08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਮੱਖਣ ਬਰਾੜ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਦੇ ਹੌਂਸਲੇ ਬੁਲੰਦ-ਆਗੂ <br/>

Ad Position 21
No active advertisement
ਅਜੀਤ ਡੈਸਕ 14-04-2026
ਕੋਟ ਈਸੇ ਖਾਂ, 13 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ)-ਪੰਜਾਬ ਸਿਹਤ ਵਿਭਾਗ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਨਾਲ ਪਿੰਡ ਘਲੋਟੀ ਖ਼ੁਰਦ ਨਾਲ ਸੰਬੰਧਿਤ ਅਕਾਲੀ ਆਗੂ ਯੋਧ ਸਿੰਘ ਮਸੀਤਾਂ, ਚੌਧਰੀ ਜਸਵੰਤ ਸਿੰਘ, ਕਰਨੈਲ ਸਿੰਘ ਹੇਰ ਤੇ ਹੋਰਨਾ ਸਾਥੀਆਂ ਵਲੋਂ ਵਿਸ਼ੇਸ਼ ਬੈਠਕ ਕਰਦਿਆਂ ਬਰਜਿੰਦਰ ਸਿੰਘ ਬਰਾੜ ਦਾ ਸਨਮਾਨ ਕੀਤਾ |
ਇਸ ਮੌਕੇ ਆਗੂਆਂ ਨੇ ਕਿਹਾ ਕਿ ਵਿਕਾਸ ਪੁਰਸ਼ ਸਵ: ਜਥੇਦਾਰ ਤੋਤਾ ਸਿੰਘ ਵਲੋਂ ਹਲਕਾ ਧਰਮਕੋਟ ਵਿੱਚ ਕਰਵਾਏ ਅਥਾਹ ਵਿਕਾਸ ਨੂੰ ਲੋਕ ਅੱਜ ਵੀ ਚੇਤੇ ਕਰਦੇ ਹਨ ਤੇ ਸੂਬੇ ਵਿਚ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਬਣੀਆਂ ਤਾਂ ਹਰ ਖੇਤਰ ਵਿਚ ਸੂਬੇ ਨੇ ਅਸਲ ਤਰੱਕੀ ਤੇ ਖ਼ੁਸ਼ਹਾਲੀ ਦਾ ਰਾਹ ਫੜਿਆ | ਉਨ੍ਹਾਂ ਕਿਹਾ ਕਿ ਜਥੇਦਾਰ ਤੋਤਾ ਸਿੰਘ ਦੇ ਫ਼ਰਜ਼ੰਦ ਬਰਜਿੰਦਰ ਸਿੰਘ ਮੱਖਣ ਬਰਾੜ ਸੂਝਵਾਨ ਤੇ ਪੜੇ ਲਿਖੇ ਆਗੂ ਹਨ ਤੇ ਹਰ ਦੁੱਖ ਸੁੱਖ ਵਿਚ ਲੋਕਾਂ ਦੇ ਨਾਲ ਵਿਚਰਦੇ ਹਨ | ਉਨ੍ਹਾਂ ਦੀ ਅਗਵਾਈ ਦਾ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਹਲਕਾ ਧਰਮਕੋਟ ਵਿਚ ਵੱਡਾ ਫ਼ਾਇਦਾ ਮਿਲ ਰਿਹਾ ਹੈ | ਇਸ ਮੌਕੇ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਪੁੱਜੇ ਆਗੂਆਂ ਤੇ ਸਾਥੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰਪ੍ਰੀਤ ਸਿੰਘ ਹੇਰ, ਮਹਿਲ ਸਿੰਘ ਆਦਿ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਗੜਿਆਂ ਦੀ ਮਾਰ ਨਾਲ ਕਿਸਾਨਾਂ ਦੀ ਕਮਰ ਟੁੱਟੀ <br/> ਅਗਲੀ ਖ਼ਬਰ ਨਵੇਂ ਵਿੱਦਿਅਕ ਸੈਸ਼ਨ 'ਚ ਸਕੂਲਾਂ ਲਈ ਲਾਇਬ੍ਰੇਰੀ ਹੋਵੇ ਜ਼ਰੂਰੀ-ਵਿਵੇਕ <br/>
Ad Position 24