ਨਿਹਾਲ ਸਿੰਘ ਵਾਲਾ, 24 ਫਰਵਰੀ (ਪਲਵਿੰਦਰ ਸਿੰਘ ਟਿਵਾਣਾ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿੰਮਤਪੁਰਾ ਵਿਚ ਚਿੱਪ ਵਾਲਾ ਮੀਟਰ ਲਾਉਣ ਦਾ ਵਿਰੋਧ ਕਰਕੇ ਮੀਟਰ ਲਾਉਣ ਆਏ ਕਰਮਚਾਰੀਆਂ ਨੂੰ ਬੇਰੰਗ ਮੋੜਿਆ ਗਿਆ | ਜਦੋਂ ਕਿਸਾਨ, ਮਜ਼ਦੂਰ ਆਗੂਆਂ ਨੇ ਬਿਜਲੀ ਕਰਮਚਾਰੀਆਂ ਤੋਂ ਪੁੱਛਿਆ ਕਿ ਕੀ ਸਕੂਲ ਦਾ ਮੀਟਰ ਖਰਾਬ ਹੈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਤਾਂ ਉੱਪਰੋਂ ਹੁਕਮ ਹੈ | ਜਦੋਂ ਐਸ.ਡੀ.ਓ. ਬਿਲਾਸਪੁਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੀ ਉੱਪਰੋਂ ਹੁਕਮਾਂ ਦੀ ਗੱਲ ਕਹੀ | ਮਜ਼ਦੂਰ ਨੇਤਾ ਨੇ ਕਿਹਾ ਕਿ ਪਹਿਲਾਂ ਇਹ ਮੀਟਰ ਸਰਕਾਰੀ ਦਫਤਰਾਂ ਵਿਚ ਲਾਏ ਜਾਣਗੇ ਫੇਰ ਸਰਕਾਰੀ ਮੁਲਾਜ਼ਮਾਂ ਦੇ ਘਰਾਂ ਵਿਚ ਅਤੇ ਫੇਰ ਆਮ ਲੋਕਾਂ ਦੇ ਘਰਾਂ ਵਿਚ ਲਾਏ ਜਾਣਗੇ | ਇਸ ਤਰ੍ਹਾਂ ਇਹ ਲੋਕ ਵਿਰੋਧੀ ਨੀਤੀ ਲਾਗੂ ਕੀਤੀ ਜਾਵੇਗੀ | ਇਸ ਸਮੇਂ ਜੰਗ ਸਿੰਘ, ਸੁਖਦੇਵ ਸਿੰਘ, ਸੇਰ ਸਿੰਘ, ਮਹਿੰਦਰ ਕੌਰ ਅਤੇ ਮਜ਼ਦੂਰ ਆਗੂ ਦਰਸ਼ਨ ਸਿੰਘ ਹਾਜ਼ਰ ਸਨ |