14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਮੋਗਾ ਤੋਂ ਪੀ.ਜੀ.ਆਈ. ਲਈ ਮੁਫਤ ਬੱਸ ਸੇਵਾ ਦੀ ਸ਼ੁਰੂਆਤ

ਮੋਗਾ, 14 ਸਤੰਬਰ (ਸੁਰਿੰਦਰਪਾਲ ਸਿੰਘ)-ਪੀ. ਜੀ.

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਮੋਗਾ, 14 ਸਤੰਬਰ (ਸੁਰਿੰਦਰਪਾਲ ਸਿੰਘ)-ਪੀ.ਜੀ.ਆਈ. ਫ਼ਰੀ ਬੱਸ ਸੇਵਾ ਸੁਸਾਇਟੀ ਮੋਗਾ ਵਲੋਂ ਅੱਜ ਗੁਰਦੁਆਰਾ ਵਿਸ਼ਵਕਰਮਾ ਭਵਨ ਮੋਗਾ ਤੋਂ ਮਰੀਜ਼ਾਂ ਦੀ ਸਹੂਲਤ ਲਈ ਪਹਿਲੀ ਮੁਫਤ ਬੱਸ ਸੇਵਾ ਪੀ.ਜੀ.ਆਈ. ਲਈ ਰਵਾਨਾ ਕੀਤੀ ਗਈ। ਇਸ ਸਮੇਂ ਮੁੱਖ ਸੇਵਾਦਾਰ ਗੁਰਸਿਮਰਨ ਸਿੰਘ ਗਿੱਲ, ਹਰਜਿੰਦਰ ਸਿੰਘ ਰੋਡੇ, ਰਾਜਾ ਸਿੰਘ ਪ੍ਰਧਾਨ ਗੁਰਦੁਆਰਾ ਵਿਸ਼ਵਕਰਮਾ ਭਵਨ ਕਮੇਟੀ, ਮਾਸਟਰ ਬਲਜੀਤ ਸਿੰਘ, ਕੰਵਲਦੀਪ ਸਿੰਘ, ਮਨਮੋਹਨ ਸਿੰਘ, ਪ੍ਰਿੰ. ਰਜਿੰਦਰ ਸਿੰਘ, ਜੋਗਿੰਦਰ ਸਿੰਘ, ਭੁਪਿੰਦਰ ਸਿੰਘ ਆਦਿ ਕਮੇਟੀ ਮੈਂਬਰ ਹਾਜ਼ਰ ਸਨ। ਇਹ ਬੱਸ ਸੇਵਾ ਬਿਲਕੁਲ ਫ਼ਰੀ ਹੈ। ਇਹ ਬੱਸ ਸੇਵਾ ਸ਼ੁਰੂ ਕਰਨ ਦਾ ਮਕਸਦ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਤੋਂ ਬਚਾਉਣਾ ਤੇ ਵਿਸ਼ਵ ਪੱਧਰੀ ਇਲਾਜ ਮੁਹੱਈਆ ਕਰਾਉਣਾ ਹੈ। ਪਹਿਲੀ ਬੱਸ ਸੇਵਾ ਵਿਚ ਕ ਰਮਜੀਤ ਕੌਰ, ਰਾਜਵਿੰਦਰ ਸਿੰਘ, ਮਹਿਕਦੀਪ ਕੌਰ, ਹਰਵਿੰਦਰ ਸਿੰਘ, ਚਰਨਜੀਤ ਕੌਰ, ਜਸਵੀਰ ਕੌਰ, ਗੁਰਪਿੰਦਰ ਸਿੰਘ, ਸੂਬੇਦਾਰ ਜਸਵੀਰ ਸਿੰਘ, ਜੁਗਰਾਜ ਸਿੰਘ, ਜਸਵਿੰਦਰ ਕੌਰ, ਜੋਗਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਆਦਿ ਮਰੀਜ਼ ਪੀ.ਜੀ.ਆਈ. ਲਈ ਰਵਾਨਾ ਹੋਏ। ਲੋੜਵੰਦ ਵਿਅਕਤੀ ਮੋਬਾਈਲ ਨੰਬਰ 7717513699 ‘ਤੇ ਫ਼ੋਨ ਕਰ ਕੇ ਅਗਲੀ ਬੱਸ ਸੇਵਾ ਲਈ ਸੀਟ ਬੁੱਕ ਕਰਾ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਲਾਲ ਦੁਆਰਾ ਮੰਦਰ ਵਿਚ ਪਾਵਨ ਦੂਜ ਮੌਕੇ ਸੰਕੀਰਤਨ ਕਰ ਕੇ ਸ਼ਰਧਾਲੂਆਂ ਨੇ ਕੀਤਾ ਗੁਰੂ ਮਹਿਮਾ ਦਾ ਗੁਣਗਾਨ-ਰਜਿੰਦਰ ਵਧਵਾ ਅਗਲੀ ਖ਼ਬਰ ਕੋਆਪ੍ਰੇਟਿਵ ਸੁਸਾਇਟੀ ਮਾਣੂੰਕੇ ’ਚ ਇੰਟਰਲਾਕ ਟਾਇਲ ਲਗਾਉਣ ਦੀ ਕੀਤੀ ਸ਼ੁਰੂਆਤ
Ad Position 24