27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਮਾਸਟਰ ਕੇਡਰ ਯੂਨੀਅਨ ਨੇ ਜ਼ਿਲ੍ਹਾ ਸਿੱਖਿਆ ਦਫ਼ਤਰ ਦਾ ਘਿਰਾਓ ਕਰਕੇ ਨੋਟਿਸ ਕਰਵਾਏ ਵਾਪਸ

Ad Position 21
No active advertisement
ਅਜੀਤ ਡੈਸਕ 07-04-2026
ਮੋਗਾ, 6 ਅਪ੍ਰੈਲ (ਸੁਰਿੰਦਰਪਾਲ ਸਿੰਘ)-ਮਾਸਟਰ ਕੇਡਰ ਯੂਨੀਅਨ ਦੇ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ, ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ, ਵਿੱਤ ਸਕੱਤਰ ਗੁਰਪ੍ਰੀਤ ਸਿੰਘ, ਮੀਡੀਆ ਕੋਆਰਡੀਨੇਟਰ ਅਮਨਦੀਪ ਸਿੰਘ, ਮੈਡਮ ਨੀਤੂ, ਮੈਡਮ ਸੰਦੀਪ ਕੌਰ, ਗਗਨਦੀਪ ਸਿੰਘ ਸਟੇਟ ਕਮੇਟੀ ਮੈਂਬਰ, ਬਲਾਕ ਪ੍ਰਧਾਨ ਅਮਨਦੀਪ ਸਿੰਘ ਲੋਹਗੜ੍ਹ, ਨਿਰਮਲਜੀਤ ਸਿੰਘ, ਅਰੁਣ ਕੁਮਾਰ, ਬਲਰਾਜ ਕੋਕਰੀ, ਸੰਦੀਪ ਡੀਪੀ ਦੀ ਸਾਂਝੀ ਅਗਵਾਈ ਵਿਚ ਜ਼ਿਲ੍ਹਾ ਸਿੱਖਿਆ ਦਫ਼ਤਰ ਸੈਕੰਡਰੀ ਦਾ ਵੱਡੀ ਗਿਣਤੀ 'ਚ ਅਧਿਆਪਕਾਂ ਵਲੋਂ ਘਿਰਾਓ ਕੀਤਾ ਗਿਆ | ਘਿਰਾਓ ਤੋਂ ਪਹਿਲਾਂ ਵੱਡੀ ਗਿਣਤੀ 'ਚ ਪੁਲਿਸ ਫੋਰਸ ਵਲੋਂ ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਨੂੰ ਗਰਾਊਾਡ ਫਲੋਰ 'ਤੇ ਘਿਰਾਓ ਕਰਨ ਤੋਂ ਰੋਕਿਆ ਗਿਆ ਪਰ ਜਥੇਬੰਦੀ ਦੇ ਆਗੂਆਂ ਵਲੋਂ ਪੁਲਿਸ ਪ੍ਰਸ਼ਾਸਨ ਦਾ ਵਿਰੋਧ ਕੀਤਾ ਗਿਆ ਤੇ ਪੁਲਿਸ ਪ੍ਰਸ਼ਾਸਨ ਵਲੋਂ ਖ਼ੁਦ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨਾਲ ਗੱਲਬਾਤ ਕਰਾਉਣ ਵਾਸਤੇ ਜਥੇਬੰਦੀ ਦੇ ਆਗੂਆਂ ਨੂੰ ਜ਼ਿਲ੍ਹਾ ਸਿੱਖਿਆ ਦਫ਼ਤਰ ਤੱਕ ਲਿਜਾਇਆ ਗਿਆ | ਘਿਰਾਓ ਸਮੇਂ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੋਗਾ ਦੇ ਸਪੋਰਟਸ ਸ਼ਾਖਾ ਵਲੋਂ ਰਾਣੀ ਲਕਸ਼ਮੀ ਬਾਈ ਆਤਮ ਰਕਸ਼ਾ ਪ੍ਰੋਜੈਕਟ ਅਧੀਨ ਬਲਾਕ ਲੈਵਲ ਕਰਾਟੇ ਦੇ ਹੋਏ ਮੁਕਾਬਲੇ ਵਿਚ ਭਾਗ ਨਾ ਲੈਣ 'ਤੇ ਮੋਗਾ ਜ਼ਿਲ੍ਹੇ ਦੇ 103 ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਕੱਢਣ ਦੇ ਨਾਲ-ਨਾਲ ਗੰਭੀਰ ਦੋਸ਼ ਲਗਾਉਂਦੇ ਹੋਏ ਫ਼ੰਡ ਦੀ ਸਹੀ ਢੰਗ ਨਾਲ ਵਰਤੋਂ ਨਾ ਕਰਨ ਦੀ ਵੀ ਦੋਸ਼ ਮੜਿ੍ਹਆ ਹੈ |
ਮਾਸਟਰ ਕੇਡਰ ਯੂਨੀਅਨ ਵਲੋਂ ਇਨ੍ਹਾਂ ਨੋਟਿਸਾਂ ਨੂੰ ਬੇਬੁਨਿਆਦ ਤੇ ਗ਼ੈਰ ਵਾਜਬ ਦੱਸਿਆ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਸਪੋਰਟਸ ਕੋਆਰਡੀਨੇਟਰ 'ਤੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਕਾਰਨ ਦੱਸੋ ਨੋਟਿਸ ਸਕੂਲਾਂ ਨੂੰ ਭੇਜ ਕੇ ਅਧਿਆਪਕਾਂ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਈ ਹੈ | ਮਾਸਟਰ ਕੇਡਰ ਯੂਨੀਅਨ ਨੇ ਇਨ੍ਹਾਂ ਬੇਬੁਨਿਆਦ ਕਾਰਨ ਦੱਸੋ ਨੋਟਿਸਾਂ ਦਾ ਦਫ਼ਤਰ ਪਹੁੰਚ ਕੇ ਵਿਰੋਧ ਕੀਤਾ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੇ ਘਿਰਾਓ ਸਮੇਂ ਜਥੇਬੰਦੀ ਦੇ ਆਗੂਆਂ ਨਾਲ ਗੱਲਬਾਤ ਕਰਨ ਦਾ ਸੱਦਾ ਦਿੱਤਾ | ਜਥੇਬੰਦੀ ਦੇ ਆਗੂਆਂ ਨੇ ਇਨ੍ਹਾਂ ਕਾਰਨ ਦੱਸੋ ਨੋਟਿਸਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਿਸ ਦੀ ਮੌਕੇ 'ਤੇ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਵਲੋਂ ਕਾਰਨ ਦੱਸੋ ਨੋਟਿਸ ਨੂੰ ਵਾਪਸ ਲੈ ਲਿਆ ਗਿਆ ਤੇ ਤੁਰੰਤ ਚਿੱਠੀ ਜਾਰੀ ਕਰ ਕੇ ਜਥੇਬੰਦੀ ਨੂੰ ਇਸ ਦੀ ਕਾਪੀ ਸੌਂਪੀ ਗਈ | ਇਸ ਸਮੇਂ ਗੁਰਦਰਸ਼ਨ ਸਿੰਘ, ਗੁਰਦੀਪ ਸਿੰਘ ਪੀਟਰ, ਛਿੰਦਰਪਾਲ ਸਿੰਘ, ਅਵਤਾਰ ਸਮਾਲਸਰ, ਹੈੱਡ ਮਾਸਟਰ ਅਵਤਾਰ ਸਿੰਘ, ਸੰਦੀਪ ਪੁਰੀ, ਹਰਜਿੰਦਰ ਸਿੰਘ ਡੀਪੀ, ਨਿਰਮਲ ਸਿੰਘ, ਵਨੀਤ ਕੁਮਾਰ, ਵਿਸ਼ਾਲ ਸ਼ਰਮਾ, ਰਵੀ ਕੁਮਾਰ ਸੈਦ ਮੁਹੰਮਦ, ਮਨਿੰਦਰਜੀਤ, ਸਤਨਾਮ ਸਿੰਘ, ਦਵਿੰਦਰ ਸੰਘਾ, ਕਮਲਜੀਤ ਸਿੰਘ, ਨੈਬ ਸਿੰਘ ਹੈੱਡ ਮਾਸਟਰ, ਤਰਨਪ੍ਰੀਤ ਸਿੰਘ, ਭੁਪਿੰਦਰਪਾਲ ਸਿੰਘ, ਸੁਖਵਿੰਦਰ ਸਿੰਘ, ਅਸ਼ਵਨੀ ਕੁਮਾਰ, ਜਗਜੀਤ ਸਿੰਘ, ਜਸਵੀਰ ਸਿੰਘ, ਛਿੰਦਰਪਾਲ ਸਿੰਘ ਹੈੱਡ ਮਾਸਟਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿਵਲ ਸਰਜਨ ਮੋਗਾ ਨੇ ਮੋਬਾਈਲ ਮੈਡੀਕਲ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ <br/> ਅਗਲੀ ਖ਼ਬਰ ਬਿਜਲੀ ਕਾਮਿਆਂ ਵਲੋਂ 10 ਨੂੰ ਹੈੱਡ ਆਫ਼ਿਸ ਪਟਿਆਲਾ ਦੇ ਗੇਟ ਘੇਰਨ ਲਈ ਕੀਤੀ ਚੇਤਨਾ ਕਨਵੈਨਸ਼ਨ <br/>
Ad Position 24