ਮੋਗਾ, 23 ਅਪ੍ਰੈਲ (ਸੁਰਿੰਦਰਪਾਲ ਸਿੰਘ)-ਅਨਮੋਲ ਵੈਲਫੇਅਰ ਕਲੱਬ (ਮੋਗਾ ਸਿਟੀ) ਦੀ ਮੀਟਿੰਗ ਪ੍ਰਧਾਨ ਰਾਜੇਸ਼ ਅਰੋੜਾ ਦੀ ਅਗਵਾਈ ਹੇਠ ਭਾਰਤ ਮਾਤਾ ਮੰਦਰ ਦੇ ਉੱਪਰਲੇ ਹਾਲ ਵਿਚ ਹੋਈ | ਇਸ ਮੌਕੇ ਪ੍ਰਧਾਨ ਰਾਜੇਸ਼ ਅਰੋੜਾ, ਚੇਅਰਮੈਨ ਸੁਰਿੰਦਰ ਕੁਮਾਰ ਤਾਇਲ ਪਿੰਟੂ, ਸਕੱਤਰ ਵਿਵੇਕ ਮਜੀਠੀਆ, ਖ਼ਜ਼ਾਨਚੀ ਐਡਵੋਕੇਟ ਪ੍ਰਵੀਨ ਸਚਦੇਵਾ, ਪ੍ਰਹਿਲਾਦ ਕਾਲੜਾ, ਗੌਰਵ ਜਿੰਦਲ, ਰਮੀਕਾਂਤ ਜੈਨ, ਅਕਸ਼ੈ ਗੁਲਾਟੀ, ਰਾਘਵ ਗੁਪਤਾ, ਸੰਨੀ ਕਪੂਰ, ਦੀਪਕ ਸ਼ਰਮਾ, ਮਾਨਵ ਕਾਲੜਾ, ਪਿ੍ੰਸ ਗਾਬਾ, ਰਾਹੁਲ ਗਰੋਵਰ, ਅਜੈ ਮੋਂਗਾ, ਚਮਨ ਲਾਲ ਮਿੱਤਲ, ਗਗਨ ਮਿੱਤਲ, ਕਪਿਲ ਕਪੂਰ, ਰਾਜੇਸ਼ ਧੀਮਾਨ ਕਾਕੂ, ਹਰਪ੍ਰੀਤ ਸਿੰਘ, ਮੋਹਿਤ ਕੋਚਰ, ਜਗਚੰਨਨ ਸਿੰਘ ਜੱਗੀ ਅਤੇ ਸਾਹਿਲ ਅਰੋੜਾ ਸਮੇਤ ਵੱਖ-ਵੱਖ ਅਹੁਦੇਦਾਰ ਮੌਜੂਦ ਸਨ | ਸਾਰੇ ਅਹੁਦੇਦਾਰਾਂ ਦਾ ਸਵਾਗਤ ਕਰਦੇ ਹੋਏ ਪ੍ਰਧਾਨ ਰਾਜੇਸ਼ ਅਰੋੜਾ ਨੇ ਕਿਹਾ ਕਿ ਕਲੱਬ 30 ਅਪ੍ਰੈਲ ਨੂੰ ਮਾਂ ਚਿੰਤਪੁਰਨੀ ਦੀ ਜਨਮ ਵਰ੍ਹੇਗੰਢ ਬਹੁਤ ਧੂਮਧਾਮ ਤੇ ਉਤਸ਼ਾਹ ਨਾਲ ਮਨਾਏਗਾ | ਉਨ੍ਹਾਂ ਦੱਸਿਆ ਕਿ 30 ਅਪ੍ਰੈਲ ਨੂੰ ਲਾਲ ਚੰਦ ਧਰਮਸ਼ਾਲਾ 9 ਨਿਊ ਟਾਊਨ ਵਿਖੇ ਰਾਤ 8 ਵਜੇ ਤੋਂ 11 ਵਜੇ ਤੱਕ ਮਾਂ ਭਗਵਤੀ ਦੀ ਚੌਕੀ ਦਾ ਆਯੋਜਨ ਕੀਤਾ ਜਾਵੇਗਾ |