28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸਿਹਤ, ਸਿੱਖਿਆ, ਖੇਤੀਬਾੜੀ ਦੇ ਖੇਤਰ 'ਚ ਮੋਗਾ ਜ਼ਿਲ੍ਹੇ ਨੇ ਮਾਰੀ ਬਾਜ਼ੀ

Ad Position 21
No active advertisement
ਅਜੀਤ ਡੈਸਕ 21-02-2026
ਪੰਜਾਬ ਦੇ ਰਾਜਪਾਲ ਵਲੋਂ ਡਿਪਟੀ ਕਮਿਸ਼ਨਰ ਦਾ ਤਗਮੇ ਤੇ ਸਰਟੀਫਿਕੇਟ ਨਾਲ ਸਨਮਾਨ
ਮੋਗਾ, 20 ਫਰਵਰੀ (ਸੁਰਿੰਦਰਪਾਲ ਸਿੰਘ)-ਨੀਤੀ ਆਯੋਗ ਵਲੋਂ ਐਸਪੀਰੇਸ਼ਨਲ ਡਿਸਟਿ੍ਕਟ ਐਂਡ ਬਲਾਕ ਪ੍ਰੋਗਰਾਮ ਤਹਿਤ ਚਲਾਏ ਗਏ ਸੰਪੂਰਨਤਾ ਅਭਿਆਨ ਦੇ ਵੱਖ-ਵੱਖ ਖੇਤਰਾਂ ਸਿਹਤ, ਸਿੱਖਿਆ ਤੇ ਖੇਤੀਬਾੜੀ 'ਚ ਸਰਬੋਤਮ ਪ੍ਰਦਰਸ਼ਨ ਕਰ ਕੇ ਮੋਗਾ ਜ਼ਿਲ੍ਹੇ ਨੇ ਬਾਜ਼ੀ ਮਾਰੀ ਹੈ | ਇਸ ਪ੍ਰਾਪਤੀ ਸੰਬੰਧੀ ਚੰਡੀਗੜ੍ਹ ਵਿਖੇ ਹੋਏ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਮੋਗਾ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੂੰ ਸਰਵੋਤਮ ਕਾਰਗੁਜ਼ਾਰੀ ਲਈ ਤਗਮੇ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ | ਨੀਤੀ ਆਯੋਗ ਵਲੋਂ ਚਲਾਏ ਗਏ ਸੰਪੂਰਨਤਾ ਅਭਿਆਨ ਤਹਿਤ ਵੱਖ-ਵੱਖ ਜ਼ਿਲਿ੍ਹਆਂ ਨੂੰ ਜ਼ਿਲ੍ਹਾ ਅਤੇ ਬਲਾਕ ਪੱਧਰ 'ਤੇ 6-6 ਇੰਡੀਕੇਟਰਜ਼ ਨੂੰ ਪ੍ਰਾਪਤ ਕਰਨ ਦਾ ਟੀਚਾ ਦਿੱਤਾ ਗਿਆ ਸੀ, ਜਿਸ ਵਿਚ ਮੁੱਖ ਤੌਰ 'ਤੇ ਸਿਹਤ, ਸਿੱਖਿਆ, ਖੇਤੀਬਾੜੀ, ਸਮਾਜਿਕ ਵਿਕਾਸ ਤਹਿਤ ਜ਼ਮੀਨੀ ਪੱਧਰ ਕੰਮ ਕਰ ਕੇ ਵਿਆਪਕ ਸੁਧਾਰ ਲਿਆਉਣਾ ਸੀ | ਜ਼ਿਲ੍ਹਾ ਮੋਗਾ ਵਲੋਂ ਜ਼ਿਲ੍ਹਾ ਪੱਧਰ 'ਤੇ 6 ਵਿਚੋਂ 4 ਇੰਡੀਕੇਟਰ ਤੇ ਬਲਾਕ ਪੱਧਰ 'ਤੇ 6 ਵਿਚੋਂ 4 ਇੰਡੀਕੇਟਰ ਨੂੰ ਪ੍ਰਾਪਤ ਕਰਨ ਦਾ ਟੀਚਾ ਹਾਸਲ ਕੀਤਾ ਗਿਆ ਸੀ, ਜੋ ਕਿ ਪੰਜਾਬ ਭਰ ਵਿਚੋਂ ਸਭ ਤੋਂ ਵੱਧ ਸੀ | ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਸਨਮਾਨ ਪ੍ਰਾਪਤੀ ਉਪਰੰਤ ਕਿਹਾ ਕਿ ਇਹ ਮੋਗਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਵੱਖ-ਵੱਖ ਖੇਤਰਾਂ 'ਚ ਲੋਕ ਭਲਾਈ ਤੇ ਵਿਕਾਸ ਮੁਖੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰ ਕੇ ਲੋਕਾਂ ਦੇ ਜੀਵਨ ਪੱਧਰ ਵਿਚ ਸੁਧਾਰ ਲਿਆਉਣ ਵਿਚ ਸਹਾਇਤਾ ਮਿਲੀ ਹੈ | ਉਨ੍ਹਾਂ ਦੱਸਿਆ ਕਿ ਮੋਗਾ ਜ਼ਿਲ੍ਹੇ ਨੇ 9-11 ਸਾਲ ਦੇ ਬੱਚਿਆਂ ਦੇ ਮੁਕੰਮਲ ਟੀਕਾਕਰਨ, ਗਰਭਵਤੀ ਔਰਤਾਂ ਨੂੰ ਸੰਪੂਰਨ ਭੋਜਨ ਮੁਹੱਈਆ ਕਰਵਾਉਣਾ, ਸਿੱਖਿਆ ਦੇ ਖੇਤਰ ਵਿਚ ਬੱਚਿਆਂ ਨੂੰ ਕਿਤਾਬਾਂ ਪ੍ਰਦਾਨ ਕਰਨਾ, ਸਕੂਲਾਂ ਵਿਚ ਬਿਜਲੀ ਦੇ ਸੁਚੱਜੇ ਪ੍ਰਬੰਧ ਤੇ ਖੇਤੀਬਾੜੀ ਖੇਤਰ ਵਿਚ ਸੋਇਲ ਹੈਲਥ ਕਾਰਡ ਬਣਾ ਕੇ ਕਿਸਾਨਾਂ ਨੂੰ ਜ਼ਮੀਨ ਦੀ ਸਿਹਤ ਮੁਤਾਬਿਕ ਤੱਤਾਂ ਦੀ ਵਰਤੋਂ ਕਰਨ ਬਾਰੇ ਜਾਗਰੂਕ ਕਰਨ ਵਿਚ ਉੱਚ ਦਰਜੇ ਦੀ ਕਾਰਗੁਜ਼ਾਰੀ ਦਿਖਾਈ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫ਼ੀਲਡ ਵਿਚ ਕੰਮ ਕਰ ਰਹੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਦਿਖਾਈ ਗਈ ਸ਼ਾਨਦਾਰ ਕਾਰਗੁਜ਼ਾਰੀ 'ਤੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਮੋਗਾ ਜ਼ਿਲ੍ਹੇ ਦੇ ਪ੍ਰਸ਼ਾਸਨ ਤੇ ਜ਼ਿਲ੍ਹਾ ਵਾਸੀਆਂ ਨੂੰ ਹੋਰ ਸਮਰਪਣ ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਿਤ ਕਰੇਗੀ |
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਕਾਦੀਆਂ ਦੀ ਤਖ਼ਤੂਪੁਰਾ ਵਿਖੇ ਹੋਈ ਕਿਸਾਨ ਪੰਚਾਇਤ <br/> ਅਗਲੀ ਖ਼ਬਰ ਕਿਸਾਨਾਂ ਉੱਪਰ ਪੁਲਿਸ ਤਸ਼ੱਦਦ ਅਤੇ ਅੱਥਰੂ ਗੈਸ ਗੋਲੇ ਸੁੱਟਣਾ ਗਲਤ-ਬਰਾੜ, ਲੰਗੇਆਣਾ
Ad Position 24