15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਗੁਰਦੁਆਰਾ ਬੀਬੀ ਭਗਵਾਨ ਕੌਰ ਸੂਰਜ ਨਗਰ ਟੀਚਰ ਕਾਲੌਨੀ ਵਿਖੇ ਖ਼ਾਲਸਾ ਸਾਜਨਾ ਦਿਵਸ ਸ਼ਰਧਾ ਨਾਲ ਮਨਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਮੋਗਾ, 17 ਅਪ੍ਰੈਲ (ਸੁਰਿੰਦਰਪਾਲ ਸਿੰਘ)-ਗੁਰਦੁਆਰਾ ਬੀਬੀ ਭਗਵਾਨ ਕੌਰ ਸੂਰਜ ਨਗਰ ਟੀਚਰ ਕਲੌਨੀ ਵਿਖੇ ਸੰਗਰਾਂਦ ਵਾਲੇ ਵਾਲੇ ਦਿਨ ਖ਼ਾਲਸਾ ਸਾਜਨਾ ਦਿਵਸ ਸਮੂਹ ਸੰਗਤ ਵਲੋਂ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਪੂਰਵਕ ਮਨਾਉਂਦੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਪਵਿੱਤਰ ਤੇ ਇਤਿਹਾਸਿਕ ਮੌਕੇ ਭਾਈ ਇਕਬਾਲ ਸਿੰਘ ਲੰਗੇਆਣਾ ਅਤੇ ਹਜੂਰੀ ਰਾਗੀ ਭਾਈ ਮਨਜੀਤ ਸਿੰਘ ਦੇ ਕੀਰਤਨੀ ਜਥੇ ਵਲੋਂ ਕਥਾ ਕੀਰਤਨ ਕਰਦੇ ਹੋਏ ਸਿੱਖ ਸੰਗਤਾਂ ਨੂੰ ਦੁਨੀਆਂ ਅਤੇ ਸਿੱਖ ਇਤਿਹਾਸ ਦੀ ਲਾਸਾਨੀ ਉਦਾਹਰਨ ਖ਼ਾਲਸਾ ਸਾਜਨਾ ਦਿਵਸ ਦੇ ਇਤਿਹਾਸ ਨਾਲ ਜੋੜਿਆ ਗਿਆ | ਭਾਈ ਮਨਜੀਤ ਸਿੰਘ ਵਲੋਂ ਅਰਦਾਸ ਬੇਨਤੀ ਕਰਦੇ ਹੋਏ ਸੰਗਤ ਦੀ ਹਾਜ਼ਰੀ ਗੁਰੂ-ਚਰਨਾਂ ਵਿਚ ਲਵਾਈ | ਅਖੰਡ ਪਾਠ ਸਾਹਿਬ ਦੇ ਭੋਗਾਂ ਦੀ ਸਮਾਪਤੀ ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਸਮੂਹ ਪ੍ਰਬੰਧਕਾਂ ਵਲੋਂ ਸਰਬਸੰਮਤੀ ਨਾਲ ਫ਼ੈਸਲੇ ਲੈਂਦੇ ਹੋਏ ਸਹਿਮਤੀ ਦਿੱਤੀ ਗਈ ਕਿ ਗੁਰਦੁਆਰਾ ਸਾਹਿਬ ਵਿਖੇ ਆਨੰਦ ਕਾਰਜ ਭੇਟਾ ਰਹਿਤ, ਸੁਖਮਨੀ ਸਾਹਿਬ ਪਾਠ ਭੇਟਾ ਰਹਿਤ, ਲੰਗਰ ਹਾਲ ਦੇ ਬਰਤਨ ਭੇਟਾ ਰਹਿਤ, ਗੁਰਦੁਆਰਾ ਸਾਹਿਬ ਦੇ ਹਾਲ ਦੀ ਵਰਤੋਂ ਧਾਰਮਿਕ ਸਮਾਗਮਾਂ ਲਈ ਭੇਟਾ ਰਹਿਤ ਹੋਵੇਗੀ ਅਤੇ ਸ਼ਰਧਾਲੂਆਂ ਪਾਸੋਂ ਇਨ੍ਹਾਂ ਕਾਰਜਾਂ ਲਈ ਕੋਈ ਵੀ ਰਾਸ਼ੀ ਨਹੀਂ ਲਈ ਜਾਵੇਗੀ ਅਤੇ ਨਾ ਹੀ ਕਿਸੇ ਕਿਸਮ ਦੀ ਕੋਈ ਰਸੀਦ ਕੱਟੀ ਜਾਵੇਗੀ | ਜੇਕਰ ਕੋਈ ਸ਼ਰਧਾਲੂ ਆਪਣੀ ਸਵੈ ਇੱਛਾ ਨਾਲ ਭੇਟਾ ਦੇਣੀ ਚਾਹੁੰਦਾ ਹੈ ਤਾਂ ਉਹ ਆਪ ਖ਼ੁਦ ਇਹ ਰਾਸ਼ੀ ਗੁਰੂ ਗੋਲਕ ਵਿਚ ਸਿੱਧਾ ਪਾਵੇਗਾ | ਇਹ ਮਤੇ ਹਾਜ਼ਰ ਕਮੇਟੀ ਪ੍ਰਬੰਧਕ ਜਗਜੀਤ ਸਿੰਘ ਸੰਘਾ, ਹਰਬੰਸ ਸਿੰਘ ਖ਼ਾਲਸਾ, ਮਹਿੰਦਰ ਸਿੰਘ ਬਰਾੜ, ਜਸਕਰਨ ਸਿੰਘ ਤੂਰ, ਨਿਰਮਲ ਸਿੰਘ ਕੋਰੇ ਵਾਲਾ, ਸੁਖਦੇਵ ਸਿੰਘ ਰਿਟਾਇਰਡ ਐਸ਼.ਡੀ.ਓ., ਬਲਵਿੰਦਰ ਸਿੰਘ, ਹਰਬੰਸ ਸਿੰਘ ਗਿੱਲ, ਜਗਸੀਰ ਸਿੰਘ, ਸੂਬੇਦਾਰ ਅੰਮਿ੍ਤਪਾਲ ਸਿੰਘ ਅਤੇ ਹਾਜ਼ਰ ਵਲੋਂ ਵਿਚਾਰਨ ਉਪਰੰਤ ਸਰਬਸੰਮਤੀ ਨਾਲ ਪਾਸ ਕੀਤੇ ਗਏ |
ਇਨ੍ਹਾਂ ਮਤਿਆਂ ਦੇ ਪਾਸ ਹੋਣ ਉਪਰੰਤ ਮੁੱਖ ਸੇਵਾਦਾਰ ਜਗਜੀਤ ਸਿੰਘ ਅਤੇ ਹਰਬੰਸ ਸਿੰਘ ਖ਼ਾਲਸਾ ਵਲੋਂ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਗੁਰਦੁਆਰਾ ਸਾਹਿਬ ਦੀਆਂ ਇਨ੍ਹਾਂ ਮੁਫ਼ਤ ਸੇਵਾਵਾਂ ਦੀ ਸੁੱਘੜ ਅਤੇ ਢੁਕਵੀਂ ਵਰਤੋਂ ਕਰਦੇ ਵੱਧ ਤੋਂ ਵੱਧ ਸੰਗਤਾਂ ਨੂੰ ਗੁਰ-ਵਿਚਾਰਧਾਰਾ ਅਤੇ ਗੁਰਦੁਆਰਾ ਬੀਬੀ ਭਗਵਾਨ ਕੌਰ ਸੂਰਜ ਨਗਰ ਟੀਚਰ ਕਲੌਨੀ ਨਾਲ ਜੋੜਨ ਦੀ ਅਪੀਲ ਕੀਤੀ | ਇਸ ਵਿਸ਼ੇਸ਼ ਮੌਕੇ ਰਾਜਿੰਦਰ ਸਿੰਘ ਡੱਲਾ ਅਤੇ ਮਹੱਲੇ ਦੀਆਂ ਹੋਰ ਨਾਮਵਰ ਸ਼ਖ਼ਸੀਅਤਾਂ ਤੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਸੀ |

Ad Position 22
No active advertisement
ਪਿਛਲੀ ਖ਼ਬਰ ਆੜ੍ਹਤੀ ਆਗੂ ਯਸ਼ਪਾਲ ਗਾਬਾ ਨੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ ਅਗਲੀ ਖ਼ਬਰ ਕਣਕ ਦੀ ਫ਼ਸਲ ਨੂੰ ਲੈ ਕੇ ਸੰਜੀਤ ਸਿੰਘ ਸਨੀ ਗਿੱਲ ਨੇ ਸੁਣੀਆਂ ਕਿਸਾਨਾਂ ਦੀਆਂ ਮੁਸ਼ਕਿਲਾਂ <br/>
Ad Position 24