ਬਾਘਾ ਪੁਰਾਣਾ, 2 ਅਪ੍ਰੈਲ (ਟਿੰਕੂ ਕਾਠਪਾਲ)-ਸਪਰਿੰਗ ਫ਼ੀਲਡ ਕਾਨਵੈਂਟ ਸਕੂਲ ਬਾਘਾ ਪੁਰਾਣਾ ਦਾ ਸ਼ਾਨਦਾਰ ਰਿਹਾ | ਇਸ ਦਿਨ ਸਕੂਲ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ | ਬੱਚਿਆਂ ਵਿਚ ਵੀ ਆਪਣਾ ਸਾਲਾਨਾ ਨਤੀਜਾ ਦੇਖਣ ਦਾ ਬਹੁਤ ਚਾਅ ਅਤੇ ਉਤਸ਼ਾਹ ਸੀ ਸਕੂਲ ਵਿਚ ਬਹੁਤ ਹੀ ਖ਼ੁਸ਼ਨੁਮਾ ਮਹੌਲ ਸੀ, ਇਸ ਸਮੇਂ ਬੱਚਿਆਂ ਨੂੰ ਸਾਲਾਨਾ ਨੰਬਰਾਂ ਦੇ ਰਿਪੋਰਟ ਕਾਰਡ ਦੇ ਨਾਲ ਵਧੀਆ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਮੈਰਿਟ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਟਰਾਫ਼ੀਆਂ ਦੇ ਕੇ ਸਨਮਾਨਿਆ ਗਿਆ ਅਤੇ ਫੋਟੋ ਸਟੈਂਡ ਤੇ ਬੱਚਿਆਂ ਅਤੇ ਮਾਪਿਆਂ ਦੀਆਂ ਯਾਦਗਾਰੀ ਫੋਟੋ ਖਿੱਚੀਆਂ ਗਈਆਂ | ਸਕੂਲ ਚੇਅਰਮੈਨ ਨਰ ਸਿੰਘ ਬਰਾੜ ਨੇ ਦੱਸਿਆ ਕਿ ਸਕੂਲ ਮੈਨੇਜਮੈਂਟ ਨੇ ਬੱਚਿਆਂ ਦੀ ਪੜ੍ਹਾਈ ਵਿਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਉਣ ਦਿੱਤੀ, ਹਰ ਤਰ੍ਹਾਂ ਦਾ ਸਮਾਨ ਸਮੇਂ ਸਿਰ ਉਪਲਬਧ ਕਰਵਾਇਆ ਭਾਵੇਂ ਸਾਇੰਸ ਪ੍ਰੈਕਟੀਕਲ ਸੰਬੰਧੀ, ਖੇਡਾਂ ਜਾਂ ਕੰਪਿਊਟਰ ਪ੍ਰੋਜੈਕਟਰ ਸੰਬੰਧੀ ਹੋਵੇ ਕੋਈ ਕਮੀ ਮਹਿਸੂਸ ਨਹੀ ਹੋਣ ਦਿੱਤੀ | ਸਕੂਲ ਪਿ੍ੰਸੀਪਲ ਬਾਇਜੂ ਵਿਜੇ ਦੀ ਯੋਗ ਅਗਵਾਈ ਹੇਠ ਅਤੇ ਸਕੂਲ ਅਧਿਆਪਕਾਂ ਦੀ ਲਗਨ ਨਾਲ ਕਰਵਾਈ ਮਿਹਨਤ ਰੰਗ ਲੈ ਕੇ ਆਈ ਜਿਸ ਕਰਕੇ ਸਕੂਲ ਦਾ ਰਿਜ਼ਲਟ ਸੌ ਫ਼ੀਸਦੀ ਰਿਹਾ | ਸਾਰੇ ਬੱਚੇ ਬਹੁਤ ਹੀ ਵਧੀਆ ਨੰਬਰ ਲੈ ਕੇ ਪਾਸ ਹੋਏ | ਨਰਸਰੀ ਬਲਾਕ ਸਪਰਿੰਗ ਪਰਲ ਦੀ ਇੰਚਾਰਜ ਮੈਡਮ ਅਨੁਪਮ ਸ਼ਰਮਾ ਦੀ ਪੇ੍ਰਰਨਾ ਅਤੇ ਵਧੀਆ ਅਗਵਾਈ ਨਾਲ ਬੱਚਿਆਂ ਨੇ ਬਹੁਤ ਵਧੀਆ ਪੁਜ਼ੀਸ਼ਨਾਂ ਹਾਸਿਲ ਕੀਤੀਆਂ | ਬੱਚਿਆਂ ਨੂੰ ਵਧੀਆ ਰਹਿਣ ਸਹਿਣ ਦੇ ਢੰਗ ਦਾ ਗਿਆਨ ਦੇਣ ਅਤੇ ਪੜ੍ਹਾਈ ਵਿੱਚ ਰੁਚੀ ਪੈਦਾ ਕਰਨ ਅਤੇ ਖੇਡਾਂ ਅਤੇ ਮਨੋਰੰਜਨ ਗੀਤ ਸੰਗੀਤ ਵਿਚ ਉਤਸ਼ਾਹ ਪੈਦਾ ਕਰਨ ਲਈ ਅਧਿਆਪਕਾਂ ਦੀ ਮਾਪਿਆਂ ਨੇ ਬਹੁਤ ਸ਼ਲਾਘਾ ਕੀਤੀ | ਪਿ੍ੰਸੀਪਲ ਬਾਇਜੂ ਵਿਜੇ ਅਤੇ ਕੋਆਰਡੀਨੇਟਰ ਮੈਡਮ ਅਨੁਪਮ ਸ਼ਰਮਾ ਨੇ ਸਾਰੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਦੇ ਮਾਪਿਆਂ ਦਾ ਹਮੇਸ਼ਾ ਸਾਥ ਦੇਣ ਲਈ ਧੰਨਵਾਦ ਕੀਤਾ ਅਤੇ ਵਧਾਈਆਂ ਦਿੱਤੀਆਂ ਅਤੇ ਵਿਸ਼ਵਾਸ ਦੁਆਇਆ ਕਿ ਹਮੇਸ਼ਾ ਦੀ ਤਰ੍ਹਾਂ ਭਵਿੱਖ ਵਿਚ ਇਸੇ ਤਰ੍ਹਾਂ ਸਖ਼ਤ ਮਿਹਨਤ ਕਰਕੇ ਉਨ੍ਹਾਂ ਦੇ ਵਿਸ਼ਵਾਸ ਨੂੰ ਬਰਕਰਾਰ ਰੱਖਿਆ ਜਾਵੇਗਾ | ਚੇਅਰਮੈਨ ਨਰ ਸਿੰਘ ਬਰਾੜ ਅਤੇ ਸਕੂਲ ਮੈਨੇਜਮੈਂਟ ਨੇ ਵੀ ਬੱਚਿਆਂ ਨੂੰ ਵਧੀਆ ਨੰਬਰ ਲੈ ਕੇ ਪਾਸ ਹੋਣ ਤੇ ਵਧਾਈ ਦਿੱਤੀ ਅਤੇ ਵਿਸ਼ਵਾਸ ਦੁਆਇਆ ਕਿ ਮਾਪਿਆਂ ਦੇ ਸਹਿਯੋਗ ਨਾਲ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਸਕੂਲ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ |