14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਗਣਪਤੀ ਬੱਪਾ ਮੌਰਿਆ ਦੇ ਜੈਕਾਰਿਆਂ ਨਾਲ ਗੂੰਜਿਆ ਆਈ.ਐਸ.ਐਫ. ਕੈਂਪਸ

ਮੋਗਾ, 14 ਸਤੰਬਰ (ਸੁਰਿੰਦਰਪਾਲ ਸਿੰਘ)-ਆਈ. ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਮੋਗਾ, 14 ਸਤੰਬਰ (ਸੁਰਿੰਦਰਪਾਲ ਸਿੰਘ)-ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਮੋਗਾ ਵਿਚ ਗਣੇਸ਼ ਚਤੁਰਥੀ ਦੇ ਪਾਵਨ ਮੌਕੇ ‘ਤੇ ਕਾਲਜ ਕੈਂਪਸ ਵਿਚ ਸਥਿਤ ਮੰਦਰ ਵਿਚ ਭਗਵਾਨ ਗਣੇਸ਼ ਜੀ ਦੀ ਮੂਰਤੀ ਦੀ ਵਿਧੀ-ਵਿਧਾਨ ਨਾਲ ਸਥਾਪਨਾ ਕੀਤੀ ਗਈ। ਸਭ ਤੋਂ ਪਹਿਲਾਂ ਮੰਦਰ ਵਿਚ ਪੁਜਾਰੀ ਪੰਡਤ ਰਾਮ ਚੰਦਰ ਸ਼ਰਮਾ ਦੀ ਅਗਵਾਈ ਹੇਠ ਭਗਵਾਨ ਗਣੇਸ਼ ਦੀ ਵਿਧੀ-ਵਿਧਾਨ ਨਾਲ ਪੂਜਾ ਅਰਚਨਾ ਕੀਤੀ ਗਈ। ਉਪਰੰਤ ਗਣਪਤੀ ਦੀ ਮੂਰਤੀ ਸਥਾਪਿਤ ਕੀਤੀ ਗਈ। ਇਸ ਦੌਰਾਨ ਪੂਰਾ ਕਾਲਜ ਕੈਂਪਸ “ਗਣਪਤੀ ਬੱਪਾ ਮੋਰੀਆ” ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜ: ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ, ਡੀਨ ਐਗਜ਼ਾਮੀਨੇਸ਼ਨ ਇੰਜ: ਜਸਪ੍ਰੀਤ ਇੰਦਰ ਸਿੰਘ, ਡੀਨ ਸਟੂਡੈਂਟ ਵੈਲਫੇਅਰ ਡਾ. ਜੀ.ਐਸ. ਸ਼ਰਮਾ, ਡਾ. ਬਾਲਕ ਦਾਸ ਕੁਰਮੀ, ਡਾ. ਸੰਤ ਕੁਮਾਰ ਵਰਮਾ, ਡਾ. ਵੇਦ ਪਾਲ, ਡਾ. ਸ਼ਮਸ਼ੇਰ ਸਿੰਘ, ਡਾ. ਖੜਗ ਰਾਜ, ਡਾ. ਸੌਰਭ ਕੋਸੇ, ਕੋਆਰਡੀਨੇਟਰ ਸੀਮਾ ਬਰਾੜ, ਸਾਨੀਆ ਗਰੋਵਰ, ਕਰਿਸ਼ਮਾ ਅਗਰਵਾਲ, ਡਾ. ਸ਼ੁਭਮ ਸਿੰਘ, ਲਵ ਗੋਇਲ, ਲਵਕੇਸ਼ ਸਮੇਤ ਕਾਲਜ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਗਣਪਤੀ ਜੀ ਦੇ ਆਗਮਨ ਦਾ ਸ਼ਰਧਾ ਅਤੇ ਉਤਸ਼ਾਹ ਨਾਲ ਸਵਾਗਤ ਕੀਤਾ। ਇਸ ਮੌਕੇ ਕਾਲਜ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਦੱਸਿਆ ਕਿ ਮੰਦਰ ਪਰਿਸਰ ਵਿਚ ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਮੰਗਲ ਮੂਰਤੀ , ਵਿਘਨਹਰਤਾ ਭਗਵਾਨ ਸ੍ਰੀ ਗਣੇਸ਼ ਦੀ ਪੂਜਾ ਬੜੀ ਸ਼ਰਧਾ ਭਾਵਨਾ ਨਾਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼ਾਮ ਸਮੇਂ ਕੀਰਤਨ ਮੰਡਲੀ ਅਤੇ ਵਿਦਿਆਰਥੀਆਂ ਵਲੋਂ ਸੰਕੀਰਤਨ ਵੀ ਕੀਤਾ ਜਾਵੇਗਾ। ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਧਾਰਮਿਕ ਸੰਸਕਾਰਾਂ ਅਤੇ ਸਮਾਜਿਕ ਮੁੱਲਾਂ ਦਾ ਜੀਵਨ ਵਿਚ ਸੁਮੇਲ ਹੋਣਾ ਬਹੁਤ ਜ਼ਰੂਰੀ ਹੈ। ਅਜਿਹੇ ਧਾਰਮਿਕ ਸਮਾਗਮ ਵਿਦਿਆਰਥੀਆਂ ਨੂੰ ਆਪਣੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਵਿਚ ਨੈਤਿਕ ਕਦਰਾਂ-ਕੀਮਤਾਂ ਅਤੇ ਸੇਵਾ ਭਾਵਨਾ ਦਾ ਵਿਕਾਸ ਕਰਦੇ ਹਨ। ਗਣੇਸ਼ ਚਤੁਰਥੀ ਦੇ ਇਸ ਸਮਾਗਮ ਨੂੰ ਸੁਚਾਰੂ ਢੰਗ ਨਾਲ ਅਤੇ ਪੂਰੀ ਸ਼ਰਧਾ ਨਾਲ ਸੰਪੂਰਨ ਕਰਵਾਉਣ ਲਈ ਕੋਆਰਡੀਨੇਟਰ ਸੀਮਾ ਬਰਾੜ, ਬੀ.ਫਾਰਮ. ਪੰਜਵੇਂ ਸਮੈਸਟਰ ਦੇ ਵਿਦਿਆਰਥੀ ਆਸ਼ੀਸ਼, ਫਾਰਮ.ਡੀ. ਚੌਥੇ ਸਾਲ ਦੇ ਵਿਦਿਆਰਥੀ ਹਰਸ਼, ਕਰਮਵੀਰ, ਯਸ਼ਿਕਾ, ਐਮ.ਫਾਰਮ. ਦੂਜੇ ਸਾਲ ਦੇ ਵਿਦਿਆਰਥੀ ਹਿਮਾਂਸ਼ੂ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ। ਸਮਾਗਮ ਦੇ ਅੰਤ ਵਿਚ ਸਾਰਿਆਂ ਨੂੰ ਪ੍ਰਸਾਦ ਵੰਡਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀਆਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਵਲੋਂ ਗ਼ੈਰ ਵਿੱਦਿਅਕ ਕੰਮਾਂ ਦਾ ਮੁਕੰਮਲ ਬਾਈਕਾਟ ਅਗਲੀ ਖ਼ਬਰ ਧਰਮਕੋਟ ਹਲਕੇ ਦੇ ਐਮ.ਐਲ.ਏ. ਲਾਡੀ ਢੋਸ ਦੀ ਰਿਹਾਇਸ਼ ’ਤੇ ਧਰਨਾ 19 ਨੂੰ
Ad Position 24