10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਬੇਮੌਸਮੇ ਮੀਂਹ ਪੰਜਾਬ ਤੇ ਕਿਸਾਨਾਂ ਲਈ ਚਿੰਤਾਜਨਕ -ਚੇਅਰਮੈਨ ਕੁਲਵੰਤ ਮਲੂਕਾ

Ad Position 21
No active advertisement
ਅਜੀਤ ਡੈਸਕ 10-04-2026
ਸਮਾਧ ਭਾਈ, 9 ਅਪ੍ਰੈਲ (ਜਗਰੂਪ ਸਿੰਘ ਸਰੋਆ)-ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਵਲੋਂ ਪੰਜਾਬ ਵਿਚ ਪੈ ਰਹੇ ਬੇਮੌਸਮੇ ਮੀਂਹ ਤੇ ਭਿਆਨਕ ਗੜੇਮਾਰੀ ਕਾਰਨ ਕਿਸਾਨਾਂ ਨੂੰ ਹੋਏ ਵੱਡੇ ਨੁਕਸਾਨ 'ਤੇ ਗੰਭੀਰ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਮੌਸਮ ਦੀ ਇਹ ਵਿਗੜੀ ਕਰਵਟ ਕਿਸਾਨਾਂ ਤੇ ਸਮੁੱਚੇ ਪੰਜਾਬ ਲਈ ਚਿੰਤਾਜਨਕ ਹੈ | ਉਨ੍ਹਾਂ ਕਿਹਾ ਕਿ ਇਸ ਕੁਦਰਤੀ ਆਫ਼ਤ ਨੇ ਪੱਕੀ ਕਣਕ ਤੇ ਹੋਰ ਫ਼ਸਲਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ | ਜਿਸ ਨਾਲ ਕਿਸਾਨਾਂ ਦੀ ਮਿਹਨਤ ਮਿੰਟਾਂ ਵਿਚ ਬਰਬਾਦ ਹੋ ਰਹੀ ਹੈ | ਉਨ੍ਹਾਂ ਦੱਸਿਆ ਕਿ ਕਿਸਾਨ ਪਹਿਲਾਂ ਹੀ ਰੇਹਾਂ, ਸਪਰੇਹਾਂ, ਬੀਜ, ਖਾਦ ਤੇ ਸਿੰਜਾਈ ਦੇ ਭਾਰੀ ਖਰਚਾ ਕਰ ਚੁੱਕੇ ਹੁੰਦੇ ਹਨ | ਇਸ ਤੋਂ ਇਲਾਵਾ ਡੀਜ਼ਲ, ਮਜ਼ਦੂਰੀ ਤੇ ਮਸ਼ੀਨਰੀ ਦੇ ਵਧਦੇ ਖ਼ਰਚਿਆਂ ਨੇ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਹੋਰ ਵੀ ਕਮਜ਼ੋਰ ਕਰ ਦਿੱਤਾ ਹੈ | ਇਸ ਬੇਮੌਸਮੀ ਭਾਰੀ ਬਾਰਸ਼ ਤੇ ਗੜੇਮਾਰੀ ਨਾਲ ਕਿਸਾਨਾਂ ਨੂੰ ਦੂਹਰਾ ਝਟਕਾ ਲੱਗਾ ਹੈ | ਉਨ੍ਹਾਂ ਕਿਸਾਨਾਂ ਨਾਲ ਹਮਦਰਦੀ ਜਤਾਉਂਦੇ ਹੋਏ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਤੁਰੰਤ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕਰਦਿਆਂ ਤੁਰੰਤ ਯੋਗ ਮੁਆਵਜ਼ਾ ਜਾਰੀ ਕਰੇ |
Ad Position 22
No active advertisement
ਪਿਛਲੀ ਖ਼ਬਰ ਮੱਖਣ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ (ਬ) 'ਚ ਸ਼ਾਮਲ ਹੋਣ ਦੀ ਖ਼ੁਸ਼ੀ 'ਚ ਵੰਡੇ ਲੱਡੂ ਅਗਲੀ ਖ਼ਬਰ ਸਪਾ ਸੈਂਟਰ ਦੀ ਆੜ 'ਚ ਚੱਲ ਰਿਹਾ ਜਿਸਮਫ਼ਰੋਸ਼ੀ ਦਾ ਧੰਦਾ ਬੇਨਕਾਬ
Ad Position 24