ਮੋਗਾ, 23 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਅੱਜ ਦੀ ਔਰਤ ਪਹਿਲਾਂ ਵਾਲੀ ਔਰਤ ਨਹੀਂ ਰਹੀ | ਅੱਜ ਔਰਤ ਇਕ ਉਹ ਨਾਰੀ ਸ਼ਕਤੀ ਹੈ ਜਿਸ ਨੇ ਹਰੇਕ ਖੇਤਰ 'ਚ ਬੁਲੰਦੀਆਂ ਛੂਹੀਆਂ ਹਨ ਤੇ ਉਸ ਨੇ ਪੰਚਾਇਤ ਤੋਂ ਲੈ ਕੇ ਇਕ ਮੈਂਬਰ ਪਾਰਲੀਮੈਂਟ ਤੱਕ ਦਾ ਸਫ਼ਰ ਤਹਿ ਕੀਤਾ ਹੈ ਤੇ ਕਰ ਰਹੀ ਹੈ ਤੇ ਇਹ ਹੋਰ ਵੀ ਵੱਡੇ ਮਾਣ ਵਾਲੀ ਗੱਲ ਹੈ ਕਿ ਸਾਡੇ ਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਦੇਸ਼ ਦੇ ਸਰਵਉੱਚ ਅਹੁਦੇ 'ਤੇ ਬਿਰਾਜਮਾਨ ਹੈ | ਇਹ ਪ੍ਰਗਟਾਵਾ ਉੱਘੀ ਸਮਾਜ ਸੇਵੀ ਤੇ ਸਟੇਜਾਂ ਦੀ ਧਨੀ ਜੱਸ ਢਿੱਲੋਂ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਕੀਤਾ | ਇਸ ਮੌਕੇ ਉਨ੍ਹਾਂ ਨਾਲ ਸਮਾਜ ਸੇਵੀ ਗਗਨ ਗਿੱਲ ਵੀ ਹਾਜ਼ਰ ਸਨ | ਉਨ੍ਹਾਂ ਕਿਹਾ ਕਿ ਕੁਝ ਮਹੀਨਿਆਂ ਤੱਕ ਨਗਰ ਨਿਗਮ ਮੋਗਾ ਦੀਆਂ ਚੋਣਾਂ ਆ ਰਹੀਆਂ ਹਨ ਤੇ ਇਨ੍ਹਾਂ ਚੋਣਾਂ ਵਿਚ ਔਰਤ ਵਰਗ ਦੀ ਵੱਧ ਤੋਂ ਵੱਧ ਸ਼ਮੂਲੀਅਤ ਹੋਣੀ ਚਾਹੀਦੀ ਹੈ ਕਿਉਂਕਿ ਔਰਤ ਵਰਗ ਆਪਣੇ ਕੰਮ ਪ੍ਰਤੀ ਜ਼ਿਆਦਾ ਸੁਚੇਤ ਤੇ ਸਮਰਪਿਤ ਦੀ ਭਾਵਨਾ ਵਾਲੀ ਹੁੰਦੀ ਹੈ | ਜੱਸ ਢਿੱਲੋਂ ਨੇ ਕਿਹਾ ਕਿ ਉਹ ਜਲਦ ਹੀ ਸਿਆਸੀ ਮੈਦਾਨ ਵਿਚ ਕੁੱਦਣ ਦਾ ਫ਼ੈਸਲਾ ਲੈ ਸਕਦੀ ਹੈ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਮੋਗਾ ਹਲਕੇ ਦੀ ਜੇਕਰ ਸੇਵਾ ਕਰਨੀ ਹੈ ਤਾਂ ਸਿਆਸਤ ਹੀ ਇਕੋ ਇਕ ਰਾਹ ਹੈ |