15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਮੋਗਾ ਦੀ ਫਾਈਨਲ 'ਚ ਐਂਟਰੀ, ਅੰਮਿ੍ਤਸਰ 'ਤੇ 6 ਵਿਕਟਾਂ ਨਾਲ ਵੱਡੀ ਜਿੱਤ-ਕਮਲ ਅਰੋੜਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਮੋਗਾ, 17 ਅਪ੍ਰੈਲ (ਸੁਰਿੰਦਰਪਾਲ ਸਿੰਘ)-ਪੰਜਾਬ ਸਟੇਟ ਇੰਟਰ ਡਿਸਟਿ੍ਕਟ ਅੰਡਰ-23 ਟੂਰਨਾਮੈਂਟ 2026-27 ਵਿਚ ਮੋਗਾ ਅੰਡਰ-23 ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੰਮਿ੍ਤਸਰ ਅੰਡਰ-23 ਨੂੰ 6 ਵਿਕਟਾਂ ਨਾਲ ਹਰਾ ਕੇ ਵੱਡੀ ਜਿੱਤ ਦਰਜ ਕੀਤੀ | ਗੱਲਬਾਤ ਕਰਦਿਆਂ ਕਮਲ ਅਰੋੜਾ ਅਪਕੇਸ ਮੈਂਬਰ ਪੰਜਾਬ ਕਿ੍ਕਟ ਐਸੋਸੀਏਸ਼ਨ ਮੋਹਾਲੀ ਨੇ ਦੱਸਿਆ ਕਿ ਮੋਗਾ ਦੇ ਦੇਸ਼ ਭਗਤ ਕਾਲਜ ਡਗਰੂ ਕਿ੍ਕਟ ਗਰਾਊਾਡ 'ਚ ਖੇਡੇ ਗਏ ਇਸ ਰੋਮਾਂਚਕ ਮੁਕਾਬਲੇ 'ਚ ਮੋਗਾ ਦੇ ਖਿਡਾਰੀਆਂ ਨੇ ਹਰ ਖੇਤਰ 'ਚ ਬਿਹਤਰੀਨ ਖੇਡ ਦਿਖਾਈ | ਅੰਮਿ੍ਤਸਰ ਅੰਡਰ-23 ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਹਿਲੀ ਪਾਰੀ 'ਚ 211 ਦੌੜਾਂ ਬਣਾਈਆਂ | ਜਿਸ ਦੇ ਜਵਾਬ 'ਚ ਮੋਗਾ ਨੇ 205 ਦੌੜਾਂ ਬਣਾ ਕੇ ਮੈਚ ਵਿਚ ਆਪਣੀ ਪਕੜ ਬਣਾਈ ਰੱਖੀ | ਦੂਜੀ ਪਾਰੀ ਵਿਚ ਮੋਗਾ ਦੇ ਗੇਂਦਬਾਜ਼ਾਂ ਨੇ ਕਮਾਲ ਕਰਦਿਆਂ ਅੰਮਿ੍ਤਸਰ ਦੀ ਪੂਰੀ ਟੀਮ ਨੂੰ 181 ਦੌੜਾਂ 'ਤੇ ਸਮੇਟ ਦਿੱਤਾ ਤੇ ਮੈਚ ਦਾ ਰੁੱਖ ਆਪਣੇ ਹੱਕ ਵਿਚ ਕਰ ਲਿਆ | ਇਸ ਦੌਰਾਨ ਸੁਭਾ ਰਾਣਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਕੁੱਲ 10 ਵਿਕਟਾਂ ਹਾਸਲ ਕੀਤੀਆਂ | ਟਾਰਗੇਟ ਦਾ ਪਿੱਛਾ ਕਰਦਿਆਂ ਮੋਗਾ ਦੇ ਬੱਲੇਬਾਜ਼ਾਂ ਨੇ ਬਹੁਤ ਸੰਭਲ ਕੇ ਅਤੇ ਯੋਜਨਾਬੱਧ ਢੰਗ ਨਾਲ ਖੇਡ ਦਿਖਾਈ | ਜਿੱਥੇ ਸਾਗਰਾਸ਼ਵਰ ਖੱਤਰੀ ਨੇ 73 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਸਿਧਾਰਥ ਰਾਜ ਸ਼ਰਮਾ ਨੇ 42 ਦੌੜਾਂ ਦਾ ਯੋਗਦਾਨ ਦਿੱਤਾ ਅਤੇ ਗੁਰਬਲਜੀਤ ਸਿੰਘ ਨੇ 34 ਦੌੜਾਂ ਬਣਾ ਕੇ ਮੈਚ ਨੂੰ ਖਤਮ ਕੀਤਾ | ਇਸ ਮੌਕੇ ਪੈਟਰਨ ਡਾ. ਸੰਜੀਵ ਕੁਮਾਰ ਸੈਣੀ, ਪ੍ਰਧਾਨ ਰਵਿੰਦਰ ਸਿੰਘ, ਪ੍ਰਦੀਪ ਮੋਂਗਾ, ਸਨੀ ਮਨਚੰਦਾ, ਕੋਚ ਮਨਜੀਤ ਕੁਮਾਰ, ਕਪਿਲ ਦੇਵ, ਹਰਸਿਮਰਨ ਸਿੰਘ ਅਤੇ ਮੋਹਨ ਸੁੰਦਰ ਦਾਸ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕਣਕ ਦੀ ਫ਼ਸਲ ਨੂੰ ਲੈ ਕੇ ਸੰਜੀਤ ਸਿੰਘ ਸਨੀ ਗਿੱਲ ਨੇ ਸੁਣੀਆਂ ਕਿਸਾਨਾਂ ਦੀਆਂ ਮੁਸ਼ਕਿਲਾਂ <br/> ਅਗਲੀ ਖ਼ਬਰ ਭਗਵਾਨ ਸ੍ਰੀ ਪਰਸ਼ੂ ਰਾਮ ਜੀ ਦਾ ਪ੍ਰਕਾਸ਼ ਪੁਰਬ ਭਲਕੇ ਮਨਾਇਆ ਜਾਵੇਗਾ-ਖਣਮੁਖ ਭਾਰਤੀ
Ad Position 24