ਮੋਗਾ, 25 ਫਰਵਰੀ (ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਬੀ)-ਖੱਤਰੀ ਮਹਾਂਸਭਾ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਮੋਗਾ ਖੱਤਰੀ ਸਭਾ ਦੇ ਚੇਅਰਮੈਨ ਐਡਵੋਕੇਟ ਵਿਜੇ ਧੀਰ ਦੀ ਅਗਵਾਈ ਹੇਠ ਅੱਜ ਖੱਤਰੀ ਮਹਾਂਸਭਾ ਪੰਜਾਬ ਯੁਵਾ ਵਿੰਗ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਦੱਤ ਰੋਡ ਸਥਿਤ ਪਾਵਰ ਸੋਲਰ ਸਿਸਟਮ ਦੇ ਐਮ.ਡੀ. ਪ੍ਰਮੁੱਖ ਸਮਾਜ ਸੇਵੀ ਆਸ਼ੀਸ਼ ਚੋਪੜਾ ਖੱਤਰੀ ਮਹਾਂਸਭਾ ਯੁਵਾ ਵਿੰਗ ਦੇ ਮੈਂਬਰ ਬਣੇ | ਉਨ੍ਹਾਂ ਨੂੰ ਐਡਵੋਕੇਟ ਵਿਜੇ ਧੀਰ, ਖੱਤਰੀ ਮਹਾਂਸਭਾ ਯੁਵਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਕੌੜਾ, ਸੰਜੀਵ ਕੌੜਾ ਸੇਲ ਟੈਕਸ ਵਾਲੇ, ਸ਼ਿਵ ਟੰਡਨ, ਅਮਨ ਮਦਾਨ ਨੇ ਸਿਰੋਪਾਉ ਪਾ ਕੇ ਖੱਤਰੀ ਸਭਾ ਮੋਗਾ ਵਿਚ ਸਵਾਗਤ ਕੀਤਾ | ਇਸ ਮੌਕੇ ਐਡਵੋਕੇਟ ਵਿਜੇ ਧੀਰ ਨੇ ਹੋਏ ਕਿਹਾ ਕਿ ਇਸ ਤੋਂ ਪਹਿਲਾਂ ਵੀ ਆਸ਼ੀਸ਼ ਚੋਪੜਾ ਖੱਤਰੀ ਸਭਾ ਮੋਗਾ ਦੇ ਲੰਬੇ ਸਮੇਂ ਤੋਂ ਮੈਂਬਰ ਰਹੇ ਹਨ | ਉਨ੍ਹਾਂ ਕਿਹਾ ਕਿ ਆਸ਼ੀਸ਼ ਚੋਪੜਾ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਹਨ | ਨੌਜਵਾਨ ਵਰਗ ਵਿਚ ਉਨ੍ਹਾਂ ਦੀ ਇਕ ਵੱਖਰੀ ਪਹਿਚਾਣ ਹੈ | ਉਨ੍ਹਾਂ ਕਿਹਾ ਕਿ ਆਸ਼ੀਸ਼ ਚੋਪੜਾ ਆਪਣੀ ਜ਼ਿੰਮੇਵਾਰੀ ਨੂੰ ਮਿਹਨਤ ਅਤੇ ਲਗਨ ਨਾਲ ਨਿਭਾਉਣਗੇ | ਆਸ਼ੀਸ਼ ਚੋਪੜਾ ਨੇ ਖੱਤਰੀ ਮਹਾਂਸਭਾ ਪੰਜਾਬ ਦੇ ਪ੍ਰਧਾਨ ਅਤੇ ਮੋਗਾ ਖੱਤਰੀ ਸਭਾ ਦੇ ਚੇਅਰਮੈਨ ਐਡਵੋਕੇਟ ਵਿਜੇ ਧੀਰ ਅਤੇ ਯੁਵਾ ਜ਼ਿਲ੍ਹਾ ਪ੍ਰਧਾਨ ਦੀਪਕ ਕੌੜਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਭਾ ਨਾਲ ਜੁੜ ਕੇ ਉਹ ਖ਼ੁਸ਼ੀ ਮਹਿਸੂਸ ਕਰਦੇ ਹਨ |