08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਗੜਿਆਂ ਦੀ ਮਾਰ ਨਾਲ ਕਿਸਾਨਾਂ ਦੀ ਕਮਰ ਟੁੱਟੀ <br/>

Ad Position 21
No active advertisement
ਅਜੀਤ ਡੈਸਕ 14-04-2026
ਬਾਘਾ ਪੁਰਾਣਾ, 13 ਅਪ੍ਰੈਲ (ਟਿੰਕੂ ਕਾਠਪਾਲ)-ਪੰਜਾਬ ਦੇ ਮੋਗਾ ਅਤੇ ਆਸ-ਪਾਸ ਦੇ ਖੇਤਰਾਂ ਵਿਚ 6 ਅਪ੍ਰੈਲ ਨੂੰ ਪਏ ਭਿਆਨਕ ਗੜਿਆਂ ਨੇ ਕਿਸਾਨਾਂ ਦੀ ਮਿਹਨਤ 'ਤੇ ਪਾਣੀ ਫੇਰ ਦਿੱਤਾ ਹੈ | ਇਸ ਕੁਦਰਤੀ ਆਫ਼ਤ ਨਾਲ ਸਭ ਤੋਂ ਵੱਧ ਨੁਕਸਾਨ ਕਣਕ ਦੀ ਫ਼ਸਲ ਨੂੰ ਪਹੁੰਚਿਆ ਹੈ, ਜਿਸ ਕਾਰਨ ਕਿਸਾਨ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ | ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਨੈਣੇ ਵਾਲ ਨੇ ਹਲਕਾ ਬਾਘਾ ਪੁਰਾਣ ਮੁੱਖ ਸੇਵਾਦਾਰ ਭਾਜਪਾ ਸੁਖਜਿੰਦਰ ਸਿੰਘ ਵਾਂਦਰ ਬਾਘਾ ਪੁਰਾਣਾ ਦੇ ਨਾਲ ਕਈ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਦੀ ਪੀੜਾ ਨੂੰ ਨੇੜੇ ਤੋਂ ਵੇਖਿਆ ਅਤੇ ਸੁਣਿਆਂ | ਇਸ ਦੌਰੇ ਦੌਰਾਨ ਉਨ੍ਹਾਂ ਨੇ ਪਿੰਡ ਛੋਟਾ ਮਾਹਲਾ, ਵੱਡਾ ਮਾਹਲਾ, ਭਲੂਰ, ਨੱਥੂ ਵਾਲਾ ਗਰਬੀ, ਨਾਥੇ ਵਾਲਾ, ਲੰਗੇਆਣਾ ਕਲਾਂ, ਲੰਗੇਆਣਾ ਖ਼ੁਰਦ, ਹਰੀਏ ਵਾਲਾ, ਵੱਡਾ ਘਰ ਅਤੇ ਆਲਮ ਵਾਲਾ ਕਲਾਂ ਵਿਚ ਜਾ ਕੇ ਖੇਤਾਂ ਦੀ ਹਾਲਤ ਦਾ ਜਾਇਜ਼ਾ ਲਿਆ | ਹਰ ਪਿੰਡ ਵਿਚ ਕਿਸਾਨਾਂ ਨੇ ਆਪਣੀ ਦੁਖ ਭਰੀ ਕਹਾਣੀ ਸਾਂਝੀ ਕੀਤੀ ਅਤੇ ਦੱਸਿਆ ਕਿ ਗੜਿਆਂ ਦੀ ਤੇਜ਼ ਵਰਖਾ ਨਾਲ ਕਣਕ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਨਸ਼ਟ ਹੋ ਗਈਆਂ ਹਨ | ਕਈ ਥਾਵਾਂ 'ਤੇ ਹਾਲਤ ਇਤਨੀ ਮਾੜੀ ਸੀ ਕਿ ਫ਼ਸਲ 100 ਫ਼ੀਸਦੀ ਤੱਕ ਬਰਬਾਦ ਹੋ ਚੁੱਕੀ ਸੀ, ਜਦਕਿ ਕੁਝ ਖੇਤਰਾਂ ਵਿੱਚ ਲਗਭਗ 50 ਫ਼ੀਸਦੀ ਤੱਕ ਨੁਕਸਾਨ ਹੋਇਆ ਹੈ | ਸੁਖਜਿੰਦਰ ਸਿੰਘ ਵਾਂਦਰ ਨੇ ਵੀ ਇਸ ਮੌਕੇ 'ਤੇ ਕਿਹਾ ਕਿ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ, ਸਗੋਂ ਕਿਸਾਨਾਂ ਦੇ ਨਾਲ ਖੜ੍ਹਨ ਦਾ ਹੈ | ਉਨ੍ਹਾਂ ਨੇ ਸਰਕਾਰ ਕੋਲ ਮੰਗ ਕੀਤੀ ਕਿ ਨੁਕਸਾਨ ਦਾ ਮੁਆਵਜ਼ਾ ਜਲਦੀ ਜਾਰੀ ਕੀਤਾ ਜਾਵੇ, ਤਾਂ ਜੋ ਉਹ ਅਗਲੀ ਫ਼ਸਲ ਲਈ ਤਿਆਰੀ ਕਰ ਸਕਣ | ਇਸ ਮੌਕੇ ਕਈ ਸਥਾਨਕ ਆਗੂ ਅਤੇ ਕਿਸਾਨ ਮੌਜੂਦ ਸਨ, ਜਿਨ੍ਹਾਂ ਵਿਚ ਭੋਲਾ ਸਿੰਘ ਲੰਗੇਆਣਾ, ਰੁਪਿੰਦਰ ਕੌਰ ਪਿੰਡ ਵਾਂਦਰ, ਤੇਜਾ ਸਿੰਘ ਛੋਟਾ ਮਾਹਲਾ, ਬਾਦਲ ਸਿੰਘ ਭਲੂਰ, ਜਲੌਰ ਸਿੰਘ ਛੋਟਾ ਮਾਹਲਾ, ਨਿਰਮਲ ਸਿੰਘ ਛੋਟਾ ਮਾਹਲਾ, ਕੁਲਵੰਤ ਸਿੰਘ ਛੋਟਾ ਮਾਹਲਾ, ਜਸਵਿੰਦਰ ਸਿੰਘ ਬਾਘਾ ਪੁਰਾਣਾ ਅਤੇ ਰੇਸ਼ਮ ਸਿੰਘ ਮਾਣੂੰਕੇ ਸ਼ਾਮਲ ਸਨ |

Ad Position 22
No active advertisement
ਪਿਛਲੀ ਖ਼ਬਰ ਭਾਈ ਰੂਪ ਚੰਦ ਮਾਡਲ ਹਾਈ ਸਕੂਲ ਸਮਾਧ ਭਾਈ ਦਾ 8ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਮੱਖਣ ਬਰਾੜ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਦੇ ਹੌਂਸਲੇ ਬੁਲੰਦ-ਆਗੂ <br/>
Ad Position 24