ਕੋਟ ਈਸੇ ਖਾਂ, 17 ਅਪ੍ਰੈਲ (ਗੁਰਮੀਤ ਸਿੰਘ ਖਾਲਸਾ)-ਸਵ: ਅਜਾਇਬ ਸਿੰਘ ਨੰਬਰਦਾਰ ਨਿਹਾਲਗੜ੍ਹ ਦੇ ਸਪੁੱਤਰ, ਜਗਦੀਪ ਸਿੰਘ ਸੰਧੂ ਦੇ ਸਤਿਕਾਰਯੋਗ ਪਿਤਾ ਅਤੇ ਨੰਬਰਦਾਰ ਕੁਲਵੰਤ ਸਿੰਘ ਨਿਹਾਲਗੜ੍ਹ, ਸਵ: ਪਿ੍ੰਸੀਪਲ ਜਸਵੰਤ ਸਿੰਘ ਯੂ.ਕੇ. ਦੇ ਛੋਟੇ ਭਰਾ ਰਾਜਵੰਤ ਸਿੰਘ ਸੰਧੂ ਨਿਹਾਲਗੜ੍ਹ ਸਾਬਕਾ ਸੁਪਰਡੈਂਟ ਵਾਸੀ, ਜ਼ੀਰਾ ਰੋਡ ਕੋਟ ਈਸੇ ਖਾਂ ਜੋ ਲੰਘੀ 14 ਅਪ੍ਰੈਲ ਨੂੰ ਸਦੀਵੀ ਵਿਛੋੜਾ ਦੇ ਗਏ ਸਨ | ਲੰਘੇ ਬੁੱਧਵਾਰ ਉਨ੍ਹਾਂ ਦੀ ਮਿ੍ਤਕ ਦੇਹ ਦੇ ਸਥਾਨਕ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਸਮੇਂ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ | ਸ਼ੁੱਕਰਵਾਰ ਨੂੰ ਉਨ੍ਹਾਂ ਦੇ ਅੰਗੀਠੇ ਦੀ ਸੰਭਾਲ ਕੀਤੀ ਗਈ | ਨਿਮਰ ਸੁਭਾਅ ਦੇ ਮਾਲਕ ਰਾਜਵੰਤ ਸਿੰਘ ਸੰਧੂ ਦਾ ਇਲਾਕੇ ਭਰ ਵਿੱਚ ਖਾਸਾ ਸਤਿਕਾਰ ਸੀ, ਉਨ੍ਹਾਂ ਦੇ ਅਚਾਨਕ ਸਦੀਵੀ ਵਿਛੋੜੇ 'ਤੇ ਵੱਡੀ ਗਿਣਤੀ 'ਚ ਇਲਾਕਾ ਨਿਵਾਸੀਆਂ ਨੇ ਸੰਧੂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਦੁੱਖ ਦੀ ਘੜੀ ਵਿਚ ਜਗਜੀਤ ਸਿੰਘ ਵੈਰੜ (ਭਾਣਜਾ), ਗੁਰਦੇਵ ਸਿੰਘ ਨਿਹਾਲਗੜ੍ਹ (ਚਾਚਾ), ਗੁਰਸਾਹਿਬ ਸਿੰਘ ਸੰਧੂ ਠੂਠਗੜ੍ਹ ਅਤੇ ਗੁਰਵਿੰਦਰ ਸਿੰਘ ਸੰਧੂ ਮੌਜਗੜ੍ਹ (ਜਵਾਈ), ਚੇਅਰਮੈਨ ਵਿਜੇ ਕੁਮਾਰ ਧੀਰ, ਸੁਮੀਤ ਕੁਮਾਰ ਬਿੱਟੂ ਮਲਹੋਤਰਾ, ਜਸਵਿੰਦਰ ਸਿੰਘ ਸਿੱਧੂ, ਪ੍ਰੋ: ਬਲਜੀਤ ਸਿੰਘ ਸੰਧੂ ਬੀ.ਆਈ.ਐਸ. ਗਗੜਾ, ਹਰਪ੍ਰਤਾਪ ਸਿੰਘ ਮਾਨ, ਕੇ.ਐਸ. ਮਾਨ ਜਿੰਮ ਵਾਲੇ, ਸਚਿਨ ਧੀਰ, ਗੁਰਿੰਦਰ ਸਿੰਘ ਵੈਰੜ, ਵਿਜੇ ਬਾਵਾ, ਮਨੋਜ ਮਿਸ਼ਰਾ, ਸ਼ਮਿੰਦਰ ਸਿੰਘ ਮਨੇਸ਼, ਸਵਰਨਪ੍ਰੀਤ ਸਿੰਘ ਸੰਧੂ, ਸੋਨੂੰ ਸਰਪੰਚ ਨਿਹਾਲਗੜ੍ਹ, ਗੁਰਮੁਖ ਸਿੰਘ ਘਲੋਟੀ, ਅਸ਼ਮੀਤ ਸਿੰਘ, ਹਰਭਿੰਦਰ ਸਿੰਘ ਮਸੀਤਾਂ ਤਹਿ: ਪ੍ਰਧਾਨ ਨੰਬਰਦਾਰ ਯੂਨੀਅਨ, ਯਸ਼ਪਾਲ ਗੁਲਾਟੀ, ਅਮਰਜੀਤ ਸਿੰਘ ਸਿੱਧੂ, ਰਾਣਾ ਮਨੇਸ਼, ਸੋਨੂੰ ਅਰੋੜਾ, ਗੁਰਸੇਵਕ ਸਿੰਘ ਮਨੇਸ਼, ਨੰਬਰਦਾਰ ਬਚਿੱਤਰ ਸਿੰਘ, ਬਲਜਿੰਦਰ ਸਿੰਘ ਮਸੀਤਾਂ, ਕਸ਼ਿਸ਼ ਧਮੀਜਾ ਬਲੱਡ ਐਨ.ਜੀ.ਓ. ਮੋਗਾ, ਸੁਰਿੰਦਰਪਾਲ ਸਚਦੇਵਾ ਸਾਬਕਾ ਕੌਂਸਲਰ, ਗੁਰਮੇਹਰ ਸਿੰਘ, ਗੁਰਪ੍ਰੀਤ ਸਿੰਘ ਮਨੇਸ਼, ਸਮਾਜਸੇਵੀ ਦਲਜੀਤ ਬਿੱਟੂ ਠੇਕੇਦਾਰ, ਬਾਦਲ ਸੰਧੂ, ਰਾਣਾ ਠੇਕੇਦਾਰ, ਸੁਖਦੇਵ ਸੰਧੂ, ਸੁੱਚਾ ਪੁਰਬਾ ਸਾਬਕਾ ਐਮ.ਸੀ, ਪ੍ਰਦੀਪ ਪਲਤਾ ਸਾਬਕਾ ਐਮ.ਸੀ, ਹਰਦੀਪ ਸਿੰਘ ਢਿੱਲੋਂ, ਬਚਿੱਤਰ ਸਿੰਘ ਨੰਬਰਦਾਰ, ਗੁਰਮੇਹਰ ਸਿੰਘ, ਬਲਦੇਵ ਸਿੰਘ ਸ਼ਤੀਰੀਆਂ ਵਾਲੇ, ਸਾਬਕਾ ਕੌਂਸਲਰ ਜਸਵੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਸ਼ਾਮਿਲ ਹੋਏ |