28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਵਾਲਮੀਕਿ ਮਜ਼੍ਹਬੀ ਸਿੱਖ ਮਹਾਂਸਭਾ ਨੇ ਦਲਿਤ ਔਰਤ ਦੀ ਕੀਤੀ ਕੁੱਟਮਾਰ ਦਾ ਲਿਆ ਗੰਭੀਰ ਨੋਟਿਸ

Ad Position 21
No active advertisement
ਅਜੀਤ ਡੈਸਕ 21-02-2026
ਮੋਗਾ, 20 ਫਰਵਰੀ (ਸੁਰਿੰਦਰਪਾਲ ਸਿੰਘ)-ਵਾਲਮੀਕਿ ਮਜ਼੍ਹਬੀ ਸਿੱਖ ਮਹਾਂਸਭਾ ਦੇ ਉਪ ਚੇਅਰਮੈਨ ਜਸਵੀਰ ਸਿੰਘ ਗਲੋਟੀ, ਪ੍ਰਧਾਨ ਬਲਜਿੰਦਰ ਧਾਲੀਵਾਲ, ਅਮਨਦੀਪ ਕਾਦਰ ਵਾਲਾ ਤੇ ਸਮੂਹ ਟੀਮ ਦੀ ਰਹਿਨੁਮਾਈ ਹੇਠ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਨੱਥੂਆਣਾ ਜਦੀਦ ਦੀ ਇਕ ਦਲਿਤ ਮਹਿਲਾ ਰਮਨਦੀਪ ਕੌਰ ਪਤਨੀ ਸਿਵਰਾਜ ਸਿੰਘ ਨੂੰ ਬੇਰਹਿਮੀ ਨਾਲ ਕੁੱਟਣ 'ਤੇ ਮਹਾਂਸਭਾ ਵਲੋਂ ਗੰਭੀਰ ਨੋਟਿਸ ਲਿਆ ਗਿਆ | ਜਾਣਕਾਰੀ ਦਿੰਦੇ ਹੋਏ ਉਪ ਚੇਅਰਮੈਨ ਨੇ ਦੱਸਿਆ ਕਿ ਛੋਟੇ ਜਿਹੇ ਨਾਲੀ ਦੇ ਵਿਵਾਦ ਨੂੰ ਲੈ ਕੇ ਨੱਥੂਵਾਲਾ ਜਦੀਦ ਦੇ ਇਕ ਪਰਿਵਾਰ ਵਲੋਂ ਇਸ ਮਹਿਲਾ ਨੂੰ ਬਹੁਤ ਬੁਰੀ ਤਰ੍ਹਾਂ ਮਾਰਨ ਦੇ ਇਰਾਦੇ ਨਾਲ ਆਪਣੇ ਹੰਕਾਰ 'ਚ ਡੁੱਬੇ ਹੋਏ ਕੁੱਟਿਆ ਗਿਆ, ਔਰਤ 'ਤੇ ਤਸ਼ੱਦਦ ਢਾਹੁਣ ਵਾਲੇ ਮੁੱਖ ਦੋਸ਼ੀ ਲੱਕੀ ਪੁੱਤਰ ਲਾਡੀ, ਗੋਪੀ ਪੁੱਤਰ ਕੇਵਲ ਸਿੰਘ, ਰੇਖਾ, ਜੱਸੂ, ਭੋਲੂ, ਰੇਖਾ ਆਦਿ ਦੋਸ਼ੀਆਂ ਵਲੋਂ ਬੁਰੇ ਤਰੀਕੇ ਨਾਲ ਔਰਤ ਨੂੰ ਕੁੱਟਿਆ ਗਿਆ | ਇਹ ਘਟਨਾ 13 ਫਰਵਰੀ 2026 ਦੀ ਹੈ | ਹਾਲੇ ਤੱਕ ਮੁੱਖ ਦੋਸ਼ੀਆਂ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਗਿ੍ਫ਼ਤਾਰ ਨਹੀਂ ਕੀਤਾ | ਅੱਜ ਵਾਲਮੀਕਿ ਮਜ਼੍ਹਬੀ ਸਿੱਖ ਮਹਾਂਸਭਾ ਦੀ ਸਮੂਹ ਟੀਮ ਵਲੋਂ ਐਸ. ਐਚ. ਓ. ਅਜੀਤਵਾਲ ਤੇ ਡੀ. ਐਸ. ਪੀ. ਰੀਡਰ ਨਿਹਾਲ ਸਿੰਘ ਵਾਲਾ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਭਰੋਸਾ ਦਿਵਾਇਆ ਗਿਆ ਕਿ ਜਲਦੀ ਅਪਰਾਧੀਆਂ ਨੂੰ ਗਿ੍ਫ਼ਤਾਰ ਕਰ ਕੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ | ਇਸ ਮੌਕੇ ਵਾਲਮੀਕ ਮਜ਼੍ਹਬੀ ਸਿੱਖ ਮਹਾਂਸਭਾ ਦੇ ਉਪ ਚੇਅਰਮੈਨ ਜਸਵੀਰ ਸਿੰਘ ਗਲੋਟੀ, ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ, ਮੀਤ ਪ੍ਰਧਾਨ ਅਮਨਦੀਪ ਕਾਦਰ ਵਾਲਾ, ਮੀਤ ਪ੍ਰਧਾਨ ਹਲਕਾ ਧਰਮਕੋਟ ਹਰਜਿੰਦਰ ਸਿੰਘ, ਹਰਨੇਕ ਸਿੰਘ ਫ਼ੌਜੀ ਚੁਗਾਵਾਂ, ਗੁਰਤੇਜ ਸਿੰਘ, ਜਗਸੀਰ ਸਿੰਘ ਘਾਰੂ, ਡਾ. ਰਣਜੀਤ, ਤਜਿੰਦਰਪਾਲ ਸਿੰਘ, ਰੁਪਿੰਦਰ ਸਿੰਘ, ਜਸਵਿੰਦਰ ਕੌਰ ਮੈਂਬਰ ਪੰਚਾਇਤ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਮਾਲਵਿਕਾ ਸੂਦ ਦੀ ਅਗਵਾਈ ਹੇਠ ਮੋਗਾ ਕਾਂਗਰਸ ਵਲੋਂ ਗਵਰਨਰ ਦੇ ਨਾਂਅ ਮੰਗ ਪੱਤਰ ਸੌਂਪਿਆ ਅਗਲੀ ਖ਼ਬਰ ਭਾਕਿਯੂ ਕਾਦੀਆਂ ਦੀ ਤਖ਼ਤੂਪੁਰਾ ਵਿਖੇ ਹੋਈ ਕਿਸਾਨ ਪੰਚਾਇਤ <br/>
Ad Position 24