14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਪੀ.ਏ.ਸੀ. ਮੈਂਬਰ ਪੱਪੂ ਰਾਮੂੰਵਾਲਾ ਦੇ ਗ੍ਰਹਿ ਹੋਈ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ

ਮੋਗਾ, 14 ਸਤੰਬਰ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਭਰ ਵਿਚ ਸ਼ੁਰੂ ਕੀਤੀਆਂ ਪੰਜਾਬ ਬਚਾਓ ਰੈਲੀਆਂ ਦੀ ਕੜੀ ਤਹਿਤ 16 ਸਤੰਬਰ ਨੂੰ ਬੱਧਨੀ ਕਲਾਂ ਵਿਖੇ ਹਲਕਾ ਨਿਹਾਲ ਸਿੰਘ ਵਾਲਾ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਜਿਸ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਸ਼ਮੂਲੀਅਤ ਕਰੇਗੀ। ਇਸ ਰੈਲੀ ਦੀਆਂ ਤਿਆਰੀਆਂ ਤੇ ਇਸ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇ ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਮੋਗਾ, 14 ਸਤੰਬਰ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਭਰ ਵਿਚ ਸ਼ੁਰੂ ਕੀਤੀਆਂ ਪੰਜਾਬ ਬਚਾਓ ਰੈਲੀਆਂ ਦੀ ਕੜੀ ਤਹਿਤ 16 ਸਤੰਬਰ ਨੂੰ ਬੱਧਨੀ ਕਲਾਂ ਵਿਖੇ ਹਲਕਾ ਨਿਹਾਲ ਸਿੰਘ ਵਾਲਾ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਜਿਸ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਸ਼ਮੂਲੀਅਤ ਕਰੇਗੀ। ਇਸ ਰੈਲੀ ਦੀਆਂ ਤਿਆਰੀਆਂ ਤੇ ਇਸ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇ ਪੀ.ਏ.ਸੀ. ਮੈਂਬਰ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਦੇ ਗ੍ਰਹਿ ਵਿਖੇ ਅਕਾਲੀ ਵਰਕਰਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ ਜਿਸ ਨੇ ਰੈਲੀ ਦਾ ਰੂਪ ਧਾਰ ਲਿਆ। ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆ, ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਕੌਮੀ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਧਰਮਕੋਟ, ਅਜੀਤਪਾਲ ਸਿੰਘ ਰਣੀਆ ਮੈਂਬਰ ਪੀ.ਏ.ਸੀ. ਨੇ ਕਿਹਾ ਕਿ 16 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਬੱਧਨੀ ਕਲਾਂ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਅਕਾਲੀ ਆਗੂਆਂ ਤੇ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਰੈਲੀ ਲਈ ਹਲਕਾ ਨਿਹਾਲ ਸਿੰਘ ਵਾਲਾ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਪੱਬਾਂ-ਭਾਰ ਹੋਈ ਪਈ ਹੈ। ਰੈਲੀਆਂ ਵਿਚ ਹੋ ਰਿਹਾ ਹਜ਼ਾਰਾਂ ਦੀ ਤਾਦਾਦ ਵਿਚ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ 2027 ਵਿਚ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਲਗ-ਪਗ ਤਹਿ ਹੈ ਕਿਉਂਕਿ ਮਾਨ ਸਰਕਾਰ ਤੋਂ ਸੂਬੇ ਦਾ ਹਰ ਵਰਗ ਬੇਹੱਦ ਦੁਖੀ ਹੈ ਤੇ ਅੱਜ ਹਰ ਵਰਗ ਇਸ ਸਰਕਾਰ ਨੂੰ ਚੱਲਦਾ ਕਰਨ ਲਈ ਸੜਕਾਂ ‘ਤੇ ਉੱਤਰ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਕੋ ਇਕ ਖੇਤਰੀ ਪਾਰਟੀ ਹੈ ਜਿਸ ਨੇ ਹਮੇਸ਼ਾ ਪੰਜਾਬੀਆਂ ਦੀ ਗੱਲ ਕੀਤੀ। ਇਸ ਮੌਕੇ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਨੇ ਆਏ ਹੋਏ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਆਈ ਹੋਈ ਸੀਨੀਅਰ ਲੀਡਰਸ਼ਿਪ ਦਾ ਸਿਰੋਪਾਉ ਦੇ ਕੇ ਸਨਮਾਨ ਵੀ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਹਰਮਨਜੀਤ ਸਿੰਘ ਦੀਦਾਰੇ ਵਾਲਾ ਸੀਨੀਅਰ ਕੌਮੀ ਮੀਤ ਪ੍ਰਧਾਨ ਯੂਥ, ਹਰਪ੍ਰੀਤ ਸਿੰਘ ਲਵਲੀ ਘੋਲੀਆ ਸਰਕਲ ਪ੍ਰਧਾਨ, ਚਰਨਪ੍ਰੀਤ ਸਿੰਘ ਅੰਟੂ ਡਾਲਾ ਸਰਕ ਲ ਪ੍ਰਧਾਨ, ਜਗਮੋਹਨ ਸਿੰਘ ਪੋਪਲੀ ਸਰਕਲ ਪ੍ਰਧਾਨ, ਹਰਪ੍ਰੀਤ ਸਿੰਘ ਗਿੱਲ ਸਰਕਲ ਪ੍ਰਧਾਨ, ਮਨੋਜ ਭੱਲਾ ਪ੍ਰਧਾਨ ਵਪਾਰ ਮੰਡਲ, ਮਨਿੰਦਰ ਸਿੰਘ ਗੋਨਾ ਪ੍ਰਧਾਨ ਯੂਥ ਅਕਾਲੀ ਦਲ, ਸੁਖਚੈਨ ਸਿੰਘ ਬੱਧਨੀ ਕਲਾਂ ਸਰਕਲ ਪ੍ਰਧਾਨ, ਲਖਵੀਰ ਸਿੰਘ ਰਾਏ ਧੂੜਕੋਟ ਟਾਹਲੀ ਵਾਲਾ, ਪਰਮਿੰਦਰ ਸਿੰਘ ਰਾਣਾ ਰਾਮੂੰਵਾਲਾ ਨਵਾਂ, ਸੁਖਮੰਦਰ ਸਿੰਘ ਪ੍ਰਧਾਨ ਰਾਮੂੰਵਾਲਾ ਨਵਾਂ, ਮਾਸਟਰ ਚਰਨਜੀਤ ਸਿੰਘ ਡਾਲਾ, ਠਾਕੁਰ ਸਿੰਘ ਰਾਮੂੰਵਾਲਾ ਨਵਾਂ, ਆਤਮਾ ਸਿੰਘ ਨੰਬਰਦਾਰ, ਦਲਜੀਤ ਸਿੰਘ ਹਰਚੋਕਾ ਰਾਮੂੰਵਾਲਾ, ਤੇਜਪਾਲ ਸਿੰਘ ਕਬੱਡੀ ਕੋਚ ਰਾਮੂੰਵਾਲਾ ਨਵਾਂ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਸੁਖਦੀਪ ਸਿੰਘ ਸੁੱਖਾ, ਦਵਿੰਦਰ ਸਿੰਘ ਕਾਕਾ, ਜਗਸੀਰ ਸਿੰਘ ਆੜ੍ਹਤੀ ਮੈਂਬਰ ਪੰਚਾਇਤ, ਟੇਕ ਸਿੰਘ ਮੈਂਬਰ, ਪਿੰਦਰ ਸਿੰਘ ਮੈਂਬਰ, ਲਖਵਿੰਦਰ ਸਿੰਘ, ਲਖਵੀਰ ਸਿੰਘ ਧੂੜਕੋਟ ਟਾਹਲੀਵਾਲਾ, ਰਾਮ ਸਿੰਘ ਸਾਬਕਾ ਪੰਚ, ਜਗਦੇਵ ਸਿੰਘ ਮੈਂਬਰ, ਸੁਖਮੰਦਰ ਸਿੰਘ, ਜਗਰੂਪ ਸਿੰਘ ਖ਼ਾਲਸਾ, ਚਮਕੌਰ ਸਿੰਘ ਮੈਂਬਰ, ਹਰਵਿੰਦਰ ਸਿੰਘ, ਹਰਮਿੰਦਰਪਾਲ ਸਿੰਘ ਸ਼ਿੰਦਰ ਪ੍ਰਧਾਨ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਇਸਤਰੀ ਸਤਿਸੰਗ ਸਭਾ ਵਲੋਂ 52ਵਾਂ 13 ਰੋਜ਼ਾ ਸਾਲਾਨਾ ਸਮਾਗਮ ਅੱਜ ਤੋਂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਬੱਧਨੀ ਕਲਾਂ ਵਿਖੇ ਕੀਤੀ ਜਾਣ ਵਾਲੀ ਰੈਲੀ ਵਿਰੋਧੀਆਂ ਦੇ ਭੁਲੇਖੇ ਕਰੇਗੀ ਦੂਰ-ਭਾਰਤੀ ਪੱਤੋ
Ad Position 24