ਮੋਗਾ, 2 ਫਰਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਆਸ਼ੀਸ਼ ਕੁਮਾਰ ਸ਼ਰਮਾ ਅਤੇ ਉਪ ਜ਼ਿਲ੍ਹਾ ਅਫ਼ਸਰ ਸੈਕੰਡਰੀ ਗੁਰਦਿਆਲ ਸਿੰਘ ਮਠਾੜੂ ਦੀ ਯੋਗ ਅਗਵਾਈ ਹੇਠ ਸੀ.ਐਸ.ਆਈ.ਆਰ., ਮਨਿਸਟਰੀ ਆਫ਼ ਸਾਇੰਸ ਐਂਡ ਟੈਕਨਾਲੋਜੀ, ਭਾਰਤ ਸਰਕਾਰ ਵਲੋਂ ਇਕ ਰੋਜ਼ਾ ਸਟੈਮ ਵਰਕਸ਼ਾਪ ਸੈਕਰਡ ਹਾਰਟ ਸਕੂਲ ਮੋਗਾ ਵਿਖੇ ਸਫਲਤਾ ਪੂਰਵਕ ਕਰਵਾਈ ਗਈ, ਜਿਸ ਦਾ ਉਦੇਸ਼ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ, ਨਵੀਨਤਾ ਅਤੇ ਅਨੁਭਵੀ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਸੀ | ਵਰਕਸ਼ਾਪ ਵਿਚ ਪ੍ਰਮੁੱਖ ਵਿਸ਼ਾ ਮਾਹਿਰ ਫੋਰਨ ਚੰਦ ਸਟੇਟ ਐਵਾਰਡੀ, ਅਜੇ ਸ਼ਰਮਾ ਪ੍ਰੋਜੈਕਟ ਐਸੋਸੀਏਟ ਸਾਇੰਟਿਸਟ, ਸੀ.ਐਸ.ਆਈ.ਆਰ. ਨਵੀਂ ਦਿੱਲੀ ਡਾ. ਪੁਸ਼ਪਾਂਜਲੀ ਤਿ੍ਪਾਠੀ ਪਿ੍ੰਸੀਪਲ ਸਾਇੰਟਿਸਟ, ਸੀ.ਐਸ.ਆਈ.ਆਰ. ਨਵੀਂ ਦਿੱਲੀ ਸ਼ਾਮਿਲ ਸਨ | ਮਾਹਿਰਾਂ ਨੇ ਬਹੁਤ ਵਧੀਆ ਸੈਸ਼ਨ ਦੌਰਾਨ ਬਾਲ ਵਿਗਿਆਨੀਆਂ ਨੂੰ ਹੱਥੀਂ ਗਤੀਵਿਧੀਆਂ ਕਰਵਾਈਆਂ, ਜਿਸ ਵਿਚ ਵਿਦਿਆਰਥੀਆਂ ਨੇ ਬਹੁਤ ਰੁਚੀ ਦਿਖਾਈ | ਇਹ ਪ੍ਰੋਗਰਾਮ ਰੁਪਿੰਦਰਜੀਤ ਕੌਰ ਦੁਆਰਾ ਕੁਸ਼ਲਤਾ ਨਾਲ ਕਰਵਾਇਆ ਗਿਆ ਸੀ ਅਤੇ ਐਂਕਰ ਵਜੋਂ ਪ੍ਰੋਗਰਾਮ ਦਾ ਸੰਚਾਲਨ ਕੀਤਾ | ਗੁਰਦਿਆਲ ਸਿੰਘ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਸੀ.ਐਸ.ਆਈ.ਆਰ. ਨਵੀਂ ਦਿੱਲੀ ਤੋਂ ਆਈ ਟੀਮ ਦਾ ਇਸ ਵਰਕਸ਼ਾਪ ਵਿਚ ਜ਼ਿਲ੍ਹਾ ਮੋਗਾ ਦੇ ਬਾਲ ਵਿਗਿਆਨੀਆਂ ਅਤੇ ਗਾਈਡ ਅਧਿਆਪਕਾਂ ਨੂੰ ਵਿਗਿਆਨ ਵਿਸ਼ੇ ਵਿਚ ਰੁਚੀ ਪੈਦਾ ਕਰਨ ਲਈ ਧੰਨਵਾਦ ਕੀਤਾ | ਇਹ ਰਾਸ਼ਟਰੀ ਪੱਧਰ ਦੀ ਵਰਕਸ਼ਾਪ ਜ਼ਿਲ੍ਹਾ ਮੋਗਾ ਵਿਚ ਪਹਿਲੀ ਵਾਰ ਕਰਵਾਈ ਗਈ ਜਿਸ ਦਾ ਸਿਹਰਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਆਸ਼ੀਸ਼ ਕੁਮਾਰ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਗੁਰਦਿਆਲ ਸਿੰਘ ਨੂੰ ਜਾਂਦਾ ਹੈ | ਇਸ ਮੌਕੇ ਮੌਜੂਦ ਵਿਸ਼ੇਸ਼ ਮਹਿਮਾਨਾਂ ਵਿਚ ਵਿਜੇ ਜੇਬਾ ਕੁਮਾਰ ਪਿ੍ੰਸੀਪਲ ਸੈਕਰਡ ਹਾਰਟ ਸਕੂਲ ਮੋਗਾ, ਡੀ.ਆਰ.ਸੀ. ਮੋਗਾ ਨਵਦੀਪ ਸਿੰਘ ਬਾਜਵਾ ਸ਼ਾਮਿਲ ਸਨ | ਵਰਕਸ਼ਾਪ ਵਿਚ ਕੁੱਲ 250 ਵਿਦਿਆਰਥੀਆਂ ਨੇ ਭਾਗ ਲਿਆ | ਵਿਦਿਆਰਥੀਆਂ ਨੂੰ ਵਿਹਾਰਕ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਟੈਮ ਕਿੱਟਾਂ ਵੰਡੀਆਂ ਗਈਆਂ ਅਤੇ ਸਰਗਰਮ ਭਾਗੀਦਾਰੀ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਦੋਵਾਂ ਨੂੰ ਸਰਟੀਫਿਕੇਟ ਦਿੱਤੇ ਗਏ | ਇਸ ਮੌਕੇ ਦੀਪਕ ਸ਼ਰਮਾ ਲੈਕਚਰਾਰ, ਮੈਡਮ ਕਿਰਨ ਸ਼ਰਮਾ ਲੈਕਚਰਾਰ, ਜਸਵਿੰਦਰ ਕੌਰ, ਮਨਜੀਤ ਕੌਰ, ਅਮਨਦੀਪ ਕੌਰ, ਹਰਜੀਤ ਕੌਰ, ਗੀਤੂ ਸੂਦ, ਨਵਪ੍ਰੀਤ ਕੌਰ, ਸਾਕਸ਼ੀ ਸੂਦ, ਬਬੀਤਾ, ਗੁਰਮੀਤ ਕੌਰ, ਸਾਹਿਲ ਮਿੱਤਲ, ਸ਼ਿਪਰਾ ਬਜਾਜ, ਰੇਨੂੰ ਅਰੋੜਾ, ਸਨੇਹਾ, ਨਿਧੀ ਸਮੇਤ ਵੱਖ-ਵੱਖ ਸਕੂਲਾਂ ਦੇ ਬਾਲ ਵਿਗਿਆਨੀ ਸ਼ਾਮਿਲ ਸਨ |