ਮੋਗਾ, 17 ਅਪ੍ਰੈਲ (ਸੁਰਿੰਦਰਪਾਲ ਸਿੰਘ)- ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਦਸਤਾਰ ਚੇਤਨਾ ਮਾਰਚ ਕੱਢਿਆ ਗਿਆ ਤੇ ਇਕੋ ਖ਼ਾਲਸਾਈ ਰੰਗ (ਕੇਸਰੀ) ਵਿਚ ਸਾਰਾ ਸ਼ਹਿਰ ਸਜਿਆ ਦਿਖਾਈ ਦਿੱਤਾ | ਗੁਰਦੁਆਰਾ ਸ੍ਰੀ ਨਾਮਦੇਵ ਭਵਨ ਤੋਂ ਦਸਤਾਰ ਚੇਤਨਾ ਮਾਰਚ ਅਰੰਭ ਹੋ ਕੇ ਮੋਗਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਸਮਾਪਤ ਹੋਇਆ | ਇਸ ਮੌਕੇ ਮੁੱਖ ਪ੍ਰਬੰਧਕ ਜਗਰੂਪ ਸਿੰਘ, ਹਰਦਿਆਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੂਹ ਧਾਰਮਿਕ ਜਥੇਬੰਦੀਆਂ, ਸੰਤਾਂ ਮਹਾਂਪੁਰਸ਼ਾਂ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਦਸਤਾਰ ਚੇਤਨਾ ਮਾਰਚ ਕੱਢਿਆ ਗਿਆ | ਸਮਾਪਤੀ ਦੌਰਾਨ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਜਿਨ੍ਹਾਂ ਬੱਚਿਆਂ ਨੇ ਅੱਜ ਤੱਕ ਦਸਤਾਰ ਨਹੀਂ ਸਜਾਈ ਉਨ੍ਹਾਂ ਬੱਚਿਆਂ ਦੀ ਵਿਸ਼ੇਸ਼ ਤੌਰ 'ਤੇ ਦਸਤਾਰਬੰਦੀ ਕਰਵਾਈ ਗਈ | ਸਟੇਜ ਸੈਕਟਰੀ ਦੀ ਸੇਵਾ ਬਲਜੀਤ ਸਿੰਘ ਖੀਵਾ, ਗੁਰਪ੍ਰੀਤਮ ਸਿੰਘ ਚੀਮਾ ਨੇ ਨਿਭਾਈ | ਨਿਰਮਲ ਸਿੰਘ ਖੀਵਾ ਅਤੇ ਕੁਲਵੰਤ ਸਿੰਘ ਨੇ ਦੱਸਿਆ ਕਿ ਪਤਿਤ ਹੋਏ ਨੌਜਵਾਨਾਂ ਨੂੰ ਬਚਾਉਣ ਲਈ ਹਮੇਸ਼ਾ ਯਤਨਸ਼ੀਲ ਹੈ | ਲੰਗਰ ਦੀ ਸੇਵਾ ਦੀਪਕ ਮਨਚੰਦਾ, ਦਿਲਬਾਗ ਸਿੰਘ ਬਾਗੀ ਤੇ ਗੁਰਦੁਆਰਾ ਬੀਬੀ ਕਾਹਨ ਕੌਰ ਵਲੋਂ ਕੀਤੀ ਗਈ | ਇਸ ਸਮੇਂ ਬਾਬਾ ਰੇਸ਼ਮ ਸਿੰਘ ਖੁਖਰਾਣਾ, ਬਾਬਾ ਮਹਿੰਦਰ ਸਿੰਘ ਜਨੇਰ, ਗਿਆਨੀ ਅਜੀਤ ਸਿੰਘ ਖੋਸਾ ਕੋਟਲਾ, ਬਾਬਾ ਜਸ਼ਨਪ੍ਰੀਤ ਸਿੰਘ ਢੋਲਣ ਵਾਲੇ, ਬਾਬਾ ਗੁਰਮੇਲ ਸਿੰਘ ਡਾਲਾ, ਬਾਬਾ ਭੋਲਾ ਸਿੰਘ ਬੱਡੂਵਾਲ, ਖ਼ਾਲਸਾ ਸੇਵਾ ਸੁਸਾਇਟੀ, ਗੁਰਪੁਰਬ ਕਮੇਟੀ ਮੋਗਾ, ਲੋਕਲ ਗੁਰਪੁਰਬ ਕਮੇਟੀ ਮੋਗਾ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਫ਼ਤਿਹ ਸਿੰਘ ਸੇਵਾ ਸੁਸਾਇਟੀ, ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਗੁਰੂ ਰਾਮਦਾਸ ਕੀਰਤਨ ਕਮੇਟੀ, ਭਾਈ ਘਨੱਈਆ ਜੀ ਜਲ ਸੇਵਾ ਜਥਾ ਮੋਗਾ, ਭਾਈ ਘਨੱਈਆ ਜੀ ਬਲੱਡ ਡੋਨਰ ਸੇਵਾ ਸੁਸਾਇਟੀ, ਮੀਰੀ ਪੀਰੀ ਗਤਕਾ ਅਖਾੜਾ, ਗੁਰੂ ਕੀ ਸੰਗਤ ਨਾਨਕਸਰ, ਆਜ਼ਾਦ ਵੈਲਫੇਅਰ ਕਲੱਬ ਮੋਗਾ, ਨਿਸ਼ਕਾਮ ਸੇਵਾ ਸੁਸਾਇਟੀ, ਗੁਰਦੁਆਰਾ ਸ੍ਰੀ ਨਾਮਦੇਵ ਭਵਨ ਕਮੇਟੀ, ਸ਼ੇਰੇ ਪੰਜਾਬ ਕਲਾਥ ਹਾਊਸ, ਪੰਜਾਬ ਸਿਲਕ ਸਟੋਰ, ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਡਾ. ਹਰਜੋਤ ਕਮਲ, ਸੰਜੀਤ ਸਿੰਘ ਸਨੀ ਗਿੱਲ, ਮਾਲਵਿਕਾ ਸੂਦ, ਗੁਰਮੁਖ ਸਿੰਘ ਖ਼ਾਲਸਾ, ਰਾਜਵੰਤ ਸਿੰਘ ਮਾਹਲਾ ਆਦਿ ਹਾਜ਼ਰ ਸਨ |