ਨਿਹਾਲ ਸਿੰਘ ਵਾਲਾ, 17 ਅਪ੍ਰੈਲ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਕਣਕ ਦੀ ਫਸਲ ਦੀ ਸਮੇਂ ਸਿਰ ਖਰੀਦ ਕਰਨ 'ਚ ਸੂਬਾ ਸਰਕਾਰ ਅਸਫਲ ਰਹਿਣ 'ਤੇ ਕੇਂਦਰ ਸਰਕਾਰ ਤੋਂ ਰਿਆਇਤਾਂ ਲੈਣ 'ਚ ਦੇਰੀ ਹੋਣ ਕਾਰਨ ਹੀ ਕਿਸਾਨਾਂ ਨੂੰ ਮੰਡੀਆਂ 'ਚ ਰੁਲਣਾ ਪੈ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਅਤੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਅਤੇ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਿਹਾਲ ਸਿੰਘ ਵਾਲਾ ਦੀ ਦਾਣਾ ਮੰਡੀ 'ਚ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਸਮੇਂ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਗੁਆਂਢੀ ਸੂਬਿਆਂ ਹਰਿਆਣਾ, ਰਾਜਸਥਾਨ ਦੀਆਂ ਸਰਕਾਰਾਂ ਵਲੋਂ ਕਣਕ ਦੀ ਫਸਲ ਦੀ ਖਰੀਦ ਨੂੰ ਧਿਆਨ 'ਚ ਰੱਖਦਿਆਂ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਕਣਕ ਦੀ ਖਰੀਦ ਲਈ ਰਿਆਇਤਾਂ ਲੈਣ 'ਚ ਸਫਲ ਰਹੇ ਪਰ ਪੰਜਾਬ ਸਰਕਾਰ ਵਲੋਂ ਇਸ ਮਸਲੇ 'ਚ ਸਮੇਂ ਸਿਰ ਕੋਈ ਵੀ ਯਤਨ ਨਾ ਕੀਤੇ ਜਾਣ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਮੰਡੀਆਂ ਚ ਰੁਲਣਾ ਪੈ ਰਿਹਾ ਹੈ | ਇਸ ਮੌਕੇ ਡਾਕਟਰ ਸੁਰਜੀਤ ਸਿੰਘ ਨੰਗਲ, ਮੁਖਤਿਆਰ ਸਿੰਘ ਭਾਗੀਕੇ, ਪ੍ਰਧਾਨ ਸੁਰਜੀਤ ਸਿੰਘ ਰਣਸੀਂਹ, ਹਰਮਨਜੀਤ ਸਿੰਘ ਬਰਾੜ, ਜਗਤਾਰ ਸਿੰਘ ਧੂੜਕੋਟ, ਰੁਪਿੰਦਰ ਸਿੰਘ ਬਰਾੜ, ਸਰਪੰਚ ਕੁਲਦੀਪ ਸਿੰਘ ਮਧੇਕੇ, ਅਤਿੰਦਰਪਾਲ ਸਿੰਘ ਦੀਨਾਂ, ਸੁਖਦੇਵ ਸਿੰਘ ਰਣਸੀਂਹ, ਸੁਰਜੀਤ ਸਿੰਘ ਰਣਸੀਂਹ, ਹਰਮੇਲ ਸਿੰਘ ਰੌਂਤਾ, ਪਾਲ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ |