ਨਿਹਾਲ ਸਿੰਘ ਵਾਲਾ, 23 ਅਪੈ੍ਰਲ (ਸੁਖਦੇਵ ਸਿੰਘ ਖਾਲਸਾ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਤੇ ਵਾਰਿਸ ਪੰਜਾਬ ਵਲੋਂ ਸੂਬੇ 'ਚ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਇਮ ਕੀਤੀ ਗਈ ਪੰਥਕ ਏਕਤਾ ਕਮੇਟੀ ਦੇ ਕਨਵੀਨਰ ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਵਧਾਈ ਦਿੰਦਿਆਂ ਹਲਕਾ ਨਿਹਾਲ ਸਿੰਘ ਵਾਲਾ ਦੇ ਅਕਾਲੀ ਆਗੂ ਜਥੇਦਾਰ ਬਲਦੇਵ ਸਿੰਘ ਮਾਣੰੂਕੇ, ਬਚਿੱਤਰ ਸਿੰਘ ਘੋਲੀਆ, ਅਮਰਜੀਤ ਸਿੰਘ ਲੰਢੇਕੇ, ਦਵਿੰਦਰ ਸਿੰਘ ਰਣੀਆਂ, ਜਥੇਦਾਰ ਪ੍ਰੀਤਮ ਸਿੰਘ ਕੁੱਸਾ, ਕਮਲਜੀਤ ਸਿੰਘ ਬਰਾੜ ਨੇ ਕਿਹਾ ਕਿ ਕਨਵੀਨਰ ਮਨਪ੍ਰੀਤ ਸਿੰਘ ਇਯਾਲੀ ਵਲੋਂ ਦੂਰ ਅੰਦੇਸ਼ੀ ਸੋਚ ਨਾਲ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਅਤੇ ਵਾਰਿਸ ਪੰਜਾਬ ਜਥੇਬੰਦੀ ਦੀ ਇਕੱਤਰਤਾ ਕਰਕੇ ਪੰਜਾਬ ਦੇ ਸਰਵਪੱਖੀ ਵਿਕਾਸ ਅਤੇ ਸੁਨਹਿਰੇ ਭਵਿੱਖ ਲਈ ਅਗਾਂਹਵਧੂ ਕਦਮ ਚੁੱਕਿਆ ਹੈ | ਉਨ੍ਹਾਂ ਦੱਸਿਆ ਕਿ ਇਸ ਪੰਥਕ ਏਕਤਾ ਤਾਲਮੇਲ ਦੇ ਮਿਸ਼ਨ ਨੂੰ ਲੈ ਕੇ ਜਲਦੀ ਲੋਕਾਂ ਦਾ ਸਮਰਥਨ ਹਾਸਲ ਕਰਨ ਲਈ ਘਰ ਘਰ ਤੱਕ ਪਹੁੰਚ ਕੀਤੀ ਜਾਵੇਗੀ | ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ ਦੀਨਾਂ ਸਾਹਿਬ, ਗੁਰਜੀਤ ਸਿੰਘ ਸੋਨਾ ਫਾਈਨੈਂਸ ਵਾਲਾ, ਇਕਬਾਲ ਸਿੰਘ ਮਾਣੂੰਕੇ, ਰੇਸ਼ਮ ਸਿੰਘ ਮਾਣੂੰਕੇ, ਦਰਸ਼ਨ ਸਿੰਘ ਮਾਣੰੂਕੇ, ਬਿੰਦਰ ਸਿੰਘ ਮਾਣੂੰਕੇ, ਡਾ. ਅਰਸ਼ਦੀਪ ਸਿੰਘ ਘੋਲੀਆ ਖੁਰਦ, ਰਾਮ ਸਿੰਘ ਬੱਧਨੀ, ਚਰਨ ਸਿੰਘ ਬੱਧਨੀ, ਹਰਮਨ ਪੁਰਾਣੇ ਵਾਲਾ, ਸੱਤੀ ਮੈਂਬਰ ਬਲਾਕ ਸੰਮਤੀ, ਜਗਸੀਰ ਸਿੰਘ ਰਾਊਕੇ ਜੱਗਾ, ਰਾਮ ਸਿੰਘ ਕਬਾੜੀਆ ਮਾਣੰੂਕੇ, ਨਛੱਤਰ ਸਿੰਘ ਢੁੱਡੀਕੇ ਵਲੋਂ ਵੀ ਪੰਥਕ ਤਾਲਮੇਲ ਕਮੇਟੀ ਦੇ ਕਨਵੀਨਰ ਮਨਪ੍ਰੀਤ ਸਿੰਘ ਇਯਾਲੀ ਨੂੰ ਮੁਬਾਰਕਾਂ ਦਿੱਤੀਆਂ ਗਈਆਂ |