03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਡੇਰਾ ਸਮਾਧਾਂ ਅਜੀਤਵਾਲ ਵਿਖੇ ਸਮਾਗਮਾਂ ਦੀ ਪਹਿਲੀ ਲੜੀ ਭੋਗ ਪਾਏ ਗਏ <br/>

Ad Position 21
repet_subhas-goyals [Copy P29]
ਨਿਰਮਲ ਆਸ਼ਰਮ ਡੇਰਾ ਸਮਾਧਾਂ ਅਜੀਤਵਾਲ ਵਿਖੇ ਸਾਲਾਨਾ ਬਰਸੀ ਸਮਾਗਮਾਂ ਦੌਰਾਨ ਪਹਿਲੀ ਲੜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਅਰਦਾਸ ਬੇਨਤੀ ਕਰਦੇ ਹੋਏ ਸੰਤ ਬਾਬਾ ਬਲਵਿੰਦਰ ਸਿੰਘ ਅਤੇ ਹਾਜ਼ਰ ਸੰਗਤਾਂ, (ਸੱਜੇ) ਰਾਤਰੀ ਦੀਵਾਨਾਂ ਸਮੇਂ ਬਾਬਾ ਰਵਿੰਦਰ ਸਿੰਘ ਜੋਨੀ ਕਥਾ ਕੀਰਤਨ ਸਰਵਣ ਕਰਵਾਉਂਦੇ ਹੋਏ | ਤਸਵੀਰਾਂ : ਹਰਦੇਵ ਸਿੰਘ ਮਾਨ <br/> 31-01-2026
ਅਜੀਤਵਾਲ, 30 ਜਨਵਰੀ (ਹਰਦੇਵ ਸਿੰਘ ਮਾਨ)-ਨਿਰਮਲ ਆਸ਼ਰਮ ਡੇਰਾ ਸਮਾਧਾਂ (ਬਾਬਾ ਖਜਾਨ ਸਿੰਘ) ਅਜੀਤਵਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸੰਤ ਬਾਬਾ ਤੇਜਪਾਲ ਸਿੰਘ ਤੱਕ ਦੇ ਸਾਰੇ ਰਹਿ ਚੁੱਕੇ ਮਹਾਂਪੁਰਸ਼ਾਂ ਦੀ ਯਾਦ 'ਚ ਚੱਲ ਰਹੇ ਸਾਲਾਨਾ ਬਰਸੀ ਸਮਾਗਮ 28 ਜਨਵਰੀ ਤੋਂ ਸ਼ੁਰੂ ਕੇ 1 ਫਰਵਰੀ ਤੱਕ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਕਰਵਾਏ ਜਾ ਰਹੇ ਹਨ | ਇਨ੍ਹਾਂ ਸਮਾਗਮਾਂ ਦੌਰਾਨ 28 ਜਨਵਰੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਲੜੀ ਦੇ 20 ਅਖੰਡ ਪਾਠ ਸਾਹਿਬ ਆਰੰਭ (ਪ੍ਰਕਾਸ਼) ਹੋਏ, ਜਿਨ੍ਹਾਂ ਦੇ ਭੋਗ ਪਾਏ ਗਏ ਹਨ | ਇਸ ਦੌਰਾਨ ਭਾਈ ਬਿਕਰਮ ਸਿੰਘ, ਭਾਈ ਪਰਮਜੀਤ ਸਿੰਘ ਦੇ ਹਜ਼ੂਰੀ ਰਾਗੀ ਜਥੇ ਵਲੋਂ ਅੰਮਿ੍ਤ ਵੇਲੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ | ਰਾਤਰੀ ਧਾਰਮਿਕ ਦੀਵਾਨਾਂ ਸਮੇਂ ਬਾਬਾ ਰਵਿੰਦਰ ਸਿੰਘ ਜੋਨੀ ਤਖਾਣਵੱਧ ਵਾਲਿਆਂ ਨੇ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ | ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੂਜੀ ਲੜੀ 'ਚ 30 ਜਨਵਰੀ ਨੂੰ 20 ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਹਨ, ਜਿਨ੍ਹਾਂ ਦੇ 1 ਫਰਵਰੀ ਨੂੰ ਭੋਗ ਪਾਏ ਜਾਣਗੇ | ਵਿਚਕਾਰਲੇ ਦਿਨੀਂ 30-31 ਜਨਵਰੀ ਨੂੰ ਰਾਤਰੀ ਦੀਵਾਨਾਂ ਰਾਹੀਂ ਭਾਈ ਇਕਬਾਲ ਸਿੰਘ ਲੰਗੇਆਣਾ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਉਣਗੇ | ਸਮਾਪਤੀ ਦਿਨ 1 ਫਰਵਰੀ ਨੂੰ ਦੂਜੀ ਲੜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਉਪਰੰਤ ਪਹੁੰਚ ਰਹੇ ਰਾਗੀ ਜਥਿਆਂ ਦੁਆਰਾ ਕਥਾ ਕੀਰਤਨ ਦੇ ਪ੍ਰਵਾਹ ਚੱਲਣਗੇ ਅਤੇ ਢਾਡੀ ਜਥਿਆਂ ਤੇ ਕਵੀਸ਼ਰਾਂ ਵਲੋਂ ਗੁਰੂ ਜੱਸ ਗਾ ਕੇ ਸੰਗਤਾਂ ਵਿਚ ਹਾਜ਼ਰੀਆਂ ਲਗਵਾਈਆਂ ਜਾਣਗੀਆਂ | ਇਸੇ ਦਿਨ ਵਿਸ਼ਾਲ ਸੰਤ ਸਮਾਗਮ ਹੋਵੇਗਾ, ਜਿਸ 'ਚ ਪੰਜਾਬ ਭਰ ਦੇ ਵੱਖ-ਵੱਖ ਸਥਾਨਾਂ ਤੋਂ ਨਿਰਮਲ ਭੇਖ ਸਮੇਤ ਅਨੇਕਾਂ ਪ੍ਰਸਿੱਧ ਧਾਰਮਿਕ ਸ਼ਖ਼ਸੀਅਤਾਂ ਤੇ ਸੰਗਤਾਂ ਹਾਜ਼ਰੀਆਂ ਲਗਵਾਉਣਗੀਆਂ | ਰਾਤਰੀ ਦੀਵਾਨਾਂ ਅਤੇ ਪਹਿਲੀ ਲੜੀ ਦੇ ਭੋਗ ਸਮਾਗਮਾਂ ਮੌਕੇ ਵੱਡੀ ਗਿਣਤੀ ਸੇਵਾਦਾਰਾਂ ਸਮੇਤ ਨਗਰ, ਇਲਾਕਾ ਤੇ ਦੇਸ਼-ਵਿਦੇਸ਼ ਤੋਂ ਸੰਗਤਾਂ ਨੇ ਹਾਜ਼ਰੀਆਂ ਲਗਵਾਈਆਂ |

Ad Position 22
No active advertisement
ਪਿਛਲੀ ਖ਼ਬਰ ਲੌਂਗੋਦੇਵਾ ਵਿਖੇ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ ਲਗਾਇਆ ਅਗਲੀ ਖ਼ਬਰ ਲਿਟਲ ਬਰਡ ਕਾਨਵੈਂਟ ਸਕੂਲ ਮਾਣੂੰਕੇ ਸਕੂਲ 'ਚ 77ਵਾਂ ਗਣਤੰਤਰ ਦਿਵਸ ਮਨਾਇਆ <br/>
Ad Position 24