ਬੱਧਨੀ ਕਲਾਂ, 3 ਅਪੈ੍ਰਲ (ਸੰਜੀਵ ਕੋਛੜ)-ਧੰਨ ਧੰਨ ਬਾਬਾ ਨਾਹਰ ਸਿੰਘ ਜੀ ਸਨੇ੍ਹਰਾਂ ਵਾਲਿਆਂ ਦੀ ਅਪਾਰ ਕਿ੍ਪਾ ਸਦਕਾ ਤੇ ਸੰਤ ਬਾਬਾ ਕਪੂਰ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਬਾਬੇ ਕੇ ਕਾਲਜ ਆਫ਼ ਐਜੂਕੇਸ਼ਨ ਦੌਧਰ ਵਿਖੇ ਸਾਲਾਨਾ ਅਥਲੈਟਿਕ ਮੀਟ ਦੀ ਸ਼ੁਰੂਆਤ ਕਾਲਜ ਪਿ੍ੰਸੀਪਲ ਜਸਕਿਰਨ ਕੌਰ ਦਿਆਲ ਦੁਆਰਾ ਝੰਡਾ ਲਹਿਰਾ ਕੇ, ਮਾਰਚ ਪਾਸਟ ਤੋਂ ਸਲਾਮੀ ਲੈ ਕੇ ਕੀਤੀ ਗਈ | ਉਪਰੰਤ ਬੀ.ਐਂਡ ਅਤੇ ਡੀ.ਐਲ. ਐਡ ਦੇ ਵਿਦਿਆਰਥੀਆਂ ਦੁਆਰਾ ਸਹੰੁ ਚੁੱਕੀ ਗਈ | ਸ਼ਾਟ ਪੁੱਟ ਵਿਚ (ਲੜਕੇ) ਪਵੇਲ, ਪ੍ਰਗਟ ਸਿੰਘ, ਕਸ਼ਿਸ਼ ਅਤੇ (ਲੜਕੀਆਂ) ਏਕਵੀਰ ਕੌਰ, ਰਮਨਦੀਪ ਕੌਰ ਤੇ ਜਸਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾਂ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ | ਡਿਸਕਸ ਥਰੋਂ (ਲੜਕੇ) ਪ੍ਰਗਟ ਸਿੰਘ, ਪਾਵੇਲ, ਹਰਬੰਸ ਸਿੰਘ ਅਤੇ (ਲੜਕੀਆਂ) ਏਕਵੀਰ ਕੌਰ, ਚਰਨਜੀਤ ਕੌਰ, ਰੁਪਿੰਦਰ ਕੌਰ ਨੇ ਕ੍ਰਮਵਾਰ ਪਹਿਲਾਂ ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ 100 ਮੀਟਰ ਦੌੜ ਵਿਚ ਲੜਕੇ ਪ੍ਰਗਟ ਸਿੰਘ, ਪ੍ਰਕਾਸ਼ ਸਿੰਘ, ਕਸ਼ਿਸ਼ (ਲੜਕੀਆਂ) ਵਿਚ ਹਰਵਿੰਦਰ ਅਤੇ ਲੜਕੀਆਂ ਵਿਚ ਬਲਵਿੰਦਰ ਕੌਰ, ਮੂਕੋ ਕੌਰ, ਰੀਨਾ ਰਾਣੀ ਨੇ ਪਹਿਲ ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ | ਲੰਬੀ ਛਾਲ ਤੇ ਰੱਸਾਕਸੀ ਦੇ ਮੁਕਾਬਲਿਆਂ 'ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਅਥਲੈਟਿਕ ਮੀਟ ਦੇ ਇੰਚਾਰਜ ਹਰਪ੍ਰੀਤ ਸਿੰਘ ਦੁਆਰਾ ਸੁਚਾਰੂ ਢੰਗ ਨਾਲ ਕੀਤਾ ਗਿਆ | ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਜਸਕਿਰਨ ਕੌਰ ਦਿਆਲ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਤਗਮੇ ਤਕਸੀਮ ਕੀਤੇ | ਸੰਸਥਾ ਦੇ ਚੇਅਰਮੈਨ ਇੰਦਰਪਾਲ ਸਿੰਘ ਕਲੇਰ, ਕਾਲਜ ਡਾਇਰੈਕਟਰ ਡਾ. ਰਾਘਵ, ਅਕਾਦਮਿਕ ਡਾਇਰੈਕਟਰ ਡਾ. ਮਨੋਜ ਮੌਰਿਆ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |