16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਸੰਤ ਆਸ਼ਰਮ ਲੋਪੋਂ ਵਿਖੇ ਪੁੰਨਿਆ ਅਤੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 02-02-2026
ਨਿਹਾਲ ਸਿੰਘ ਵਾਲਾ, 1 ਫ਼ਰਵਰੀ (ਸੁਖਦੇਵ ਸਿੰਘ ਖ਼ਾਲਸਾ)-ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਲੋਂ ਪੂਰਨਮਾਸ਼ੀ ਦਾ ਦਿਹਾੜਾ ਅਤੇ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਦਰਬਾਰ ਸੰਪਰਦਾਇ ਸੰਤ ਆਸ਼ਰਮ ਲੋਪੋ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਦੇ ਭੋਗ ਪਾਉਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ 'ਚ ਦਰਬਾਰ ਸੰਪਰਦਾਇ ਦੇ ਕਵੀਸ਼ਰੀ ਜਥਿਆਂ ਨੇ ਸੁਆਮੀ ਸੰਤ ਦਰਬਾਰਾ ਸਿੰਘ ਲੋਪੋਂ ਵਾਲਿਆਂ ਵਲੋਂ ਰਚਿਤ ਕਾਵਿ-ਸੰਗ੍ਰਹਿ 'ਚੋਂ ਇਤਿਹਾਸਕ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਨੇ ਗੁਰਬਾਣੀ 'ਚ ਆਏ ਭਗਤ ਰਵਿਦਾਸ ਜੀ ਦੇ ਸ਼ਬਦ ਦੀ ਕਥਾ ਕਰਦਿਆਂ ਕਿਹਾ ਕਿ ਹੇ ਪ੍ਰਭੂ ਜੀਵ ਅਗਿਆਨਤਾ ਨਾਲ ਪਿਆਰ ਕਰ ਰਹੇ ਹਨ, ਇਸ ਵਾਸਤੇ ਇਨ੍ਹਾਂ ਦੇ ਬਿਬੇਕ ਦੀ ਦੀਵਾ ਧੁੰਧਲਾ ਹੋ ਗਿਆ ਹੈ | ਭਾਵ ਪਰਖ ਹੀਣ ਹੋ ਰਹੇ ਹਨ, ਭਲੇ ਬੁਰੇ ਦੀ ਪਛਾਣ ਨਹੀਂ ਕਰਦੇ | ਇਸ ਮੌਕੇ ਭਗੀਰਥ ਸਿੰਘ ਗਿੱਲ, ਜਥੇਦਾਰ ਸੁਖਚੈਨ ਸਿੰਘ ਘੋਲੀਆ, ਗਿਆਨੀ ਹਰਜਿੰਦਰ ਸਿੰਘ ਛੱਜਾਂ ਵਾਲ, ਅਮਰਜੀਤ ਸਿੰਘ ਮੀਨੀਆਂ, ਪੰਡਤ ਭੋਲਾ ਸਿੰਘ ਕੋਟ ਈਸੇ ਖਾਂ, ਮੈਂਬਰ ਬੂਟਾ ਸਿੰਘ ਖਾਈ, ਚਮਕੌਰ ਸਿੰਘ ਭੋਡੀਪੁਰਾ, ਕੁਲਵੰਤ ਸਿੰਘ ਰਸੂਲਪੁਰ, ਫ਼ੌਜੀ ਜੋਰਾ ਸਿੰਘ ਕਾਲੇਕੇ, ਹਰਦੇਵ ਸਿੰਘ ਕੈਰੇ, ਹਾਕਮ ਸਿੰਘ ਢੁੱਡੀਕੇ, ਚਮਕੌਰ ਸਿੰਘ ਘੋਲੀਆ, ਹਰਬੰਸ ਸਿੰਘ ਦਾਦ, ਨੈਬ ਸਿੰਘ ਮੀਨੀਆਂ, ਦਰਸ਼ਨ ਸਿੰਘ ਬਾਰਨਹਾੜਾ, ਫ਼ੌਜੀ ਰਾਜਵਿੰਦਰ ਸਿੰਘ ਵਜੀਦ ਕੇ, ਸਤਪਾਲ ਸਿੰਘ ਚੌਂਕੀਮਾਨ, ਮਹਿੰਦਰ ਸਿੰਘ ਮੋਗਾ, ਮੈਂਬਰ ਬੁੱਧ ਸਿੰਘ, ਗੁਰਜੰਟ ਸਿੰਘ ਰਾਮਗੜ੍ਹ, ਗੁਰਪ੍ਰੀਤ ਸਿੰਘ ਗਾਲਿਬ, ਡਾ. ਰਣਧੀਰ ਸਿੰਘ ਲੋਪੋ, ਕਵੀਸ਼ਰ ਮਨਜੀਤ ਸਿੰਘ ਲਾਡੀ, ਮੰਦਰ ਸਿੰਘ, ਆਕਲੀਆ, ਪਰਮਜੀਤ ਸਿੰਘ ਇੰਗਲੈਂਡ, ਜੋਰਾ ਸਿੰਘ ਰਾਜਸਥਾਨ, ਸ਼ਮਸ਼ੇਰ ਸਿੰਘ ਚੀਮਾ, ਗੁਰਚਰਨ ਸਿੰਘ ਫਗਵਾੜਾ, ਪੰਡਤ ਜਗਰਾਜ ਸਿੰਘ ਰਸੂਲਪੁਰ, ਬੰਤ ਸਿੰਘ ਖ਼ਾਨਪੁਰ, ਰਾਜੂ ਪੇਂਟਰ ਚੂਹੜਚੱਕ, ਕੁਲਵੰਤ ਸਿੰਘ ਬੁਰਜ, ਇਕਬਾਲ ਸਿੰਘ ਮਾਣੰੂਕੇ, ਭਗਵਾਨ ਸਿੰਘ ਮੁੱਲਾਂਪੁਰ, ਲਾਲ ਸਿੰਘ ਅਵਾਨਖਾਲਸਾ, ਰਾਜਵੀਰ ਸਿੰਘ ਧੂੜਕੋਟ, ਜਗਜੀਤ ਸਿੰਘ ਜੱਗਾ, ਹਰਵਿੰਦਰ ਸਿੰਘ ਲੋਪੋ, ਮਨਪ੍ਰੀਤ ਸਿੰਘ ਮੰਤਰੀ, ਪਿ੍ਤਪਾਲ ਸਿੰਘ ਚੂਹੜਚੱਕ, ਥਾਣੇਦਾਰ ਲਾਭ ਸਿੰਘ ਕੁਲਾਰ, ਮੈਂਬਰ ਸੁਦਾਗਰ ਸਿੰਘ ਰਸੂਲਪੁਰ, ਮਨੀ ਸੰਘਾ, ਸੋਨੂੰ ਖੋਟੇ, ਬੱਬੂ ਢਿੱਲੋਂ, ਰਾਮ ਸਿੰਘ ਲੋਪੋ, ਕਰਤਾਰ ਸਿੰਘ ਲੋਪੋ, ਜਸਪਾਲ ਸਿੰਘ ਰਾਏਕੋਟ, ਜਥੇਦਾਰ ਮੱਖਣ ਸਿੰਘ ਗਊਸ਼ਾਲਾ, ਨਛੱਤਰ ਸਿੰਘ ਰਸੂਲਪੁਰ, ਹਰਨਾਮ ਸਿੰਘ ਨਾਮਾ, ਤਰਸੇਮ ਸਿੰਘ ਸੇਮਾ ਆਦਿ ਤੋਂ ਇਲਾਵਾ ਵੱਡੀ ਤਾਦਾਦ 'ਚ ਸੰਗਤਾਂ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਬਜਟ ਨੂੰ ਕਿਸੇ ਨੇ ਸਲਾਹਿਆ ਤੇ ਕਿਸੇ ਨਾ ਨਕਾਰਿਆ ਅਗਲੀ ਖ਼ਬਰ ਪੁਰਾਤਨ ਲੋਕ ਖੇਡਾਂ ਮਾਨਸਿਕ ਤੇ ਸਰੀਰਕ ਤੰਦਰੁਸਤੀ ਦਾ ਸਰੋਤ- ਡਾ. ਬਰਾੜ <br/>
Ad Position 24