14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਮਾਸਟਰ ਅਮਰਜੀਤ ਸਿੰਘ ਬਰਾੜ ਪੱਤੋ ਨਮਿਤ ਸ਼ਰਧਾਂਜਲੀ ਸਮਾਗਮ

ਨਿਹਾਲ ਸਿੰਘ ਵਾਲਾ, 14 ਸਤੰਬਰ (ਪਲਵਿੰਦਰ ਸਿੰਘ ਟਿਵਾਣਾ)-ਸਾਬਕਾ ਪ੍ਰਿੰਸੀਪਲ ਬਸੰਤ ਕੌਰ ਬਰਾੜ ਦੇ ਸਤਿਕਾਰਯੋਗ ਪਤੀ ਮਾਸਟਰ ਅਮਰਜੀਤ ਸਿੰਘ ਬਰਾੜ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਨਮਿਤ ਸ੍ਰੀ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਗੁਰੂਸਰ ਸਾਹਿਬ ਪਿੰਡ ਪੱਤੋ ਹੀਰਾ ਸਿੰਘ ਵਿਖੇ ਹੋਈ। ਉਪਰੰਤ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਤੇ ਸੂਬਾ ਚੇਅਰਮੈਨ ਖਣਮੁੱਖ ਭਾਰਤੀ ਪੱਤੋ, ਪ੍ਰਧਾਨ ਭਜਨ ਸਿੰਘ ਗਿੱਲ ਪੈਨਸ਼ਨ ਟੀਚਰ ਯੂਨੀਅਨ, ਯੂਥ ਆਗੂ ਪ੍ਰਧਾਨ ਹਰਪ੍ਰੀਤ ਸਿੰਘ ਘੋਲੀਆ ਨੇ ਕਿਹਾ ਕਿ ਇਲਾਕੇ ਦੇ ਲੋਕ ਉਨ੍ਹਾਂ ਨੂੰ ਪਿਆਰ ਨਾਲ ਮਾਸਟਰ ਜੀ ਕਹਿ ਕੇ ਯਾਦ ਕਰਦੇ ਹਨ, ਉਹ ਬੇਹੱਦ ਖ਼ੁਸ਼ਦਿਲ, ਮਿਲਣਸਾਰ ਅਤੇ ਨਿਮਰ ਸੁਭਾਅ ਵਾਲੇ ਇਨਸਾਨ ਸਨ।

Ad Position 21
repet_subhas-goyals [Copy P29]
ਮਾਸਟਰ ਅਮਰਜੀਤ ਸਿੰਘ ਬਰਾੜ ਨਮਿਤ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦੇ ਬੁਲਾਰੇ ਤੇ ਹਾਜ਼ਰ ਸੰਗਤਾਂ ਦਾ ਇਕੱਠ। ਤਸਵੀਰਾਂ : ਪਲਵਿੰਦਰ ਸਿੰਘ ਟਿਵਾਣਾ 15-09-2026
ਨਿਹਾਲ ਸਿੰਘ ਵਾਲਾ, 14 ਸਤੰਬਰ (ਪਲਵਿੰਦਰ ਸਿੰਘ ਟਿਵਾਣਾ)-ਸਾਬਕਾ ਪ੍ਰਿੰਸੀਪਲ ਬਸੰਤ ਕੌਰ ਬਰਾੜ ਦੇ ਸਤਿਕਾਰਯੋਗ ਪਤੀ ਮਾਸਟਰ ਅਮਰਜੀਤ ਸਿੰਘ ਬਰਾੜ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਨਮਿਤ ਸ੍ਰੀ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਗੁਰੂਸਰ ਸਾਹਿਬ ਪਿੰਡ ਪੱਤੋ ਹੀਰਾ ਸਿੰਘ ਵਿਖੇ ਹੋਈ। ਉਪਰੰਤ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਤੇ ਸੂਬਾ ਚੇਅਰਮੈਨ ਖਣਮੁੱਖ ਭਾਰਤੀ ਪੱਤੋ, ਪ੍ਰਧਾਨ ਭਜਨ ਸਿੰਘ ਗਿੱਲ ਪੈਨਸ਼ਨ ਟੀਚਰ ਯੂਨੀਅਨ, ਯੂਥ ਆਗੂ ਪ੍ਰਧਾਨ ਹਰਪ੍ਰੀਤ ਸਿੰਘ ਘੋਲੀਆ ਨੇ ਕਿਹਾ ਕਿ ਇਲਾਕੇ ਦੇ ਲੋਕ ਉਨ੍ਹਾਂ ਨੂੰ ਪਿਆਰ ਨਾਲ ਮਾਸਟਰ ਜੀ ਕਹਿ ਕੇ ਯਾਦ ਕਰਦੇ ਹਨ, ਉਹ ਬੇਹੱਦ ਖ਼ੁਸ਼ਦਿਲ, ਮਿਲਣਸਾਰ ਅਤੇ ਨਿਮਰ ਸੁਭਾਅ ਵਾਲੇ ਇਨਸਾਨ ਸਨ। ਇਸ ਮੌਕੇ ਪਰਿਵਾਰ ਵਲੋਂ ਉਨ੍ਹਾਂ ਦੇ ਸਪੁੱਤਰ ਕੰਵਰਜੀਤ ਸਿੰਘ ਬਰਾੜ ਵਲੋਂ ਪੁੱਜੀਆਂ ਰਾਜਸੀ ਹਸਤੀਆਂ ਤੇ ਸੰਗਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ, ਜਥੇਦਾਰ ਬੂਟਾ ਸਿੰਘ ਰਣਸੀਂਹ, ਯੂਥ ਆਗੂ ਕੰਵਲਜੀਤ ਸਿੰਘ ਬਰਾੜ, ਡਾ. ਨਵਦੀਪ ਸਿੰਘ ਜੌੜਾ, ਕੁਲਦੀਪ ਸਿੰਘ ਭੱਟੀ, ਸਾਹਿਤਕਾਰ ਬੱਬੀ ਪੱਤੋ, ਪ੍ਰਧਾਨ ਹਰਨੇਕ ਸਿੰਘ ਬਰਾੜ, ਸਾਬਕਾ ਸਰਪੰਚ ਸੁਖਦੇਵ ਸਿੰਘ ਬਰਾੜ, ਸਾਬਕਾ ਸਰਪੰਚ ਅਮਰਜੀਤ ਸਿੰਘ, ਪੱਤੋ, ਸਾਬਕਾ ਸਰਪੰਚ ਬਲਦੇਵ ਸਿੰਘ ਖੋਟੇ, ਪ੍ਰਧਾਨ ਰੁਪਿੰਦਰ ਸਿੰਘ ਬਰਾੜ ਦੀਦਾਰੇ ਵਾਲਾ, ਸਾਬਕਾ ਸਰਪੰਚ ਸਵਰਨ ਸਿੰਘ ਬਰਾੜ, ਦਵਿੰਦਰ ਸਿੰਘ ਸੇਖੋਂ, ਪ੍ਰਿੰਸੀਪਲ ਸੁਖਚੈਨ ਸਿੰਘ ਢਿੱਲੋਂ, ਪ੍ਰਧਾਨ ਹਿੰਦਰੀ ਬਰਾੜ ਪੱਤੋ, ਸੰਮਤੀ ਮੈਂਬਰ ਕੁਲਵੰਤ ਸਿੰਘ ਗਰੇਵਾਲ, ਐਸ.ਡੀ.ਓ. ਕਮਲਜੀਤ ਸਿੰਘ ਬਰਾੜ, ਅਮਨਦੀਪ ਪੱਤੋ, ਪੰਚ ਹਰਨੇਕ ਸਿੰਘ, ਪੰਚ ਕੁਲਵਿੰਦਰ ਸਿੰਘ, ਪੰਚ ਚਮਕੌਰ ਸਿੰਘ, ਧਰਮਪਾਲ ਸਿੰਘ ਫ਼ੌਜੀ, ਸਾਬਕਾ ਸਰਪੰਚ ਮੁਖਤਿਆਰ ਸਿੰਘ, ਸਰਪੰਚ ਜਸਪਾਲ ਸਿੰਘ ਬਰਾੜ, ਸਰਪੰਚ ਗੁਰਮੀਤ ਸਿੰਘ ਭੋਲਾ, ਐਡਵੋਕੇਟ ਜਸਵਿੰਦਰ ਸਿੰਘ, ਐਡਵੋਕੇਟ ਰਣਜੀਤ ਸਿੰਘ ਧਾਲੀਵਾਲ, ਪ੍ਰਧਾਨ ਗੌੜਾ ਪੱਤੋ, ਸਰਪੰਚ ਕੁਲਦੀਪ ਸਿੰਘ ਮਧੇਕੇ, ਪ੍ਰਧਾਨ ਪਰਮਜੀਤ ਸਿੰਘ ਪਰਮ, ਸਾਬਕਾ ਸਰਪੰਚ ਦਰਸ਼ਨ ਸਿੰਘ ਬਾਰੇਵਾਲਾ ਆਦਿ ਸ਼ਖ਼ਸੀਅਤਾਂ ਤੋ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੱਚਾ ਦੀ ਮੌਤ ਤੋਂ ਬਾਅਦ ਲੱਗਿਆ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ ਅਗਲੀ ਖ਼ਬਰ ਪੱਤਰਕਾਰ ਇਕਬਾਲ ਸਿੰਘ ਖਹਿਰਾ ਨੂੰ ਸਦਮਾ, ਮਾਮਾ ਜੀ ਦਾ ਦਿਹਾਂਤ
Ad Position 24