03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸੰਤ ਬਾਬਾ ਭਾਗ ਸਿੰਘ ਗਰਲਜ਼ ਕਾਲਜ ਸੁਖਾਨੰਦ ਵਿਖੇ ਕੌਮੀ ਸੇਵਾ ਯੋਜਨਾ ਕੈਂਪ ਸ਼ੁਰੂ <br/>

Ad Position 21
repet_subhas-goyals [Copy P29]
ਸੁਖਾਨੰਦ ਕਾਲਜ ਵਿਖੇ ਸਤ ਰੋਜਾ ਕੈਂਪ ਦੀ ਸ਼ਮਾ ਰੌਸ਼ਨ ਕਰਕੇ ਸ਼ੁਰੂਆਤ ਕਰਦੇ ਹੋਏ ਬਾਬਾ ਜਗਦੇਵ ਸਿੰਘ ਜੱਗਾ | ਤਸਵੀਰ : ਜਗਰੂਪ ਸਿੰਘ ਮਠਾੜੂ <br/> 31-01-2026
ਠੱਠੀ ਭਾਈ, 30 ਜਨਵਰੀ (ਮਠਾੜੂ)-ਸੰਤ ਬਾਬਾ ਕੁਲਵੰਤ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ, ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਵਿਖੇ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਦੀ ਸ਼ੁਰੂਆਤ ਕੀਤੀ ਗਈ | ਪ੍ਰੋਗਰਾਮ ਅਫ਼ਸਰ ਅਨੁਪਮ ਬਾਂਸਲ ਅਤੇ ਅਮਨਦੀਪ ਕੌਰ ਅਤੇ ਮਨਪ੍ਰੀਤ ਕੌਰ ਦੀ ਲੀਡਰਸ਼ਿਪ ਹੇਠ ਉਦਘਾਟਨੀ ਸਮਾਰੋਹ ਦੀ ਆਰੰਭਤਾ ਪ੍ਰਮਾਤਮਾ ਦੀ ਉਸਤਤ ਵਿਚ ਸ਼ਬਦ ਗਾਇਨ ਉਪਰੰਤ ਐਨ.ਐਸ.ਐਸ. ਗੀਤ ਉੱਠ ਭਾਰਤ ਦਿਆ ਸ਼ੇਰ ਜਵਾਨਾਂ ਨਾਲ ਕੀਤੀ ਗਈ | ਬਾਬਾ ਜਗਦੇਵ ਸਿੰਘ ਮੈਂਬਰ ਸੁਖਾਨੰਦ ਕਾਲਜ ਪ੍ਰਬੰਧਕੀ ਕਮੇਟੀ ਦੇ ਕਰ ਕਮਲਾਂ ਨਾਲ ਕੈਂਪ ਦੀ ਆਰੰਭਤਾ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ | ਕੇਵਲ ਸਿੰਘ ਦੀ ਅਗਵਾਈ ਹੇਠ ਐਨ.ਐਸ.ਐਸ. ਵਲੰਟੀਅਰ ਵਿਦਿਆਰਥਣਾਂ ਨੇ ਸੜਕ ਸੁਰੱਖਿਆ ਅਤੇ ਨਿਯਮਾਂ, ਨਸ਼ਿਆਂ ਦੇ ਵਿਰੋਧ, ਵਾਤਾਵਰਨ ਸੰਭਾਲ ਦੇ ਜ਼ੋਰਦਾਰ ਨਾਅਰਿਆਂ ਨਾਲ ਪਿੰਡ ਸੁਖਾਨੰਦ ਵਿਖੇ ਜਾਗਰੂਕਤਾ ਰੈਲੀ ਵੀ ਕੱਢੀ ਗਈ | ਕੇਵਲ ਸਿੰਘ ਨੇ ਵਿਦਿਆਰਥਣਾਂ ਨੂੰ ਟਰੈਫ਼ਿਕ ਨਿਯਮਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਅਤੇ ਚਾਈਨਾ ਡੋਰ ਕਾਰਨ ਹੋ ਰਹੇ ਹਾਦਸਿਆਂ ਦਾ ਜ਼ਿਕਰ ਕਰਦੇ ਹੋਏ ਇਸ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕੀਤਾ | ਵਿਦਿਆਰਥਣਾਂ ਨੂੰ ਗਰੁੱਪਾਂ ਵਿਚ ਵੰਡਿਆਂ ਗਿਆ ਅਤੇ ਸੱਤ ਦਿਨਾਂ ਦੀ ਕਾਰਜ ਵਿਧੀ ਸਮਝਾਈ ਗਈ | ਕੈਂਪ ਕੋਆਰਡੀਨੇਟਰ ਡਾ. ਸੋਨੀਆ ਜਿੰਦਲ ਨੇ ਵਿਦਿਆਰਥਣਾਂ ਨੂੰ ਦੇਸ਼ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਅਤੇ ਰਾਸ਼ਟਰ ਨਿਰਮਾਣ ਕਾਰਜਾਂ ਵਿਚ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਗੱਬੀ, ਜੱਸਾ ਸਿੰਘ, ਚਰਨਜੀਤ ਸਿੰਘ ਸਿੱਧੂ, ਸੁਖਦੇਵ ਸਿੰਘ, ਦਇਆ ਸਿੰਘ, ਅਜਮੇਰ ਸਿੰਘ ਅਤੇ ਕਾਲਜ ਦਾ ਸਮੁੱਚਾ ਸਟਾਫ਼ ਹਾਜ਼ਰ ਸੀ | ਰਾਸ਼ਟਰੀ ਗੀਤ ਨਾਲ ਪਹਿਲੇ ਦਿਨ ਦੀ ਸਮਾਪਤੀ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਦੇਸ਼ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣ ਲਈ 2 ਮਿੰਟ ਦਾ ਮੌਨ ਧਾਰਿਆ <br/> ਅਗਲੀ ਖ਼ਬਰ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਦੀ ਕੋਰ ਕਮੇਟੀ ਮੀਟਿੰਗ ਮੋਗਾ ਵਿਖੇ ਹੋਣ ਜਾ ਰਹੀ ਸੂਬਾ ਕਾਨਫ਼ਰੰਸ ਦੀਆਂ ਤਿਆਰੀਆਂ...
Ad Position 24