ਬਾਜੀ, ਬਲਦੇਵ ਸਿੰਘ ਗੋਸਲ ਪ੍ਰਧਾਨ ਬਿਰਧ ਆਸ਼ਰਮ, ਦਵਿੰਦਰ ਪਟਿਆਲਵੀ, ਹਰਜੀਤ ਸਿੰਘ ਅਰੋੜਾ ਪ੍ਰਬੰਧਕ ਪਿੰਗਲਵਾੜਾ ਬਰਾਂਚ ਸੰਗਰੂਰ, ਜਗਦੇਵ ਸ਼ਰਮਾ ਧੂਰੀ, ਸੀਨੀਅਰ ਸਿਟੀਜਨ ਭਲਾਈ ਸੰਸਥਾ ਦੇ ਪ੍ਰਧਾਨ ਨਰਵਿੰਦਰ ਕੌਸ਼ਲ, ਜਨਰਲ ਸਕੱਤਰ ਜਗਜੀਤ ਸਿੰਘ, ਪੈਨਸ਼ਨਰਜ਼ ਆਗੂ ਰਾਜ ਕੁਮਾਰ ਅਰੋੜਾ, ਸੀਨੀਅਰ ਅਕਾਲੀ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ, ਸੁਖਜੀਤ ਸਿੰਘ ਰਮਲਾ ਅਤੇ ਹੋਰਨਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਅੱਜ ਉਨ੍ਹਾਂ ਦੇ ਸਥਾਨਕ ਕਿਸ਼ਨਪੁਰਾ ਸਥਿਤ ਸਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਸਮੇਂ ਵੱਖ ਵੱਖ ਵਰਗਾਂ ਨਾਲ ਸੰਬੰਧਿਤ ਸਖਸ਼ੀਅਤਾਂ ਵੱਡੀ ਗਿਣਤੀ ਵਿਚ ਮੌਜੂਦ ਸਨ। ਪਰਿਵਾਰਕ ਸੂਤਰਾਂ ਅਨੁਸਾਰ ਉਨ੍ਹਾਂ ਨਮਿੱਤ ਪਾਠ ਦਾ ਭੋਗ 17 ਨਵੰਬਰ ਨੂੰ ਸਥਾਨਕ ਪਟਿਆਲਾ ਗੇਟ ਸਥਿਤ ਮਾਤਾ ਸ੍ਰੀ ਕਾਲੀ ਦੇਵੀ ਜੀ ਵਿਖੇ ਪਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਮਾਣਹਾਨੀ ਮਾਮਲੇ ’ਚ ਅਦਾਕਾਰਾ ਕੰਗਨਾ ਰਣੌਤ ਦੀ 10 ਨੂੰ ਬਠਿੰਡਾ ਅਦਾਲਤ ’ਚ ਹੋਵੇਗੀ ਅਗਲੀ ਪੇਸ਼ੀ ਅਗਲੀ ਖ਼ਬਰ ਲਾਹੌਰ ਤੋਂ ਵਾਇਆ ਤਾਸ਼ਕੇਂਟ ਦਿੱਲੀ ਪੁੱਜੇ 49 ਪਾਕਿਸਤਾਨੀ ਸਿੱਖ ਅਟਾਰੀ ਸਰਹੱਦ ਰਸਤੇ ਵਤਨ ਪਰਤੇ
Ad Position 24