03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਲੌਂਗੋਦੇਵਾ ਵਿਖੇ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ ਲਗਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 31-01-2026
ਮੋਗਾ, 30 ਜਨਵਰੀ (ਅਸ਼ੋਕ ਬਾਂਸਲ)-ਕਮਲਜੀਤ ਸਿੰਘ ਗਿੱਲ, ਹਰਵਿੰਦਰ ਸਿੰਘ ਗਿੱਲ ਤੇ ਉਨ੍ਹਾਂ ਦੇ ਸਮੂਹ ਪਰਿਵਾਰ ਵਲੋਂ ਸਵ: ਪ੍ਰੀਤਮ ਸਿੰਘ ਗਿੱਲ ਨੂੰ ਯਾਦ ਕਰਦਿਆਂ ਸ੍ਰੀਮਾਨ 108 ਸੰਤ ਬ੍ਰਹਮ ਮੁਨੀ ਜਲਾਲ ਵਾਲਿਆਂ ਦੇ ਅਸ਼ੀਰਵਾਦ ਦੇ ਨਾਲ ਤੇ ਸੰਤ ਗੰਗਾ ਰਾਮ ਜਲਾਲ ਵਾਲਿਆਂ ਦੀ ਰਹਿਨੁਮਾਈ ਹੇਠ ਮਨਜਿੰਦਰ ਸਿੰਘ ਲਾਲੀ ਭੁੱਲਰ ਆਸਟ੍ਰੇਲੀਆ, ਨਿਰਭੈ ਸਿੰਘ ਸਾਈਆ ਵਾਲਾ ਤੇ ਗੁਰਦੁਆਰਾ ਸਾਹਿਬ ਤੇ ਨਗਰ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਪਿੰਡ ਲੌਂਗੋਦੇਵਾ ਵਿਖੇ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ ਲਗਾਇਆ, ਜਿਥੇ ਪਿੰਡ ਲੌਂਗੋਦੇਵਾ ਤੇ ਆਸ-ਪਾਸ ਦੇ 400 ਦੇ ਕਰੀਬ ਲੋਕਾਂ ਨੇ ਵਿਵੇਕ ਚੈਰੀਟੇਬਲ ਹਸਪਤਾਲ ਜਲਾਲ ਦੇ ਮਾਹਿਰ ਡਾਕਟਰਾਂ ਵਲੋਂ ਅੱਖਾਂ ਦੀ ਜਾਂਚ ਕੀਤੀ ਗਈ ਤੇ 40 ਦੇ ਕਰੀਬ ਮਰੀਜ਼ ਲੈਨਜ਼ ਪਵਾਉਣ ਲਈ ਚੁਣੇ ਗਏ | ਇਥੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸੰਤ ਗੰਗਾ ਰਾਮ ਨੇ ਗੱਲਬਾਤ ਕਰਦਿਆਂ ਕਿਹਾ ਅਜਿਹੇ ਕੈਂਪ ਲਗਾਉਣੇ ਬਹੁਤ ਹੀ ਸ਼ਲਾਘਾਯੋਗ ਹਨ ਜੇਕਰ ਸਾਡੀਆਂ ਅੱਖਾਂ ਨਿਰੋਗ ਹਨ ਤਾਂ ਅਸੀਂ ਆਪਣੇ ਦਸਾਂ ਨਹੰੁਆਂ ਦੀ ਕਿਰਤ ਕਮਾਈ ਕਰ ਸਕਦੇ ਹਾਂ | ਗੱਲਬਾਤ ਕਰਦਿਆਂ ਹਰਵਿੰਦਰ ਸਿੰਘ ਤੇ ਕਮਲਜੀਤ ਸਿੰਘ, ਨਿਰਭੈ ਸਿੰਘ ਸਾਈਾਆਵਾਲਾ ਤੇ ਮਨਜਿੰਦਰ ਸਿੰਘ ਲਾਲੀ ਭੁੱਲਰ ਪ੍ਰਧਾਨ ਬਲਪ੍ਰੀਤ ਸਿੰਘ ਬੱਬਾ ਨੇ ਕਿਹਾ ਕਿ ਅਜਿਹੇ ਅੱਖਾਂ ਦੇ ਕੈਂਪ ਸਾਨੂੰ ਆਪਣਿਆਂ ਬਜ਼ੁਰਗਾਂ ਦੀ ਯਾਦ 'ਚ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਹਨ | ਇਸ ਮੌਕੇ ਨਿਰਭੈ ਸਿੰਘ ਸਾਈਾਆਵਾਲਾ, ਪ੍ਰਧਾਨ ਬਬਲਪ੍ਰੀਤ ਸਿੰਘ ਬੱਬਾ, ਰਾਜਵਿੰਦਰ ਸਿੰਘ ਧਰਮਜੀਤ ਸਿੰਘ ਗੁਰਪ੍ਰੀਤ ਸਿੰਘ ਜਸਪਾਲ ਸਿੰਘ ਮਨਦੀਪ ਸਿੰਘ ਮਨਪ੍ਰੀਤ ਸਿੰਘ ਰਾਜਵੰਤ ਸਿੰਘ ਗੁਰਤੇਜ ਸਿੰਘ ਗੁਰਭੇਜ ਸਿੰਘ ਤੇ ਵੱਡੀ ਗਿਣਤੀ ਵਿਚ ਪਿੰਡ ਨਿਵਾਸੀ ਤੇ ਮੁਹਤਬਰ ਸੱਜਣ ਹਾਜ਼ਰ ਸਨ ਉੱਥੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣ ਉਪਰੰਤ ਲੋਕਾਂ ਨੇ ਜਿਥੇ ਸਮੂਹ ਗਿੱਲ ਪਰਿਵਾਰ ਤੇ ਸੰਤ ਗੰਗਾ ਰਾਮ ਜੀ ਤੇ ਵਿਵੇਕ ਚੈਰੀਟੇਬਲ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸੀ.ਆਈ.ਏ. ਸਟਾਫ਼ ਮੋਗਾ ਵਲੋਂ ਇਕ ਕਿੱਲੋ ਅਫ਼ੀਮ ਸਮੇਤ ਇਕ ਨੌਜਵਾਨ ਕਾਬੂ <br/> ਅਗਲੀ ਖ਼ਬਰ ਡੇਰਾ ਸਮਾਧਾਂ ਅਜੀਤਵਾਲ ਵਿਖੇ ਸਮਾਗਮਾਂ ਦੀ ਪਹਿਲੀ ਲੜੀ ਭੋਗ ਪਾਏ ਗਏ <br/>
Ad Position 24