ਕਿਸ਼ਨਪੁਰਾ ਕਲਾਂ, 30 ਜਨਵਰੀ (ਅਮੋਲਕ ਸਿੰਘ ਕਲਸੀ)-ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਂਦੜਾ ਦੇ ਵਿਦਿਆਰਥੀਆਂ ਨੇ ਸਕੂਲ, ਪ੍ਰਬੰਧਕਾਂ ਤੇ ਗੁਰਬਾਣੀ ਅਧਿਆਪਕ ਦੇ ਸਹਿਯੋਗ ਨਾਲ ਬਲਾਕ ਪੱਧਰ 'ਤੇ ਉਲੀਕੇ 77ਵੇਂ ਗਣਤੰਤਰਤਾ ਦਿਵਸ ਸਮਾਗਮ 'ਚ ਸ਼ਬਦ ਗਾਇਨ ਕੀਤਾ | ਸਮਾਗਮ 'ਚ ਹਰ ਸਾਲ ਬਲਾਕ ਪੱਧਰ 'ਤੇ ਸਰਕਾਰੀ, ਅਰਧ ਸਰਕਾਰੀ ਤੇ ਪ੍ਰਾਈਵੇਟ ਸਕੂਲ ਆਪਣੀ ਅਲੱਗ ਅਲੱਗ ਪੇਸ਼ਕਾਰੀ ਨਾਲ ਹਾਜ਼ਰੀ ਲਗਾਉਂਦੇ ਹਨ | ਇਸ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਛੇਵੀਂ ਕਲਾਸ ਦੇ ਵਿਦਿਆਰਥੀ ਗੁਰਸਾਜ ਸਿੰਘ, ਜਸਕੀਰਤ ਸਿੰਘ, ਸੁਖਜੋਤ ਸਿੰਘ ਅਤੇ ਅਰਮਾਨਦੀਪ ਸਿੰਘ ਨੇ ਸ਼ਬਦ ਗਾਇਨ ਨੂੰ ਦੇਖ ਕੇ ਸਾਰੇ ਸਰੋਤੇ ਮੁੱਖ ਮਹਿਮਾਨ ਜੁਬਾਨੀ ਤਾਰੀਫ ਤੋਂ ਨਾ ਰਹਿ ਸਕੇ | ਇਸ ਸ਼ਬਦ ਦੀ ਤਿਆਰੀ ਗੁਰਬਾਣੀ ਅਧਿਆਪਕ ਗੁਰਮੀਤ ਕੌਰ ਵਲੋਂ ਕਰਵਾਈ ਗਈ ਸੀ | ਸਮਾਗਮ ਦੀ ਸਮਾਪਤੀ ਉਪਰੰਤ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ | ਸਕੂਲ ਪਹੁੰਚਣ 'ਤੇ ਵਿਦਿਆਰਥੀਆਂ ਨੂੰ ਸਕੂਲ ਦੇ ਚੇਅਰਮੈਨ ਜਸਵੰਤ ਸਿੰਘ ਭੁੱਲਰ, ਜਨਰਲ ਸੈਕਟਰੀ ਪ੍ਰਭਜੋਤ ਸਿੰਘ ਭੁੱਲਰ, ਪਿ੍ੰਸੀਪਲ ਮਨਦੀਪ ਕੌਰ ਨੇ ਵਿਦਿਆਰਥੀਆਂ ਦੀ ਵਿਲੱਖਣ ਪੇਸ਼ਕਾਰੀ ਅਤੇ ਤਿਆਰੀ ਕਰਵਾਉਣ ਵਾਲੇ ਅਧਿਆਪਕ ਦੀ ਪ੍ਰਸ਼ੰਸਾ ਕਰਨ ਤੋਂ ਇਲਾਵਾ ਵਧਾਈ ਦਿੱਤੀ |