ਮੋਗਾ, 12 ਮਾਰਚ (ਅਸ਼ੋਕ ਬਾਂਸਲ)-ਅਨਮੋਲ ਵੈੱਲਫੇਅਰ ਕਲੱਬ ਮੋਗਾ ਸਿਟੀ, ਜੋ ਕਿ ਮੋਗਾ 'ਚ ਧਾਰਮਿਕ ਗਤੀਵਿਧੀਆਂ 'ਚ ਹਮੇਸ਼ਾ ਮੋਹਰੀ ਹੈ, ਨੇ ਉੱਘੇ ਸਮਾਜ ਸੇਵਕ, ਐਨ.ਆਰ.ਆਈ. ਪਵਨ ਕੁਮਾਰ ਲਾਡੀ ਯੂ.ਐਸ.ਏ. ਦਾ ਵਿਸ਼ੇਸ਼ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਗਣਪਤੀ ਜੀ ਦੀ ਮੂਰਤੀ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਤੇ ਗੌਰਵ ਜਿੰਦਲ ਨੇ ਕਿਹਾ ਕਿ ਪਵਨ ਕੁਮਾਰ ਲਾਡੀ ਯੂ.ਐਸ.ਏ. ਕਲੱਬ ਦਾ ਬਹੁਤ ਵੱਡਾ ਸਮਰਥਨ ਰਿਹਾ ਹੈ ਤੇ ਸਮੇਂ-ਸਮੇਂ 'ਤੇ ਧਾਰਮਿਕ ਸਮਾਗਮਾਂ ਵਿਚ ਸਰਗਰਮੀ ਨਾਲ ਹਿੱਸਾ ਲੈਂਦਾ ਹੈ | ਉਨ੍ਹਾਂ ਨੇ 5 ਅਪ੍ਰੈਲ ਨੂੰ ਧਵਨ ਪੈਲੇਸ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਲਈ ਕਲੱਬ ਵਲੋਂ ਆਯੋਜਿਤ ਕੀਤੇ ਜਾ ਰਹੇ ਸਮੂਹਿਕ ਕੰਨਿ੍ਹਆਂ ਦਾਨ ਸਮਾਗਮ ਲਈ ਸੱਦਾ ਪੱਤਰ ਵੀ ਭੇਟ ਕੀਤੇ | ਉਨ੍ਹਾਂ ਐਲਾਨ ਕੀਤਾ ਕਿ ਕਲੱਬ ਵਲੋਂ ਨਵ-ਵਿਆਹੇ ਜੋੜੇ ਨੂੰ ਘਰੇਲੂ ਸਮਾਨ ਦਿੱਤਾ ਜਾਵੇਗਾ | ਇਸ ਮੌਕੇ ਐਨ.ਆਰ.ਆਈ. ਪਵਨ ਕੁਮਾਰ ਲਾਡੀ ਨੇ ਉਨ੍ਹਾਂ ਨੂੰ ਦਿੱਤੇ ਗਏ ਸਨਮਾਨ ਲਈ ਕਲੱਬ ਦਾ ਧੰਨਵਾਦ ਕੀਤਾ | ਇਸ ਮੌਕੇ ਸਮਾਜ ਸੇਵਕ ਜੋਗਿੰਦਰਪਾਲ ਜਿੰਦਲ ਤੇ ਹੋਰ ਮੌਜੂਦ ਸਨ |