09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਦਸਮੇਸ਼ ਹਾਈ ਸਕੂਲ ਨੇ ਸਾਲਾਨਾ ਨਤੀਜਾ ਐਲਾਨਿਆ <br/>

Ad Position 21
No active advertisement
ਅਜੀਤ ਡੈਸਕ 03-04-2026
ਮੋਗਾ, 2 ਅਪ੍ਰੈਲ (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਦਸਮੇਸ਼ ਹਾਈ ਸਕੂਲ ਮੋਗਾ ਵਿਖੇ ਅੱਜ ਸਾਲਾਨਾ ਨਤੀਜੇ ਦਾ ਐਲਾਨ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਜੇ ਕੁਮਾਰ ਸਿੰਗਲਾ ਪ੍ਰੈਜ਼ੀਡੈਂਟ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਅਤੇ ਅਸ਼ੋਕ ਕੁਮਾਰ ਗਰਗ ਚੇਅਰਮੈਨ ਸੁਖਦੇਵਾ ਕਿ੍ਸ਼ਨਾ ਕਾਲਜ ਆਫ਼ ਐਜੂਕੇਸ਼ਨ ਮੌਜੂਦ ਰਹੇ | ਸਕੂਲ ਦੇ ਡਾਇਰੈਕਟਰ ਗੁਰਬੀਰ ਸਿੰਘ ਜੱਸਲ ਨੇ ਆਏ ਹੋਏ ਮਹਿਮਾਨਾਂ ਅਤੇ ਮਾਪਿਆਂ ਨੂੰ ਜੀ ਆਇਆਂ ਆਖਿਆ | ਵਿਦਿਆਰਥੀਆਂ ਨੇ ਵੱਖ-ਵੱਖ ਕਲਾਸਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲੇ, ਦੂਜੇ ਅਤੇ ਤੀਜੇ ਸਥਾਨ ਹਾਸਲ ਕੀਤੇ | ਇਸ ਮੌਕੇ ਸਕੂਲ ਦੇ ਡਾਇਰੈਕਟਰ ਗੁਰਬੀਰ ਸਿੰਘ ਜੱਸਲ ਨੇ ਸਾਰੇ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਇਸ ਵਿਚ ਕਲਾਸ ਨੌਵੀਂ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਤੇ ਚਾਹਤ ਨੇ ਪਹਿਲਾ ਸਥਾਨ, ਐਸ਼ਮੀਤ ਤੇ ਜਸਪ੍ਰੀਤ ਕੌਰ ਨੇ ਦੂਜਾ ਸਥਾਨ, ਕਰਮਨਜੋਤ ਕੌਰ ਨੇ ਤੀਜਾ, ਇਸੇ ਤਰ੍ਹਾਂ ਕਲਾਸ ਸੱਤਵੀਂ ਦੀ ਵਿਦਿਆਰਥਣ ਸਿਮਰਨ ਤੇ ਅਨਨਿਆ ਨੇ ਪਹਿਲਾ ਸਥਾਨ, ਸੰਦੀਪ ਤੇ ਜਸਪ੍ਰੀਤ ਨੇ ਦੂਜਾ ਸਥਾਨ, ਸ਼ੁਭਮ ਤੇ ਮਨਮੀਤ ਕੌਰ ਨੇ ਤੀਜਾ ਸਥਾਨ, ਕਲਾਸ ਛੇਵੀਂ ਵਿਚ ਨੂਰਦੀਪ ਕੌਰ ਨੇ ਪਹਿਲਾ ਸਥਾਨ, ਮੁਸਕਾਨ ਅਤੇ ਗੁਰਲੀਨ ਕੌਰ ਨੇ ਦੂਜਾ ਸਥਾਨ ਅਤੇ ਸਹਿਜਪ੍ਰੀਤ ਸਿੰਘ ਨੇ ਤੀਜਾ, ਕਲਾਸ ਚੌਥੀ ਵਿਚ ਅਰਪਨਦੀਪ ਕੌਰ ਤੇ ਮਨੀ ਨੇ ਪਹਿਲਾ ਸਥਾਨ, ਮਹਿਰਾ ਤੇ ਬੰਦਨਾ ਨੇ ਦੂਜਾ ਸਥਾਨ ਅਤੇ ਗੋਲਡੀ ਤੇ ਸੁਹਾਨੀ ਨੇ ਤੀਜਾ ਸਥਾਨ ਹਾਸਲ ਕੀਤਾ | ਸਕੂਲ ਦੇ ਪਿ੍ੰਸੀਪਲ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਇਨਾਮ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ | ਮਾਪੇ ਵੀ ਇਸ ਮੌਕੇ 'ਤੇ ਹਾਜ਼ਰ ਰਹੇ ਅਤੇ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਕੀਤੀ | ਪਿ੍ੰਸੀਪਲ ਨੇ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ ਅਤੇ ਅਧਿਆਪਕਾਂ ਦੀ ਰਹਿਨੁਮਾਈ ਨਾਲ ਇਹ ਸਫਲਤਾ ਮਿਲੀ ਹੈ | ਉਨ੍ਹਾਂ ਨੇ ਬੱਚਿਆਂ ਨੂੰ ਭਵਿੱਖ ਵਿਚ ਵੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਮੈਡਮ ਸੁਰਿੰਦਰ ਕੌਰ ਜੱਸਲ ਨੇ ਆਏ ਹੋਏ ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ | ਇਸ ਸਮਾਗਮ ਵਿਚ ਮਨਜੀਤ ਕੌਰ, ਨਿਰਮਲ ਅਰੋੜਾ, ਕਿਰਨਦੀਪ ਕੌਰ, ਸੁਮਨਪ੍ਰੀਤ ਕੌਰ, ਰਜਨੀ, ਸੁਖਵੀਰ ਕੌਰ, ਤਾਰਾ, ਸੋਨੀਆ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਸਪਰਿੰਗ ਫ਼ੀਲਡ ਸਕੂਲ ਬਾਘਾ ਪੁਰਾਣਾ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਸਿੱਖਿਆ ਦੇ ਖੇਤਰ ਵਿਚ ਪਾ ਰਿਹਾ ਵਡਮੁੱਲਾ ਯੋਗਦਾਨ- ਲਾਲਪੁਰਾ <br/>
Ad Position 24