25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਕਣਕ ਦੇ ਖ਼ਰੀਦ ਪ੍ਰਬੰਧਾਂ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਆੜ੍ਹਤੀਆਂ ਤੇ ਖ਼ਰੀਦ ਏਜੰਸੀਆਂ ਵਿਚਕਾਰ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 13-03-2026
ਮੋਗਾ, 12 ਮਾਰਚ (ਅਸ਼ੋਕ ਬਾਂਸਲ)-ਕਣਕ ਦਾ ਸੀਜ਼ਨ ਆ ਰਿਹਾ ਹੈ ਜਿਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆੜ੍ਹਤੀਆਂ ਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ 'ਚ ਦਾਣਾ ਮੰਡੀ ਮੋਗਾ ਵਿਖੇ ਪ੍ਰਧਾਨ ਸਮੀਰ ਜੈਨ ਦੀ ਅਗਵਾਈ ਵਿਚ ਮੀਟਿੰਗ ਹੋਈ | ਜਿਸ 'ਚ ਪਨਗ੍ਰੇਨ ਦੇ ਇੰਸਪੈਕਟਰ ਜਗਦੀਪ ਸਿੰਘ ਧਾਲੀਵਾਲ, ਮਾਰਕਫੈੱਡ ਦੇ ਮੈਨੇਜਰ ਹਰਮਨਜਿੰਦਰ ਸਿੰਘ, ਪਨਸਪ ਦੇ ਇੰਸਪੈਕਟਰ ਸੁਖਜਿੰਦਰ ਸਿੰਘ, ਨਵੀਨ ਸ਼ਰਮਾ, ਕਰਤਾਰ ਸਿੰਘ, ਵੇਅਰ ਹਾਊਸ ਦੇ ਇੰਸਪੈਕਟਰ ਜਗਜੀਤ ਸਿੰਘ ਤੇ ਰਮਨ ਕੁਮਾਰ, ਟਰੱਕ ਯੂਨੀਅਨ ਮੋਗਾ ਦੇ ਪ੍ਰਧਾਨ ਆਗਿਆ ਪਾਲ ਸਿੰਘ, ਆੜ੍ਹਤੀ ਯੂਨੀਅਨ ਦੇ ਸਕੱਤਰ ਰਾਹੁਲ ਗਰਗ, ਕੈਸ਼ੀਅਰ ਹਿਤੇਸ਼ ਗੁਪਤਾ, ਸੀਨੀਅਰ ਵਾਈਸ ਪ੍ਰਧਾਨ ਅਜੇ ਮੰਗਲਾ, ਪ੍ਰਦੀਪ ਮੰਗਲਾ, ਰਵੀ ਧੀਰ, ਕਸ਼ਿਸ਼ ਬਾਂਸਲ, ਵਿਪਨ ਕੁਮਾਰ ਬਿੱਟਾ, ਵਿਨੋਦ ਕੁਮਾਰ ਟੈਣੀ, ਬਲਜਿੰਦਰ ਸਿੰਘ, ਮੁਰਾਰੀ ਸਿੰਗਲਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਮੀਟਿੰਗ ਦੌਰਾਨ ਕਣਕ ਦੀ ਖ਼ਰੀਦ ਮੌਕੇ ਮੰਡੀਆਂ 'ਚ ਆਉਂਦੀਆਂ ਮੁਸ਼ਕਲਾਂ ਨੂੰ ਪ੍ਰਧਾਨ ਸਮੀਰ ਜੈਨ ਨੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਸਾਹਮਣੇ ਰੱਖੀਆਂ | ਉਨ੍ਹਾਂ ਕਿਹਾ ਕਿ ਕਣਕ ਦੀ ਕਟਾਈ ਸਿਰਫ਼ 10 ਦਿਨ 'ਚ ਖ਼ਤਮ ਹੋ ਜਾਂਦੀ ਹੈ ਕਿਉਂਕਿ ਕਿਸਾਨ ਆਪਣੀ ਫ਼ਸਲ ਕੰਬਾਈਨਾਂ ਨਾਲ ਕਟਾ ਕੇ ਮੰਡੀ 'ਚ ਨਾਲੋ ਨਾਲ ਲੈ ਆਉਂਦਾ ਹੈ, ਜਿਸ ਦੀ ਆੜ੍ਹਤੀ ਵਲੋਂ ਬੋਰੀਆਂ 'ਚ ਭਰਤੀ ਕਰ ਦਿੱਤੀ ਜਾਂਦੀ ਹੈ | ਜਿਸ ਨਾਲ ਮੰਡੀ 'ਚ ਕਣਕ ਦੀਆਂ ਬੋਰੀਆਂ ਦੇ ਗਲੱਟ ਵੱਜ ਜਾਂਦੇ ਹਨ | ਉਨ੍ਹਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਮੰਡੀ ਦੇ ਵਿਚ ਜਦੋਂ ਕਣਕ ਦਾ ਸੀਜ਼ਨ ਚੱਲਦਾ ਹੈ ਤਾਂ ਕਣਕ ਨੂੰ ਲਿਫ਼ਟਿੰਗ ਕਰਨ ਦੀਆਂ ਸਪੈਸ਼ਲਾਂ ਵੱਧ ਤੋਂ ਵੱਧ ਦਿੱਤੀਆਂ ਜਾਣ | ਉਨ੍ਹਾਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਮੰਡੀ 'ਚੋਂ ਨਾਲੋਂ ਨਾਲ ਕਣਕ ਦੀ ਲਿਫ਼ਟਿੰਗ ਕੀਤੀ ਜਾਵੇ ਤੇ ਟਰੱਕ ਯੂਨੀਅਨ ਦੇ ਪ੍ਰਧਾਨ ਆਗਿਆਪਾਲ ਸਿੰਘ ਨੂੰ ਕਿਹਾ ਕਿ ਮੰਡੀ 'ਚ ਟਰੱਕ ਹਰ ਰੋਜ਼ ਲਗਾਤਾਰ ਦਿੱਤੇ ਜਾਣੇ ਚਾਹੀਦੇ ਹਨ ਤਾਂ ਕਿ ਮੰਡੀ ਵਿਚ ਕਣਕ ਦੀਆਂ ਬੋਰੀਆਂ ਦੇ ਗਲੱਟ ਨਾ ਵੱਜ ਸਕਣ | ਇਸ ਮੌਕੇ ਪਨਗਰੇਨ ਦੇ ਅਧਿਕਾਰੀ ਜਗਦੀਪ ਸਿੰਘ ਧਾਲੀਵਾਲ ਅਤੇ ਮਾਰਕਫੈੱਡ ਦੇ ਮੈਨੇਜਰ ਹਰਮਨਜਿੰਦਰ ਸਿੰਘ ਤੇ ਹੋਰ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੇ ਵਿਸ਼ਵਾਸ ਦਿਲਾਇਆ ਕਿ ਆੜ੍ਹਤੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਨੇ ਆੜ੍ਹਤੀਆਂ ਨੂੰ ਕਿਹਾ ਕਿ ਮੰਡੀਆਂ ਵਿਚ ਕਿਸਾਨਾਂ ਦੀ ਆਈ ਕਣਕ ਨੂੰ ਚੰਗੀ ਤਰ੍ਹਾਂ ਪੱਖਾ ਲਾ ਕੇ ਹੀ ਬੋਰੀਆਂ 'ਚ ਭਰਿਆ ਜਾਵੇ | ਉਨ੍ਹਾਂ ਕਿਹਾ ਕਿ ਖ਼ਰੀਦ ਏਜੰਸੀਆਂ ਕੋਲ ਬਾਰਦਾਨੇ ਤੇ ਲਿਫ਼ਟਿੰਗ ਦਾ ਪੂਰਾ ਪ੍ਰਬੰਧ ਹੈ | ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਆਗਿਆਪਾਲ ਸਿੰਘ ਨੇ ਕਿਹਾ ਕਿ ਅਸੀਂ ਮੰਡੀ 'ਚ ਲਗਾਤਾਰ ਟਰੱਕ ਦਿੰਦੇ ਰਹਾਂਗੇ ਤਾਂ ਕਿ ਮੰਡੀ ਵਿਚੋਂ ਲਿਫ਼ਟਿੰਗ ਦਾ ਕੰਮ ਸੰਚਾਰੂ ਢੰਗ ਨਾਲ ਚੱਲ ਸਕੇ | ਮੀਟਿੰਗ ਦੌਰਾਨ ਮੰਡੀ 'ਚ ਠੇਕੇਦਾਰ ਵਿਨੋਦ ਕਾਲਾਂ ਨੇ ਆਖਿਆ ਕਿ ਸਾਡੇ ਕੋਲ ਲੇਬਰ ਦਾ ਪੂਰਾ ਪ੍ਰਬੰਧ ਹੈ ਤੇ ਅਸੀਂ ਮੰਡੀ 'ਚ ਕਿਸੇ ਤਰ੍ਹਾਂ ਦੀ ਲਿਫ਼ਟਿੰਗ 'ਚ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ | ਮੀਟਿੰਗ 'ਚ ਵਿਨੋਦ ਰਾਜਪਾਲ, ਵੈਭਵ ਸਿੰਗਲਾ, ਅਖਿਲ ਕੁਮਾਰ, ਗੌਰਵ ਜੈਨ, ਅਸ਼ੋਕ ਕੁਮਾਰ, ਹਿਮਾਂਸ਼ੂ ਗਰਗ, ਰਵਿੰਦਰ ਸਿੰਘ ਗਿੱਲ, ਹਰਵਿੰਦਰ ਸਿੰਘ ਹੈਰੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਮਿਤ ਸ਼ਾਹ ਦੀ ਮੋਗਾ ਫੇਰੀ ਨਾਲ ਪੰਜਾਬ ਦੀ ਰਾਜਨੀਤੀ ਨੂੰ ਮਿਲੇਗੀ ਨਵੀਂ ਦਿਸ਼ਾ-ਸੁਖਜਿੰਦਰ ਸਿੰਘ ਵਾਂਦਰ <br/> ਅਗਲੀ ਖ਼ਬਰ ਸਾਬਕਾ ਚੇਅਰਮੈਨ ਜਥੇਦਾਰ ਹਰਮੇਲ ਸਿੰਘ ਮੌੜ ਸੈਂਕੜੇ ਵਰਕਰਾਂ ਨਾਲ ਰੈਲੀ 'ਚ ਹੋਏ ਸ਼ਾਮਿਲ <br/>
Ad Position 24