29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਟੈਂਪੂ ਤੇ ਕੈਂਟਰ ਦੀ ਟੱਕਰ ’ ਚ 4 ਮੌਤਾਂ , 5 ਜ਼ਖ਼ਮੀ

ਹੰਬੜਾਂ (ਜਗਰਾਓਂ), 29 ਨਵੰਬਰ (ਮੇਜਰ ਹੰਬੜਾਂ, ਹਰਵਿੰਦਰ ਸਿੰਘ ਮੱਕੜ)- ਲੁਧਿਆਣਾ ਦੇ ਕਸਬਾ ਹੰਬੜਾਂ ’ਚ ਉਸ ਸਮੇਂ ਹਾਦਸਾ ਵਾਪਰ ਗਿਆ, ਜਦੋਂ ਹੰਬੜਾਂ ਤੋਂ ਸਵਾਰੀਆਂ ਵਾਲੇ ਟੈਂਪੂ ਨੰਬਰ ਪੀ. ਸੀ.

Ad Position 21
No active advertisement
ਟੈਂਪੂ ਚਾਲਕ ਜਸਵੀਰ ਸਿੰਘ ਅਤੇ ਪਰਮਿੰਦਰ ਕੌਰ ਦੀਆਂ ਪੁਰਾਣੀਆਂ ਤਸਵੀਰਾਂ। 30-11-2026
ਹੰਬੜਾਂ (ਜਗਰਾਓਂ), 29 ਨਵੰਬਰ (ਮੇਜਰ ਹੰਬੜਾਂ, ਹਰਵਿੰਦਰ ਸਿੰਘ ਮੱਕੜ)- ਲੁਧਿਆਣਾ ਦੇ ਕਸਬਾ ਹੰਬੜਾਂ ’ਚ ਉਸ ਸਮੇਂ ਹਾਦਸਾ ਵਾਪਰ ਗਿਆ, ਜਦੋਂ ਹੰਬੜਾਂ ਤੋਂ ਸਵਾਰੀਆਂ ਵਾਲੇ ਟੈਂਪੂ ਨੰਬਰ ਪੀ.ਸੀ.ਐੱਸ. 9215 ਜੋ ਮੁੱਲਾਂਪੁਰ ਵੱਲ ਜਾ ਰਿਹਾ ਸੀ, ਦੀ ਹੰਬੜਾਂ ਮੁੱਲਾਂਪੁਰ ਸੜਕ ’ਤੇ ਕੈਂਟਰ ਟੈਂਪੂ ਨੰਬਰ ਐੱਚ.ਪੀ 72 ਡੀ 1486 ਜੋ ਕਿ ਮੁੱਲਾਂਪੁਰ ਵਾਲੇ ਪਾਸੇ ਤੋਂ ਹੰਬੜਾਂ ਵੱਲ ਆ ਰਿਹਾ ਸੀ, ਦੀ ਆਹਮੋ ਸਾਹਮਣੇ ਟੱਕਰ ਹੋ ਗਈ, ਜਿਸ ਵਿਚ ਟੈਂਪੂ ਡਰਾਈਵਰ, ਦੋ ਔਰਤਾਂ ਤੇ ਪ੍ਰਵਾਸੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਵੇਰ ਸਮੇਂ ਹੰਬੜਾਂ ਤੋਂ ਸਵਾਰੀਆਂ ਨਾਲ ਭਰਿਆ ਟੈਂਪੂ ਜਦੋਂ ਹੀ ਮੁੱਲਾਂਪਰ ਸੜਕ ’ਤੇ ਗੁਰਤੇਜ ਸਿੰਘ ਗਿੱਲ ਪੈਟਰੋਲ ਪੰਪ (ਹੰਬੜਾਂ) ਕੋਲ ਪੁੱਜਾ ਤਾਂ ਸਾਹਮਣੇ ਤੋਂ ਆ ਰਹੇ ਕੈਂਟਰ ਟੈਂਪੂ ਨਾਲ ਸਿੱਧੀ ਟੱਕਰ ਹੋ ਗਈ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਘਟਨਾ ਸਥਾਨ ’ਤੇ ਪੁੱਜੇ ਪੁਲਿਸ ਚੌਕੀ ਹੰਬੜਾਂ ਦੇ ਇੰਚਾਰਜ ਕੁਲਵਿੰਦਰ ਸਿੰਘ, ਥਾਣੇਦਾਰ ਸੁਖਜੀਤ ਸਿੰਘ, ਪੁਲਿਸ ਪਾਰਟੀ ਤੇ ਇਕੱਤਰ ਲੋਕਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪੁੱਜਦਾ ਕੀਤਾ। ਚੌਕੀ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਟੈਂਪੂ ਚਾਲਕ ਜਸਵੀਰ ਸਿੰਘ ਕਾਲਾ ਪੁੱਤਰ ਨਗਿੰਦਰ ਸਿੰਘ ਵਾਸੀ ਪਿੰਡ ਚੱਕ ਕਲਾਂ ਤੇ ਸਵਾਰੀਆਂ ’ਚ ਸੁਰਿੰਦਰ ਕੌਰ ਪਤਨੀ ਭੁਪਿੰਦਰ ਸਿੰਘ ਵਾਸੀ ਪਿੰਡ ਚੰਗਣ ਅਤੇ ਰਾਮ ਪ੍ਰਵੇਸ ਪੁੱਤਰ ਜੋਗਿੰਦਰ ਰਾਮ ਪ੍ਰਵਾਸੀ ਵਾਸੀ ਹੰਬੜਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂ ਕਿ ਇਕ ਔਰਤ ਨੇ ਹਸਪਤਾਲ ’ਚ ਦਮ ਤੋੜ ਦਿੱਤਾ। ਕੈਂਟਰ ਟੈਂਪੂ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਖ਼ਮਿਆਂ ’ਚ ਟੈਂਪੂ ਸਵਾਰ ਪਰਮਿੰਦਰ ਕੌਰ ਪਤਨੀ ਕ੍ਰਿਪਾਲ ਸਿੰਘ ਵਾਸੀ ਪਿੰਡ ਘਮਣ ੇਵਾਲ, ਸੁਖਪ੍ਰੀਤ ਕੌਰ ਪਤਨੀ ਕੁਲਵਿੰਦਰ ਸਿੰਘ, ਬਲਪ੍ਰੀਤ ਕੌਰ ਅਤੇ ਦੋ ਛੇਟੇ ਬੱਚੇ ਮਨਕੀਰਤ ਕੌਰ, ਪ੍ਰਭਨੂਰ ਸਿੰਘ ਸਾਰੇ ਵਾਸੀ ਪਿੰਡ ਘਮਣੇਵਾਲ ਸ਼ਾਮਿਲ ਹਨ, ਜਿਨ੍ਹਾਂ ਨੂੰ ਪਾਹਵਾ ਹਸਪਤਾਲ ਹੰਬੜਾਂ ’ਚ ਦਾਖਲ ਕਰਵਾਇਆ ਗਿਆ ਹੈ। ਡਾਕਟਰੀ ਟੀਮ ਵਲੋਂ ਜ਼ਖ਼ਮੀ ਪਰਮਿੰਦਰ ਕੌਰ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਲੁਧਿਆਣਾ ਦੇ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਪਰਮਿੰਦਰ ਕੌਰ ਦੀ ਮੌਤ ਹੋ ਗਈ।
Ad Position 22
No active advertisement
ਪਿਛਲੀ ਖ਼ਬਰ ਕੇ . ਸੀ . ਐੱਫ . ਨਾਲ ਜੁੜੇ ਦੋ ਵਿਅਕਤੀ 4 ਹੈਂਡ ਗ੍ਰਨੇਡ ਤੇ 2 ਪਿਸਤੌਲਾਂ ਸਮੇਤ ਕਾਬੂ ਮੁਲਜ਼ਮਾਂ ਨੂੰ ਕਿਸੇ ਸੁਰੱਖਿਆ ਅ... ਅਗਲੀ ਖ਼ਬਰ ‘ ਮੇਰਾ ਘਰ , ਮੇਰੇ ਨਾਮ ’ ਯੋਜਨਾ ਤਹਿਤ ਲੱਖਾਂ ਪਰਿਵਾਰਾਂ ਨੂੰ ਘਰਾਂ ਦੀ ਕਾਨੂੰਨੀ ਮਾਲਕੀ ਦਿੱਤੀ - ਹਰਦੀਪ ਸਿੰਘ ਮੁੰਡੀਆ...
Ad Position 24