28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪੈਰਾ ਸਪੋਰਟਸ ਖੇਡਾਂ 'ਚ ਮੋਗਾ ਜ਼ਿਲੇ੍ਹ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ <br/>

Ad Position 21
No active advertisement
ਅਜੀਤ ਡੈਸਕ 21-02-2026
ਮੋਗਾ, 20 ਫਰਵਰੀ (ਗੁਰਤੇਜ ਸਿੰਘ ਬੱਬੀ)-ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਵਲੋਂ ਪੰਜਾਬ ਪੱਧਰੀ ਸਟੇਟ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਸਰਕਾਰੀ ਸਪੋਰਟਸ ਸਕੂਲ ਘੁੱਦਾ (ਬਠਿੰਡਾ) ਵਿਖੇ ਸ਼ਾਨਦਾਰ ਤਰੀਕੇ ਨਾਲ ਸੰਪੰਨ ਹੋਈ | ਇਸ ਚੈਂਪੀਅਨਸ਼ਿਪ ਵਿਚ ਪੰਜਾਬ ਭਰ ਤੋਂ 300 ਤੋਂ ਵੱਧ ਪੈਰਾ ਅਥਲੈਟਿਕਸ ਖਿਡਾਰੀਆ ਨੇ ਹਿੱਸਾ ਲਿਆ ਜਿਸ ਵਿਚ ਮੋਗਾ ਜ਼ਿਲ੍ਹੇ ਦੇ ਪਿੰਡ ਘੱਲ ਕਲਾਂ ਦੀ ਪੈਰਾ ਅਥਲੀਟ ਚਰਨਜੀਤ ਕੌਰ ਨੇ ਸ਼ਾਟ- ਪੁੱਟ ਤੇ ਜੈਵਲਿਨ ਥ੍ਰੋ ਵਿਚ ਕਾਂਸੀ ਤਗਮਾ ਤੇ ਰਵਿੰਦਰ ਸਿੰਘ ਗਿੱਲ ਪਿੰਡ ਚੁੱਘਾ ਕਲ੍ਹਾ (ਮੋਗਾ) ਨੇ ਸ਼ਾਟ-ਪੁੱਟ ਵਿਚ ਸੋਨ ਤਗਮਾ, ਡਿਸਕਸ ਥ੍ਰੋ ਵਿਚ ਚਾਂਦੀ ਤਗਮਾ, ਜੈਵਲਿਨ ਥ੍ਰੋ ਵਿਚ ਕਾਂਸੀ ਤਗਮਾ ਹਾਸਲ ਕੀਤਾ | ਇਸ ਤਰ੍ਹਾਂ ਚਰਨਜੀਤ ਕੌਰ ਪੈਰਾ ਅਥਲੀਟ ਤੇ ਰਵਿੰਦਰ ਸਿੰਘ ਪੈਰਾ ਅਥਲੀਟ ਨੇ ਆਪਣੇ ਬੁਲੰਦ ਹੌਸਲੇ ਨਾਲ ਮੋਗਾ ਜ਼ਿਲੇ੍ਹ ਦਾ ਨਾਮ ਰੌਸ਼ਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਬਾਘਾ ਪੁਰਾਣਾ ਰੈਲੀ ਇਤਿਹਾਸਕ ਸਾਬਤ ਹੋਵੇਗੀ- ਪ੍ਰਧਾਨ ਕੋਟਲਾ, ਸੇਵਕ ਬਰਾੜ <br/> ਅਗਲੀ ਖ਼ਬਰ ਹਲਕਾ ਇੰਚਾਰਜ ਮਾਲਵਿਕਾ ਸੂਦ ਦੀ ਅਗਵਾਈ ਹੇਠ ਮੋਗਾ ਕਾਂਗਰਸ ਵਲੋਂ ਗਵਰਨਰ ਦੇ ਨਾਂਅ ਮੰਗ ਪੱਤਰ ਸੌਂਪਿਆ
Ad Position 24