14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਪੱਤਰਕਾਰ ਇਕਬਾਲ ਸਿੰਘ ਖਹਿਰਾ ਨੂੰ ਸਦਮਾ, ਮਾਮਾ ਜੀ ਦਾ ਦਿਹਾਂਤ

ਮੋਗਾ, 14 ਸਤੰਬਰ (ਸੁਰਿੰਦਰਪਾਲ ਸਿੰਘ)-ਸੀਨੀਅਰ ਪੱਤਰਕਾਰ ਇਕਬਾਲ ਸਿੰਘ ਖਹਿਰਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਮਾ ਸ. ਗੁਲਾਬ ਸਿੰਘ ਸੰਧੂ ਜੋ ਸੰਖੇਪ ਬਿਮਾਰੀ ਪਿੱਛੋਂ ਅੱਜ ਸਵੇਰੇ ਮੋਗਾ ਮੈਡੀਸਿਟੀ ਹਸਪਤਾਲ ਵਿਖੇ ਸਦੀਵੀ ਵਿਛੋੜਾ ਦੇ ਗਏ।

Ad Position 21
repet_subhas-goyals [Copy P29]
ਇਕਬਾਲ ਸਿੰਘ ਖਹਿਰਾ ਦੇ ਮਾਮਾ ਗੁਲਾਬ ਸਿੰਘ ਸੰਧੂ ਦੀ ਚਿਤਾ ਨੂੰ ਅਗਨੀ ਵਿਖਾਉਂਦੇ ਹੋਏ ਉਨ੍ਹਾਂ ਦੇ ਸਪੁੱਤਰ ਤੇ ਇਨਸੈੱਟ ਸਵ: ਗੁਲਾਬ ਸਿੰਘ ਸੰਧੂ ਦੀ ਫਾਈਲ ਤਸਵੀਰ। ਤਸਵੀਰ : ਹਰਜੀਤ ਸਿੰਘ 15-09-2026
ਮੋਗਾ, 14 ਸਤੰਬਰ (ਸੁਰਿੰਦਰਪਾਲ ਸਿੰਘ)-ਸੀਨੀਅਰ ਪੱਤਰਕਾਰ ਇਕਬਾਲ ਸਿੰਘ ਖਹਿਰਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਮਾ ਸ. ਗੁਲਾਬ ਸਿੰਘ ਸੰਧੂ ਜੋ ਸੰਖੇਪ ਬਿਮਾਰੀ ਪਿੱਛੋਂ ਅੱਜ ਸਵੇਰੇ ਮੋਗਾ ਮੈਡੀਸਿਟੀ ਹਸਪਤਾਲ ਵਿਖੇ ਸਦੀਵੀ ਵਿਛੋੜਾ ਦੇ ਗਏ। ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਮਨਾਵਾਂ ਵਿਖੇ ਪੂਰੀਆਂ ਧਾਰਮਿਕ ਰਸਮਾਂ ਨਾਲ ਕਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਦੇ ਸਪੁੱਤਰਾਂ ਕਮਲਪ੍ਰੀਤ ਸਿੰਘ, ਇੰਦਰਪ੍ਰੀਤ ਸਿੰਘ, ਸੁਰਪ੍ਰੀਤ ਸਿੰਘ ਤੇ ਇਕਬਾਲ ਸਿੰਘ ਖਹਿਰਾ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਵੱਖ-ਵੱਖ ਰਾਜਸੀ, ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਤੇ ਵੱਡੀ ਗਿਣਤੀ ਵਿਚ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ। ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਕਮਲਪ੍ਰੀਤ ਸਿੰਘ, ਇੰਦਰਪ੍ਰੀਤ ਸਿੰਘ, ਸੁਰਪ੍ਰੀਤ ਸਿੰਘ ਵਲੋਂ ਵਿਖਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਸੁਰਿੰਦਰ ਕੌਰ ਢੋਸ ਮਾਤਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਸੀਨੀਅਰ ਅਕਾਲੀ ਆਗੂ ਤੇ ਪੀ.ਏ.ਸੀ. ਮੈਂਬਰ ਰਜਿੰਦਰ ਸਿੰਘ ਡੱਲਾ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਗੁਰਮਿਲਾਪ ਸਿੰਘ ਡੱਲਾ ਐਮ.ਡੀ. ਮੈਕਰੋ ਗਲੋਬਲ, ਕਰਨਲ ਤਰਲੋਚਨ ਸਿੰਘ ਗਿੱਲ ਲੁਧਿਆਣਾ, ਸਰਪੰਚ ਹਰਜਿੰਦਰ ਸਿੰਘ ਨੱਥੂਵਾਲਾ, ਹਰਪ੍ਰੀਤ ਸਿੰਘ ਕੰਗ, ਅਮਰਜੀਤ ਸਿੰਘ ਬਿੱਟੂ ਸਿੰਘਾਂਵਾਲਾ, ਪਰਮਿੰਦਰ ਸਿੰਘ ਗਿੱਲ ਲੰਢੇਕੇ, ਸ਼ਿਵਰਾਜ ਸਿੰਘ ਸਰਪੰਚ ਗਲੋਟੀ, ਮਨਪ੍ਰੀਤ ਸਿੰਘ ਮੰਨਾ ਮੋਗਾ, ਕਰਮਜੀਤ ਸਿੰਘ ਕਾਕਾ ਗਲੋਟੀ, ਜਤਿੰਦਰ ਸਿੰਘ ਘਾਲੀ ਮੁਦਕੀ, ਸੁਰਿੰਦਰਪਾਲ ਸਿੰਘ ਮੁੱਖ ਸੇਵਾਦਾਰ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ, ਜਸਪਾਲ ਸਿੰਘ ਸੱਗੂ, ਹਰਜੀਤ ਸਿੰਘ ਪ੍ਰੈੱਸ ਫ਼ੋਟੋਗਰਾਫ਼ਰ, ਅਮਜਦ ਹੁਸੈਨ ਖ਼ਾਨ, ਗੁਰਤੇਜ ਸਿੰਘ ਬੱਬੀ, ਅਸ਼ੋਕ ਬਾਂਸਲ, ਗੁਰਤੇਜ ਸਿੰਘ ਬਰਾੜ, ਲਖਵੀਰ ਸਿੰਘ, ਧਰਮ ਸਿੰਘ, ਰਾਕੇਸ਼ ਕੁਮਾਰ, ਰਣਦੀਪਪਾਲ ਸਿੰਘ, ਭਾਜਪਾ ਆਗੂ ਵਿਜੇ ਸ਼ਰਮਾ, ਸਰਪੰਚ ਪਰਵਿੰਦਰ ਸਿੰਘ ਮਨਾਵਾਂ, ਸੇਵਕ ਸੰਧੂ ਮਨਾਵਾਂ, ਆਪ ਆਗੂ ਜੀਵਨ ਮਨਾਵਾਂ, ਸਾਬਕਾ ਸਿੱਖਿਆ ਅਧਿਕਾਰੀ ਕੋਮਲ ਸਿੰਘ ਮਨਾਵਾਂ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਹਾਜ਼ਰ ਸਨ। ਇਕਬਾਲ ਸਿੰਘ ਖਹਿਰਾ ਨੇ ਦੱਸਿਆ ਕਿ ਸਵ: ਗੁਲਾਬ ਸਿੰਘ ਸੰਧੂ ਦਾ ਅੰਗੀਠਾ 16 ਸਤੰਬਰ ਸਵੇਰੇ 9 ਵਜੇ ਸ਼ਮਸ਼ਾਨਘਾਟ ਮਨਾਵਾਂ ਵਿਖੇ ਸੰਭਾਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਮਾਸਟਰ ਅਮਰਜੀਤ ਸਿੰਘ ਬਰਾੜ ਪੱਤੋ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਅਜੀਤਵਾਲ ਕਾਲਜ ਵਿਖੇ ਇੰਜੀਨੀਅਰ ਦਿਵਸ ਮਨਾਇਆ
Ad Position 24