ਮੋਗਾ, 12 ਮਾਰਚ (ਸੁਰਿੰਦਰਪਾਲ ਸਿੰਘ)-ਅੱਜ ਮੋਗਾ ਦੇ ਕਿੰਗਡਮ ਹੋਟਲ ਵਿਖੇ ਕੌਮੀ ਇਨਸਾਫ਼ ਮੋਰਚੇ ਨਾਲ ਸਬੰਧਿਤ ਆਗੂਆਂ, ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ 'ਚ 14 ਮਾਰਚ ਨੂੰ ਕਿਲੀ ਚਾਹਲਾਂ ਮੋਗਾ ਵਿਖੇ ਭਾਜਪਾ ਦੀ ਹੋਣ ਵਾਲੀ ਰੈਲੀ ਦਾ ਵਿਰੋਧ ਕਰਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ | ਮੀਟਿੰਗ ਵਿਚ ਇਹ ਮੰਗ ਉਠਾਈ ਗਈ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ 'ਤੇ ਸਖ਼ਤ ਕਾਨੂੰਨ ਬਣਾਇਆ ਜਾਵੇ, ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ 'ਤੇ ਐਮ.ਐਸ.ਪੀ. ਦਿੱਤੀ ਜਾਵੇ, ਬਿਜਲੀ ਸੋਧ, ਅਮਰੀਕਾ ਨਾਲ ਟਰੇਡ ਸਮਝੌਤਾ ਰੱਦ ਕਰਨ ਦੀ ਮੰਗ ਨੂੰ ਲੈ ਕੇ ਧਾਰਮਿਕ ਆਗੂ, ਨਿਹੰਗ ਸਿੰਘ ਅਤੇ ਕਿਸਾਨ ਜਥੇਬੰਦੀਆਂ ਰਲ ਕੇ 14 ਮਾਰਚ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਆਉਣ 'ਤੇ ਕਾਲੀਆਂ ਝੰਡੀਆਂ ਲੈ ਕੇ ਸ਼ਾਂਤਮਈ ਤਰੀਕੇ ਨਾਲ ਰੋਸ ਤੇ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਗਿਆ | ਮੀਟਿੰਗ 'ਚ ਬਲਵਿੰਦਰ ਸਿੰਘ ਪਿਆਰੇਆਣਾ ਲੋਕ ਅਧਿਕਾਰ ਲਹਿਰ, ਸੁੱਖ ਗਿੱਲ ਮੋਗਾ ਬੀ.ਕੇ.ਯੂ. ਤੋਤੇਵਾਲ, ਕਸ਼ਮੀਰ ਸਿੰਘ ਭੇਖਾ ਜ਼ਿਲ੍ਹਾ ਸੀ.ਮੀਤ ਪ੍ਰਧਾਨ ਕ੍ਰਾਂਤੀਕਾਰੀ ਜਥੇਬੰਦੀ, ਜਸਵਿੰਦਰ ਸਿੰਘ ਘੋਲੀਆ ਸਕੱਤਰ ਯੂਨਾਈਟਿਡ ਅਕਾਲੀ ਦਲ, ਨਿਰਭੈ ਸਿੰਘ ਢੁੱਡੀਕੇ, ਦਲਜੀਤ ਸਿੰਘ ਸਰਪੰਚ ਜਨਰਲ ਸਕੱਤਰ ਬੀ.ਕੇ.ਯੂ. ਤੋਤੇਵਾਲ, ਸੁਖਦੀਪ ਸਿੰਘ ਬਲਾਕ ਆਗੂ, ਗੁਰਮੀਤ ਸਿੰਘ ਬਲਾਕ ਆਗੂ, ਜਗਸੀਰ ਸਿੰਘ ਝੰਡੇਆਣਾ, ਕੁਲਜੀਤ ਸਿੰਘ ਰੌਂਤਾ ਯੂਥ ਪ੍ਰਧਾਨ ਮੋਗਾ ਬੀ.ਕੇ.ਯੂ. ਤੋਤੇਵਾਲ, ਚੰਦਨਦੀਪ ਸਿੰਘ ਰੌਂਤਾ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ, ਬੋਹੜ ਸਿੰਘ ਦਾਨੇਵਾਲਾ ਇਕਾਈ ਪ੍ਰਧਾਨ, ਹਰਮਨਪ੍ਰੀਤ ਸਿੰਘ ਦਾਨੇਵਾਲ ਬਲਾਕ ਪ੍ਰਧਾਨ, ਦਵਿੰਦਰ ਸਿੰਘ ਬਲਾਕ ਫ਼ਤਿਹਗੜ੍ਹ ਪੰਜਤੂਰ ਜਨਰਲ ਸਕੱਤਰ ਹਾਜ਼ਰ ਸਨ |