29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਇੰਟੈਕਸ ਐਕਸਪੋ -2026 ਘਰਾਂ ਅਤੇ ਵਪਾਰਕ ਸਥਾਨਾਂ ਦੀ ਉਸਾਰੀ ਲਈ ਨਵੇਂ ਉਤਪਾਦਾਂ ਦੀ ਖੋਜ ਕਰਨ ਦਾ ਵਧੀਆ ਮੌਕਾ - ਜੀ . ਐਸ . ਢਿੱਲੋਂ

ਲੁਧਿਆਣਾ, 29 ਨਵੰਬਰ (ਜਤਿੰਦਰ ਭੰਬੀ)- ਲੁਧਿਆਣਾ ਪ੍ਰਦਰਸ਼ਨੀ ਅਤੇ ਕਨਵੈੱਨਸ਼ਨ ਸੈਂਟਰ ਜੀ. ਟੀ.

Ad Position 21
No active advertisement
ਅਜੀਤ ਡੈਸਕ 30-11-2026
ਲੁਧਿਆਣਾ, 29 ਨਵੰਬਰ (ਜਤਿੰਦਰ ਭੰਬੀ)- ਲੁਧਿਆਣਾ ਪ੍ਰਦਰਸ਼ਨੀ ਅਤੇ ਕਨਵੈੱਨਸ਼ਨ ਸੈਂਟਰ ਜੀ.ਟੀ. ਰੋਡ, ਸਾਹਨੇਵਾਲ ਲੁਧਿਆਣਾ ਵਿਖੇ ਬੀਤੇ ਦਿਨਾਂ ਤੋਂ ਚੱਲ ਰਹੀ ਚਾਰ ਰੋਜ਼ਾ ਇੰਟੈਕਸ ਐਕਸਪੋ 2026 ਦੇ 15ਵੇਂ ਐਡੀਸ਼ਨ ਦੀ ਸਫਲਤਾ ਸਬੰਧੀ ਗੱਲਬਾਤ ਕਰਦਿਆਂ ਉਡਾਨ ਮੀਡੀਆ ਐਂਡ ਕਮਿਊਨੀਕੇਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਜੀ.ਐਸ. ਢਿੱਲੋਂ ਨੇ ਇਸ ਕਾਰੋਬਾਰ ਨਾਲ ਜੁੜੇ ਕਾਰੋਬਾਰੀਆਂ ਤੋਂ ਲੈ ਕੇ ਘਰ ਅਤੇ ਵਪਾਰਕ ਅਦਾਰੇ ਬਣਾਉਣ ਵਾਲੇ ਹਰ ਇਕ ਵਿਅਕਤੀ ਨੂੰ ਇਸ ਪ੍ਰਦਰਸ਼ਨੀ ਵਿਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੰਦੇ ਹੋਏ ਕਿਹਾ ਕਿ ਅੱਜ 30 ਨਵੰਬਰ ਸੋਮਵਾਰ ਨੂੰ ਅਖੀਰਲੇ ਦਿਨ ਇਸ ਪ੍ਰਦਰਸ਼ਨੀ ਵਿਚ ਹਰ ਇਕ ਵਿਅਕਤੀ ਵਧ ਚੜ੍ਹ ਕੇ ਹਿੱਸਾ ਲਵੇ, ਕਿਉਂਕਿ ਇਹ ਪ੍ਰਦਰਸ਼ਨੀ ਘਰਾਂ ਅਤੇ ਵਪਾਰਕ ਸਥਾਨਾਂ ਦੀ ਉਸਾਰੀ ਲਈ ਨਵੇਂ ਉਤਪਾਦਾਂ ਦੀ ਖੋਜ ਕਰਨ ਦਾ ਇਕ ਵਧੀਆ ਮੌਕਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨੀ ਵਿਚ ਇਕ ਹੀ ਛੱਤ ਹੇਠ ਆਰਕੀਟੈਕਟਾਂ, ਇੰਟੀਰੀਅਰ ਡਿਜ਼ਾਈਨਰਾਂ, ਬਿਲਡਰਾਂ, ਡਿਵੈਲਪਰਾਂ, ਇੰਜੀਨੀਅਰਾਂ, ਉਦਯੋਗ ਪੇਸ਼ੇਵਰਾਂ ਅਤੇ ਘਰਾਂ ਦੇ ਮਾਲਕਾਂ ਨੂੰ ਆਕਰਸ਼ਿਤ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਦਰਸ਼ਨੀ ਆਰਕੀਟੈਕਟਾਂ ਨੂੰ ਨਵੀਂ ਸਮਗਰੀ ਦੀ ਪੜਚੋਲ ਕਰਨ, ਨਿਰਮਾਤਾਵਾਂ ਨਾਲ ਸਿੱਧੇ ਤੌਰ ‘ਤੇ ਗੱਲਬਾਤ ਕਰਨ ਅਤੇ ਉਨ੍ਹਾਂ ਦੇ ਰਿਹਾਇਸ਼ੀ ਅਤੇ ਵਪਾਰਕ ਪ੍ਰਾਜੈਕਟਾਂ ਲਈ ਢੁਕਵੇਂ ਹੱਲਾਂ ਦੀ ਪਛਾਣ ਕਰਨ ਦਾ ਇਕ ਵਧੀਆ ਮੌਕਾ ਪ੍ਰਦਾਨ ਕਰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਪਾਕਿ ’ ਚ ਵੰਡ ਬਾਅਦ ਇਤਿਹਾਸਕ ਗੁਰਦੁਆਰਾ ਸ੍ਰੀ ਖਾਰਾ ਸਾਹਿਬ ਮੁੜ ਸੰਗਤਾਂ ਲਈ ਖੋਲ੍ਹਿਆ ਅਗਲੀ ਖ਼ਬਰ ਮਾਈਨਿੰਗ ਵਿਭਾਗ ਵਲੋਂ ਨਾਜਾਇਜ਼ ਮਾਈਨਿੰਗ ਵਿਰੁੱਧ ਕਾਰਵਾਈ ਤੇਜ਼ - ਬਰਿੰਦਰ ਕੁਮਾਰ ਗੋਇਲ
Ad Position 24