03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਗਾਇਕ ਸਾਧੂ ਸਿੰਘ ਰੋਮਾਣਾ ਦੀ ਜਲੰਧਰ ਦੂਰਦਰਸ਼ਨ 'ਤੇ ਪੇਸ਼ਕਾਰੀ 2 ਨੂੰ

Ad Position 21
repet_subhas-goyals [Copy P29]
ਅਜੀਤ ਡੈਸਕ 31-01-2026
ਬਠਿੰਡਾ, 30 ਜਨਵਰੀ (ਸਿਵੀਆਂ)- ਪੰਜਾਬੀ ਸੱਭਿਆਚਾਰਕ ਗਾਇਕ ਅਤੇ ਸੇਵਾਮੁਕਤ ਪਿ੍ੰਸੀਪਲ ਸਾਧੂ ਸਿੰਘ ਰੋਮਾਣਾ ਆਪਣੇ ਗੀਤ 'ਵਿਰਸਾ' ਦੀ 2 ਫਰਵਰੀ ਨੂੰ ਦੂਰਦਰਸ਼ਨ ਕੇਂਦਰ ਜਲੰਧਰ 'ਤੇ ਪੇਸ਼ਕਾਰੀ ਕਰਨਗੇ | ਸਰੋਤੇ ਉਨ੍ਹਾਂ ਦੇ ਇਸ ਗੀਤ ਦਾ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ 'ਗਾਉਂਦਾ ਪੰਜਾਬ' ਵਿਚ 2 ਫਰਵਰੀ ਨੂੰ ਸਾਮ 8 ਵਜੇ ਆਨੰਦ ਮਾਣ ਸਕਣਗੇ | ਇਸ ਪ੍ਰੋਗਰਾਮ ਦੀ ਪੇਸ਼ਕਾਰੀ ਪ੍ਰੋਡਿਊਸਰ ਅਤੇ ਨਿਰਦੇਸ਼ਕ ਰਾਮ ਸਿੰਘ ਵਲੋਂ ਕੀਤੀ ਜਾਵੇਗੀ | ਗਾਇਕ ਸਾਧੂ ਸਿੰਘ ਰੋਮਾਣਾ ਨੇ ਦੱਸਿਆ ਕਿ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਦੀ ਪੇਸ਼ਕਾਰੀ ਕਰਦੇ ਉਨ੍ਹਾਂ ਦੇ ਇਸ ਗੀਤ ਨੂੰ ਗੀਤਕਾਰ ਗੁਰਵਿੰਦਰ ਗੋਸਲ ਨੇ ਕਲਮਬਧ ਕੀਤਾ ਹੈ ਅਤੇ ਜੇ.ਬੀ.ਆਰ. ਨੇ ਸੰਗੀਤਕ ਧੁੰਨਾਂ ਨਾਲ ਸ਼ਿੰਗਾਰਿਆ ਹੈ | ਸਾਧੂ ਸਿੰਘ ਰੋਮਾਣਾ ਉੱਘੀ ਪੰਜਾਬੀ ਅਤੇ ਫ਼ਿਲਮੀ ਪਿੱਠਵਰਤੀ ਗਾਇਕਾ ਰਮਨ ਰੋਮਾਣਾ ਦੇ ਪਿਤਾ ਹਨ ਤੇ ਇਸ ਪਰਿਵਾਰ ਦਾ ਗਾਇਕੀ ਅਤੇ ਸੰਗੀਤ ਨਾਲ ਪੁਰਾਣਾ ਨਾਤਾ ਹੈ |

Ad Position 22
No active advertisement
ਪਿਛਲੀ ਖ਼ਬਰ ਕੁਸ਼ਟ ਰੋਗ ਬਾਰੇ ਸਭ ਨੂੰ ਜਾਗਰੂਕ ਹੋਣ ਦੀ ਲੋੜ-ਡਾ. ਰੀਤੂ ਜੈਨ <br/> ਅਗਲੀ ਖ਼ਬਰ ਸੀ.ਆਈ.ਏ. ਸਟਾਫ਼ ਮੋਗਾ ਵਲੋਂ ਇਕ ਕਿੱਲੋ ਅਫ਼ੀਮ ਸਮੇਤ ਇਕ ਨੌਜਵਾਨ ਕਾਬੂ <br/>
Ad Position 24