ਮੋਗਾ, 22 ਫਰਵਰੀ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਮੋਗਾ ਵਿਧਾਨ ਸਭਾ ਹਲਕੇ ਦੇ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਨੇ ਨੂਰਗੜ੍ਹ ਸਟੱਡ ਫਾਰਮ ਸਿੰਘਾਂਵਾਲਾ ਵਿਖੇ ਕਰਵਾਏ ਇਕ ਵਿਸ਼ੇਸ਼ ਸਮਾਰੋਹ ਦੌਰਾਨ ਕੈਲਗਰੀ ਤੋਂ ਸੰਸਦ ਮੈਂਬਰ ਅਮਨਪ੍ਰੀਤ ਸਿੰਘ ਗਿੱਲ, ਸਾਊਥ ਲੈਂਗਲੀ ਐਬਟਸਫੋਰਡ ਤੋਂ ਸੰਸਦ ਮੈਂਬਰ ਸੁਖਮਨ ਸਿੰਘ ਗਿੱਲ ਅਤੇ ਉਨ੍ਹਾਂ ਦੇ ਪਿਤਾ ਅਵਤਾਰ ਸਿੰਘ ਰਾਜਾ ਗਿੱਲ ਦਾ ਸਨਮਾਨ ਕੀਤਾ | ਸਮਾਰੋਹ ਨੂੰ ਸੰਬੋਧਨ ਕਰਦਿਆਂ ਸੰਜੀਤ ਸਿੰਘ ਸਨੀ ਗਿੱਲ ਨੇ ਕਿਹਾ ਕਿ ਗੁਰੂ ਸਾਹਿਬਾਨ ਦੁਆਰਾ ਸਿੱਖਾਂ ਨੂੰ ਦਿੱਤੀ ਗਈ ਸਰਦਾਰੀ ਕਿਸੇ ਇਕ ਭਾਈਚਾਰੇ ਤੱਕ ਸੀਮਤ ਨਹੀਂ ਹੈ, ਸਗੋਂ ਸਾਰੀ ਮਨੁੱਖਤਾ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਸਰਦਾਰੀ ਦਾ ਅਰਥ ਸਿਰਫ਼ ਸ਼ਾਸਨ ਕਰਨਾ ਨਹੀਂ ਹੈ, ਸਗੋਂ ਸਮਾਜ ਨੂੰ ਨਿਆਂ, ਸੇਵਾ ਅਤੇ ਸਭਨਾਂ ਦੀ ਭਲਾਈ ਦੀ ਭਾਵਨਾ ਨਾਲ ਅਗਵਾਈ ਕਰਨਾ ਹੈ | ਉਨ੍ਹਾਂ ਭਾਵੁਕ ਤੌਰ 'ਤੇ ਟਿੱਪਣੀ ਕੀਤੀ ਕਿ ਸਿੱਖ ਭਾਈਚਾਰੇ ਦੇ ਇਹ ਗੁਣ ਨਾ ਸਿਰਫ਼ ਪੰਜਾਬ ਅਤੇ ਭਾਰਤ ਵਿਚ, ਸਗੋਂ ਕੈਨੇਡਾ ਵਰਗੇ ਦੇਸ਼ਾਂ ਵਿਚ ਵੀ ਸਤਿਕਾਰ ਅਤੇ ਅਗਵਾਈ ਪ੍ਰਾਪਤ ਕਰ ਰਹੇ ਹਨ | ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਦੀ ਕੈਨੇਡਾ ਦੀ ਸੰਸਦ ਵਿਚ ਆਬਾਦੀ ਦੇ ਅਨੁਪਾਤ ਵਿਚ ਚੋਣ ਪੰਜਾਬ ਅਤੇ ਦੇਸ਼ ਲਈ ਮਾਣ ਵਾਲੀ ਗੱਲ ਹੈ | ਸਨੀ ਗਿੱਲ ਨੇ ਕਿਹਾ ਕਿ ਅੱਜ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਭਿ੍ਸ਼ਟਾਚਾਰ, ਨਸ਼ਾ ਤਸਕਰੀ ਅਤੇ ਪ੍ਰਸ਼ਾਸਨਿਕ ਕਮਜ਼ੋਰੀਆਂ ਦੇ ਮੱਦੇਨਜ਼ਰ ਸੂਬੇ ਦੀ ਅਮੀਰ ਵਿਰਾਸਤ ਅਤੇ ਖ਼ੁਸ਼ਹਾਲੀ ਨੂੰ ਬਹਾਲ ਕਰਨ ਲਈ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ | ਇਸ ਮੌਕੇ ਦੋਵਾਂ ਕੈਨੇਡੀਅਨ ਸੰਸਦ ਮੈਂਬਰਾਂ ਨੇ ਸੰਜੀਤ ਸਿੰਘ ਸਨੀ ਗਿੱਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਵਚਨਬੱਧਤਾ ਨਾਲ ਉਹ ਪੰਜਾਬ ਅਤੇ ਮੋਗਾ ਦੇ ਹਿਤਾਂ ਲਈ ਕੰਮ ਕਰ ਰਹੇ ਹਨ, ਉਸ ਨਾਲ ਦੇਸ਼-ਵਿਦੇਸ਼ ਵਿਚ ਵਸਿਆ ਪੰਜਾਬੀ ਭਾਈਚਾਰਾ ਵੀ ਉਨ੍ਹਾਂ ਦੇ ਯਤਨਾਂ ਦਾ ਪੂਰਾ ਸਮਰਥਨ ਕਰੇਗਾ, ਤਾਂ ਜੋ ਪੰਜਾਬ ਦੀ ਖ਼ੁਸ਼ਹਾਲੀ ਅਤੇ ਮੋਗਾ ਦੀ ਖ਼ੁਸ਼ਹਾਲੀ ਮੁੜ ਸਥਾਪਿਤ ਕੀਤੀ ਜਾ ਸਕੇ | ਸਮਾਗਮ ਵਿਚ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ, ਸ਼ਹਿਰੀ ਪ੍ਰਧਾਨ ਜਗਦੀਸ਼ ਛਾਬੜਾ, ਗੁਰਬਿੰਦ ਸਿੰਘ ਸਰਕਲ ਪ੍ਰਧਾਨ ਸਿੰਘਾਂਵਾਲਾ, ਰਵਦੀਪ ਸਿੰਘ ਸਰਕਲ ਪ੍ਰਧਾਨ ਦਾਰਾਪੁਰ, ਗੁਰਦੀਪ ਸਿੰਘ ਸਰਕਲ ਪ੍ਰਧਾਨ ਡਰੋਲੀ ਭਾਈ, ਬਿਪਨਪਾਲ ਸਿੰਘ ਖੋਸਾ ਸਰਕਲ ਪ੍ਰਧਾਨ ਖੋਸਾ ਪਾਂਡੋ, ਮਨਜੀਤ ਸਿੰਘ ਧੰਮੂ ਕੌਂਸਲਰ, ਜਰਨੈਲ ਸਿੰਘ ਸਾਬਕਾ ਡਿਪਟੀ ਮੇਅਰ, ਰਣਜੀਤ ਸਿੰਘ ਭਾਊ, ਚਰਨਜੀਤ ਸਿੰਘ ਝੰਡੇਆਣਾ, ਕੁਲਦੀਪ ਸਿੰਘ ਦੀਪਾ ਪ੍ਰਧਾਨ, ਜਗਜੀਤ ਸਿੰਘ ਜੀਤਾ ਐਮ.ਸੀ., ਮਤਵਾਲ ਸਿੰਘ ਐਮ.ਸੀ., ਪਰਮਿੰਦਰ ਸਿੰਘ ਬਰਾੜ, ਜਗਤਾਰ ਸਿੰਘ ਸਾਬਕਾ ਕੌਂਸਲਰ, ਸੁਰਜੀਤ ਸਿੰਘ ਬੁੱਗਾ, ਬਿੱਟੂ ਗਿੱਲ ਸਾਬਕਾ ਐਮ.ਸੀ., ਲਾਲ ਚੰਦ ਰਾਜਨ, ਰਾਜਵੰਤ ਸਿੰਘ ਮਾਹਲਾ, ਦਿਲਬਾਗ ਸਿੰਘ, ਬੂਟਾ ਸਿੰਘ ਦੌਲਤਪੁਰਾ, ਮੱਘਰ ਸਿੰਘ ਸਰਪੰਚ ਚੋਟੀਆਂ ਕਲਾਂ, ਗੁਰਚਰਨ ਸਿੰਘ ਕਾਲਾ ਕਾਲੀਏ ਵਾਲਾ, ਇੰਦਰਜੀਤ ਸਿੰਘ ਮੈਂਬਰ ਬਲਾਕ ਸਮਿਤੀ, ਪਵਨਦੀਪ ਸਿੰਘ ਸਾਬਕਾ ਸਰਕਲ ਪ੍ਰਧਾਨ, ਗੁਰਮੀਤ ਸਿੰਘ ਡਰੋਲੀ ਭਾਈ, ਬਲਵਿੰਦਰ ਸਿੰਘ ਛਿੰਦਾ, ਸਵਰਨਜੀਤ ਸਿੰਘ ਸਨੀ ਜੋਗੇਵਾਲਾ, ਕੁਲਦੀਪ ਸਿੰਘ ਜੋਗੇਵਾਲਾ, ਬਲਕਾਰ ਸਿੰਘ ਸਰਪੰਚ ਮੰਗੇਵਾਲਾ, ਲਾਭ ਸਿੰਘ ਬਘੇਲੇ ਵਾਲਾ, ਨਸੀਬ ਸਿੰਘ ਸਰਪੰਚ ਬਘੇਲੇ ਵਾਲਾ, ਗੁਰਦਰਸ਼ਨ ਸਿੰਘ ਕਾਕਾ ਝੰਡੇਆਣਾ ਗਰਬੀ, ਦਰਸ਼ਨ ਸਿੰਘ ਸਾਬਕਾ ਸਰਪੰਚ, ਮੱਖਣ ਸਿੰਘ ਖੁੱਖੜ, ਸਾਬਕਾ ਸਰਪੰਚ ਮੌੜ ਸਿੰਘ, ਸੁਰਜੀਤ ਸਿੰਘ ਸਰਪੰਚ ਸੰਧੂਆਂ ਵਾਲਾ, ਤਨਜੀਤ ਸਿੰਘ, ਸੁਖਦੇਵ ਸਿੰਘ ਬਿੱਲੂ ਚੜਿੱਕ, ਡਾ. ਗੁਰਪ੍ਰੀਤ ਸਿੰਘ ਚੜਿੱਕ, ਭਿੰਦਰ ਸਿੰਘ ਚੜਿੱਕ, ਅਜਮੇਰ ਸਿੰਘ ਸਕੱਤਰ, ਗੁਰਵੀਰ ਸਿੰਘ ਲਵਲੀ ਆਦਿ ਹਾਜ਼ਰ ਸਨ |