23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਮਜ਼ਦੂਰ ਜਥੇਬੰਦੀਆਂ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ 129ਵਾਂ ਜਨਮ ਦਿਨ ਮਨਾਇਆ <br/>

Ad Position 21
No active advertisement
ਅਜੀਤ ਡੈਸਕ 24-01-2026
ਮੋਗਾ, 23 ਜਨਵਰੀ (ਜਸਪਾਲ ਸਿੰਘ ਬੱਬੀ)-ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ 129ਵਾਂ ਜਨਮ ਦਿਨ ਵਿਜੇ ਧੀਰ ਐਡਵੋਕੇਟ ਨਾਲ ਸਬੰਧਿਤ ਮਜ਼ਦੂਰ ਜਥੇਬੰਦੀਆਂ ਨੇ ਜੀ. ਟੀ. ਰੋਡ 'ਤੇ ਸਥਿਤ ਈ ਰਿਕਸ਼ਾ ਸਟੈਂਡ ਮੋਗਾ ਵਿਖੇ ਮਨਾਇਆ | ਉਨ੍ਹਾਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਤਸਵੀਰ 'ਤੇ ਫ਼ੁੱਲ ਮਾਲਾਵਾਂ ਭੇਟ ਕੀਤੀਆਂ | ਇਸ ਮੌਕੇ ਵਿਜੇ ਧੀਰ ਐਡਵੋਕੇਟ ਨੇ ਕਿਹਾ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਆਜ਼ਾਦੀ ਸੰਘਰਸ਼ ਦੇ ਇਕ ਚਮਕਦੇ ਸਿਤਾਰੇ ਅਤੇ ਮਹਾਨਾਇਕਾਂ ਦੇ ਨਾਇਕ ਸਨ, ਜਿਨ੍ਹਾਂ ਦੇਸ਼ ਦੀ ਆਜ਼ਾਦੀ ਲਈ 1943 ਵਿਚ ਹਥਿਆਰ ਬੰਦ ਕ੍ਰਾਂਤੀ ਦਾ ਬਿਗਲ ਵਜਾਉਂਦਿਆਂ ਆਜ਼ਾਦ ਹਿੰਦ ਫ਼ੌਜ ਦਾ ਗਠਨ ਕੀਤਾ | ਨੇਤਾ ਜੀ ਸੁਭਾਸ਼ ਚੰਦਰ ਬੋਸ ਇਕ ਮਹਾਨ ਟਰੇਡ ਯੂਨੀਅਨ ਆਗੂ ਵੀ ਸਨ, ਜਿਨ੍ਹਾਂ ਸਾਲ 1928 ਤੋਂ 1936 ਤੱਕ ਲੇਬਰ ਐਸੋਸੀਏਸ਼ਨ ਜਿਸ ਨੂੰ ਮੌਜੂਦਾ ਸਮੇਂ ਵਿਚ ਟਾਟਾ ਵਰਕਰ ਯੂਨੀਅਨ ਕਿਹਾ ਜਾਂਦਾ ਹੈ, ਦੀ ਅਗਵਾਈ ਕੀਤੀ ਸੀ | ਇਸ ਮੌਕੇ ਰਾਮ ਬਚਨ ਰਾਓ, ਲਖਵਿੰਦਰ ਸਿੰਘ, ਰੋਹਿਤ ਬਾਵਾ, ਨਰਿੰਦਰ ਕੁਮਾਰ, ਜਗਦੇਵ ਸਿੰਘ, ਗਗਨ ਨੌਹਰੀਆ, ਵਿਕਾਸ ਕਪੂਰ, ਹਨੀ ਗਿੱਲ, ਮਨਦੀਪ ਸ਼ਰਮਾ, ਸੁਰਜੀਤ ਕੌਰ, ਪ੍ਰਵੀਨ ਕੁਮਾਰ ਸ਼ਰਮਾ, ਗੁਰਪ੍ਰੀਤ ਸਿੰਘ, ਮੇਜਰ ਸਿੰਘ ਲੰਢੇਕੇ, ਜਸਵੰਤ ਸਿੰਘ ਜੱਸਾ, ਬਲਵਿੰਦਰ ਸਿੰਘ, ਜਸਵੀਰ ਸਿੰਘ, ਤਰਸੇਮ ਸਿੰਘ, ਮਦਨ ਲਾਲ, ਭੋਲਾ ਸਿੰਘ, ਗੁਰਪ੍ਰੀਤ ਸਿੰਘ, ਰਿੰਕੂ, ਧਰਮਿੰਦਰ ਸਿੰਘ, ਜੁਗਰਾਜ ਸਿੰਘ, ਕਸ਼ਮੀਰ ਸਿੰਘ, ਮੁਕੇਸ਼ ਕੁਮਾਰ, ਦਲੀਪ ਸਿੰਘ, ਜਸਵੰਤ ਸਿੰਘ, ਰਿੱਕੀ, ਬੁੱਧ ਸਿੰਘ, ਕਮਲਜੀਤ ਸਿੰਘ, ਦਲੀਪ ਸਿੰਘ, ਸੋਨੂੰ ਸਿੰਘ, ਹਰਜੀਤ ਸਿੰਘ, ਗਗਨ ਕੁਮਾਰ, ਬੂਟਾ ਸਿੰਘ, ਸ਼ਿੰਦਰ ਸਿੰਘ, ਸੋਨੂੰ, ਸੰਤੋਖ ਚੰਦ, ਸੁਖਦੇਵ ਸਿੰਘ, ਅਵਤਾਰ ਸਿੰਘ, ਰਾਜੂ, ਜੁਗਰਾਜ ਸਿੰਘ, ਮੰਗਲ ਸਿੰਘ, ਮਨੋਹਰ ਲਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਿੱਖਾਂ ਦੇ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਬਰੀ ਕਰਨ ਦਾ ਫ਼ੈਸਲਾ ਬੇਹੱਦ ਮੰਦਭਾਗਾ-ਮਾਹਲਾ, ਛਿੰਦਾ, ਮੌੜ <br/>... ਅਗਲੀ ਖ਼ਬਰ ਸੰਤ ਦਰਬਾਰਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਲੋਪੋਂ ਵਿਖੇ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ <br/>
Ad Position 24