25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਵਿਧਾਇਕ ਢੋਸ ਦੀ ਚੰਗੀ ਸੋਚ ਸਦਕਾ ਪਿੰਡ ਕਿਸ਼ਨਪੁਰਾ ਕਲਾਂ ਦੀ ਬਦਲੀ ਨੁਹਾਰ <br/>

Ad Position 21
No active advertisement
ਅਜੀਤ ਡੈਸਕ 13-03-2026
ਕਿਸ਼ਨਪੁਰਾ ਕਲਾਂ, 12 ਮਾਰਚ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਧਰਮਕੋਟ ਦੇ ਸੂਝਵਾਨ ਨਿਧੜਕ ਜਰਨੈਲ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਹਲਕੇ ਪ੍ਰਤੀ ਚੰਗੀ ਨੀਤੀ ਦੇ ਵਧੀਆ ਸੋਚ ਸਦਕਾ ਹਲਕਾ ਧਰਮਕੋਟ ਦੇ ਵੱਡੇ ਨਗਰ ਪਿੰਡ ਕਿਸ਼ਨਪੁਰਾ ਕਲਾਂ ਵਿਖੇ ਸਹੀ ਅਰਥਾਂ 'ਚ ਵਿਕਾਸ ਦੀਆਂ ਲੀਹਾਂ 'ਤੇ ਹੈ ਤੇ ਵਿਧਾਇਕ ਵਲੋਂ ਪਿੰਡ ਦੇ ਸਰਵਪੱਖੀ ਵਿਕਾਸ ਦੇ ਕੰਮਾਂ ਲਈ ਪੱਖਪਾਤ ਤੋਂ ਉੱਪਰ ਉੱਠ ਕੇ ਕੰਮ ਕਰਵਾਇਆ ਜਾ ਰਿਹਾ ਹੈ, ਇਸ ਤਹਿਤ ਅੱਜ ਡਾਕਘਰ ਦੇ ਕੋਲ ਰਾਜੂ ਰੈਕੂ ਹਲਵਾਈ ਵਾਲੀ ਗਲੀ 'ਚ ਇੰਟਰਲਾਕ ਲਾਉਣ ਦਾ ਕੰਮ ਸਰਪੰਚ ਪਿ੍ੰਸ ਚਾਵਲਾ ਤੇ ਮੈਂਬਰ ਪੰਚਾਇਤ ਦੀ ਰਹਿਨੁਮਾਈ ਹੇਠ ਸ਼ੁਰੂ ਕਰਵਾਇਆ ਗਿਆ | ਫ਼ੋਨ 'ਤੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਮੇਰੀ ਵੀ ਦਿਲੀ ਇੱਛਾ ਹੈ ਕਿ ਜਿਸ ਤਰ੍ਹਾਂ ਹਲਕਾ ਧਰਮਕੋਟ ਨੇ ਮੈਨੂੰ ਮਾਣ ਬਖ਼ਸ਼ਿਆ ਹੈ, ਉਸੇ ਤਰ੍ਹਾਂ ਇਕੱਲੇ ਇਕੱਲੇ ਪਿੰਡ ਦਾ ਵਿਕਾਸ ਕਰਕੇ ਮੂੰਹ ਮੁਹਾਂਦਰਾ ਬਦਲ ਸਕਾ | ਸਰਪੰਚ ਪਿ੍ੰਸ ਚਾਵਲਾ ਨੇ ਕਿਹਾ ਕਿ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਦਿਲ ਖੋਲ੍ਹ ਕੇ ਗਰਾਂਟਾਂ ਦੇ ਗੱਫੇ ਦਿੱਤੇ ਗਏ ਹਨ | ਇਸ ਮੌਕੇ ਪੰਚ ਅਵਤਾਰ ਸਿੰਘ ਮਾਨ ਪੰਚ ਗੁਰਦੀਪ ਸਿੰਘ ਰਾਜੂ, ਪੰਚ ਹਰਵਿੰਦਰ ਸਿੰਘ ਕਾਹਨੇ ਕਾ, ਪਰਮਿੰਦਰ ਸਿੰਘ ਮਿੰਟੂ ਮਾਨ ਟੂਰ ਐਂਡ ਟਰੈਵਲ ਵਾਲੇ, ਟਹਿਲ ਸਿੰਘ ਗਾਬਾ ਯੂ.ਕੇ., ਰੈਕੂ ਹਲਵਾਈ, ਰਾਜੂ ਵਪਾਰੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ ਆਜ਼ਾਦ ਵਲੋਂ ਭਲਕੇ ਭਾਜਪਾ ਆਗੂਆਂ ਦੇ ਪੁਤਲੇ ਸਾੜੇ ਜਾਣਗੇ <br/> ਅਗਲੀ ਖ਼ਬਰ ਭਲਕੇ ਭਾਜਪਾ ਦੀ ਮੋਗਾ ਰੈਲੀ ਦਾ ਕੌਮੀ ਇਨਸਾਫ਼ ਮੋਰਚਾ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਕਾਲੀਆਂ ਝੰਡੀਆਂ ਨਾਲ ਕਰੇਗਾ...
Ad Position 24