16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਪੁਰਾਤਨ ਲੋਕ ਖੇਡਾਂ ਮਾਨਸਿਕ ਤੇ ਸਰੀਰਕ ਤੰਦਰੁਸਤੀ ਦਾ ਸਰੋਤ- ਡਾ. ਬਰਾੜ <br/>

Ad Position 21
repet_subhas-goyals [Copy P29]
ਅਜੀਤ ਡੈਸਕ 02-02-2026
ਮੋਗਾ, 1 ਫਰਵਰੀ (ਸੁਰਿੰਦਰਪਾਲ ਸਿੰਘ)-ਖੇਡਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸਬੰਧ ਹੈ | ਹਰ ਉਮਰ, ਵਰਗ ਤੇ ਦੇਸ਼ ਦੇ ਲੋਕ ਖੇਡਾਂ ਵੱਲ ਰੁਚਿਤ ਹੁੰਦੇ ਹਨ | ਲੋਕ ਖੇਡਾਂ ਲੋਕ-ਸਮੂਹ ਦੀ ਸਮੂਹਿਕ ਰਚਨਾ ਹੁੰਦੀਆਂ ਹਨ | ਲੋਕ ਖੇਡਾਂ 'ਚ ਸਥਾਨਕ ਪੱਧਰ 'ਤੇ ਆਸਾਨੀ ਨਾਲ ਪ੍ਰਾਪਤ ਖੇਡ ਸਮੱਗਰੀ ਵਾਲੀਆਂ ਖੇਡਾਂ ਪ੍ਰਚੱਲਿਤ ਹੁੰਦੀਆਂ ਸਨ | ਪੰਜਾਬ ਦੇ ਲੋਕਾਂ ਦੀਆਂ ਖੇਡਾਂ ਵੀ ਉਨ੍ਹਾਂ ਦੇ ਸੁਭਾਅ ਵਾਂਗ ਖੁੱਲ੍ਹੀਆਂ-ਡੁੱਲ੍ਹੀਆਂ, ਸਾਦੀਆਂ, ਸਰੀਰਕ ਤੇ ਮਾਨਸਿਕ ਵਿਕਾਸ ਵਾਲੀਆਂ ਸਨ | ਉਨ੍ਹਾਂ ਪੁਰਾਤਨ ਖੇਡਾਂ, ਜਿਵੇਂ ਕਬੱਡੀ, ਗੁੱਲੀ-ਡੰਡਾ, ਖਿੱਦੋ-ਖੂੰਡੀ, ਰੱਸਾਕਸ਼ੀ, ਗਤਕਾ, ਲੁਕਣ-ਮੀਚੀ, ਕੋਟਲਾ-ਛਪਾਕੀ, ਬਾਰ੍ਹਾਂ ਟਹਿਣੀ, ਸਟਾਪੂ, ਸ਼ਤਰੰਜ, ਗੁੱਡੀ ਪਟੋਲਾ, ਬਿੱਲੀ ਮਾਸੀ, ਅੱਡੀ-ਟੱਪਾ, ਕੁਸ਼ਤੀਆਂ, ਮੰੂਗਲ਼ੀਆਂ ਫੇਰਨੀਆਂ, ਛਾਲਾਂ ਮਾਰਨੀਆਂ, ਰੱਸੀ ਟੱਪਣੀ, ਕਿੱਕਲੀ, ਸੌਂਚੀ, ਖੁੱਤੀਆਂ, ਪਿੱਠੂ, ਕੌਡੀਆਂ, ਬੰਟੇ, ਪੀਚੋ ਬੱਕਰੀ, ਮੈਂ ਰਾਜਾ ਪਟਵਾਰੀ ਆਦਿ ਅਹਿਮ ਸਨ | ਸਮਾਂ ਬਦਲਣ ਨਾਲ ਇਨ੍ਹਾਂ ਵਿਚੋਂ ਬਹੁਤ ਸਾਰੀਆਂ ਖੇਡਾਂ ਤਾਂ ਅਲੋਪ ਹੋ ਗਈਆਂ | ਇਨ੍ਹਾਂ ਵਿਚੋਂ ਇਕ ਖੇਡ ਬਾਂਦਰ ਬਾਂਦਰੀ ਦੀ ਵੀ ਹੁੰਦੀ ਸੀ, ਜੋ ਗਲੀਆਂ ਵਿਚ ਘੁੰਮਦੇ ਨਿੱਕੇ ਬੱਚਿਆਂ ਨੂੰ ਦੇਖਣ ਦਾ ਸ਼ੌਕ ਸੀ | ਅੱਜ ਕੱਲ੍ਹ ਮੋਬਾਈਲ ਦੇ ਯੁੱਗ ਵਿਚ ਅਤੇ ਨੌਜਵਾਨ ਪੀੜ੍ਹੀ ਦੇ ਬਾਹਰਲੇ ਦੇਸ਼ਾਂ ਵਿਚ ਜਾਣ ਕਰਕੇ ਇਹ ਵੀ ਅਲੋਪ ਹੁੰਦੀ ਜਾ ਰਹੀ ਹੈ | ਇਹ ਪ੍ਰਗਟਾਵਾ ਸਟੇਟ ਐਵਾਰਡੀ ਡਾ. ਜਸਵਿੰਦਰ ਸਿੰਘ ਬਰਾੜ ਨੇ 'ਅਜੀਤ' ਲਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਨੌਜਵਾਨਾਂ ਵਿਚ ਪੁਰਾਤਨ ਲੋਕ ਖੇਡਾਂ ਦੇ ਅਲੋਪ ਹੋ ਰਹੇ ਰੁਝਾਨ ਕਰਕੇ ਸਰੀਰਕ ਅਤੇ ਮਨੋਵਿਗਿਆਨਕ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ | ਇਹ ਲੋਕ ਖੇਡਾਂ ਸਾਡੇ ਸਮਾਜ ਦੇ ਸਾਦਗੀ, ਭਾਈਚਾਰਕ ਸਾਂਝ ਅਤੇ ਮਾਨਸਿਕ ਖ਼ੁਸ਼ਹਾਲੀ ਦੀਆਂ ਪ੍ਰਤੀਕ ਸਨ |

Ad Position 22
No active advertisement
ਪਿਛਲੀ ਖ਼ਬਰ ਸੰਤ ਆਸ਼ਰਮ ਲੋਪੋਂ ਵਿਖੇ ਪੁੰਨਿਆ ਅਤੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਸ਼ੂਗਰ ਚੇਤਨਾ ਸੁਸਾਇਟੀ ਵਲੋਂ ਮੁਫ਼ਤ ਸ਼ੂਗਰ ਚੈੱਕਅਪ ਕੈਂਪ ਲਗਾਇਆ
Ad Position 24