ਕੋਟ ਈਸੇ ਖਾਂ, 23 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ)-ਸਵ: ਅਜਾਇਬ ਸਿੰਘ ਨੰਬਰਦਾਰ ਨਿਹਾਲਗੜ੍ਹ ਦੇ ਸਪੁੱਤਰ, ਜਗਦੀਪ ਸਿੰਘ ਸੰਧੂ ਦੇ ਸਤਿਕਾਰਯੋਗ ਪਿਤਾ ਤੇ ਨੰਬਰਦਾਰ ਕੁਲਵੰਤ ਸਿੰਘ ਨਿਹਾਲਗੜ੍ਹ, ਸਵ: ਪਿ੍ੰਸੀਪਲ ਜਸਵੰਤ ਸਿੰਘ ਯੂ. ਕੇ. ਦੇ ਛੋਟੇ ਭਰਾ ਰਾਜਵੰਤ ਸਿੰਘ ਸੰਧੂ ਨਿਹਾਲਗੜ੍ਹ ਸਾਬਕਾ ਸੁਪਰਡੈਂਟ ਵਾਸੀ, ਜ਼ੀਰਾ ਰੋਡ, ਕੋਟ ਈਸੇ ਖਾਂ ਜੋ ਲੰਘੀ 14 ਅਪ੍ਰੈਲ ਨੂੰ ਸਦੀਂਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਨਮਿਤ ਗ੍ਰਹਿ ਵਿਖੇ ਪਾਠ ਦੇ ਭੋਗ ਉਪਰੰਤ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਾ ਪਿੰਡ ਦੌਲੇਵਾਲਾ ਮਾਇਰ ਵਿਖੇ ਹੋਇਆ ਜਿਸ ਵਿਚ ਵੱਡੀ ਗਿਣਤੀ 'ਚ ਰਾਜਸੀ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਤੇ ਇਲਾਕਾ ਨਿਵਾਸੀ ਸੰਗਤਾਂ ਪੁੱਜੀਆਂ | ਇਸ ਮੌਕੇ ਰਾਗੀ ਜਥੇ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਅਰਦਾਸ ਤੇ ਸ੍ਰੀ ਮੁਖਵਾਕ ਉਪਰੰਤ ਪੁੱਜੀਆਂ ਹੋਈਆਂ ਸ਼ਖ਼ਸੀਅਤਾਂ 'ਚੋਂ ਸੀਨੀ: ਅਕਾਲੀ ਆਗੂ ਰਜਿੰਦਰ ਸਿੰਘ ਡੱਲਾ, ਈ.ਟੀ.ਟੀ. ਯੂਨੀਅਨ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ, ਗੁਰਦੇਵ ਸਿੰਘ ਨਿਹਾਲਗੜ੍ਹ ਪ੍ਰਧਾਨ ਆੜ੍ਹਤੀ ਯੂਨੀਅਨ ਸਟੇਜ ਸਕੱਤਰ, ਕੇ.ਐਸ. ਮਾਨ ਜਿੰਮ ਵਾਲੇ, ਬਲਵੀਰ ਸਿੰਘ ਸੰਧੂ ਪ੍ਰਧਾਨ ਰੋਡਵੇਜ਼ ਯੂਨੀਅਨ, ਗੁਰਜੀਤ ਸਿੰਘ ਸੰਧੂ ਆਗੂ ਪੰਜਾਬ ਰੋਡਵੇਜ਼ ਪੈਨਸ਼ਨਰ ਯੂਨੀਅਨ, ਬਲ ਬਹਾਦਰ ਸਿੰਘ ਮਸੀਤਾਂ ਆਦਿ ਆਗੂਆਂ ਨੇ ਵਿੱਛੜੀ ਰੂਹ ਦੇ ਸਮਾਜ ਅੰਦਰ ਨਿਭਾਏ ਵਧੀਆ ਜੀਵਨ ਪ੍ਰਤੀ ਚਾਨਣਾ ਪਾਉਂਦਿਆਂ ਸ਼ਰਧਾ ਦੇ ਫ਼ੁੱਲ ਭੇਟ ਕੀਤੇ | ਸਮਾਗਮ ਦੌਰਾਨ ਜਗਜੀਤ ਸਿੰਘ ਵੈਰੜ (ਭਾਣਜਾ), ਗੁਰਸਾਹਿਬ ਸਿੰਘ ਸੰਧੂ ਠੂਠਗੜ ਤੇ ਗੁਰਵਿੰਦਰ ਸਿੰਘ ਸੰਧੂ ਮੌਜਗੜ੍ਹ (ਜਵਾਈ), ਚੇਅਰਮੈਨ ਵਿਜੇ ਕੁਮਾਰ ਧੀਰ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਦਾਤੇਵਾਲ, ਸੁਮੀਤ ਕੁਮਾਰ ਬਿੱਟੂ ਮਲਹੋਤਰਾ, ਪ੍ਰੋ. ਬਲਜੀਤ ਸਿੰਘ ਸੰਧੂ ਬੀ.ਆਈ.ਐਸ. ਗਗੜਾ, ਬਾਬਾ ਸ਼ੇਰ ਸਿੰਘ, ਸਮਾਜ ਸੇਵੀ ਡਾ. ਜਸਪਾਲ ਸਿੰਘ ਸੰਧੂ, ਕਾਮਰੇਡ ਸੁਰਜੀਤ ਸਿੰਘ ਗਗੜਾ, ਹਰਪ੍ਰਤਾਪ ਸਿੰਘ ਮਾਨ, ਗੁਰਿੰਦਰ ਸਿੰਘ ਵੈਰੜ, ਸ਼ਮਿੰਦਰ ਸਿੰਘ ਮਨੇਸ, ਸਵਰਨਪ੍ਰੀਤ ਸਿੰਘ ਸੰਧੂ, ਸੋਨੂੰ ਸਰਪੰਚ ਨਿਹਾਲਗੜ੍ਹ, ਅਸ਼ਮੀਤ ਸਿੰਘ, ਹਰਭਿੰਦਰ ਸਿੰਘ ਮਸੀਤਾਂ, ਸਾਹਿਤਕਾਰ ਯਸ਼ਪਾਲ ਗੁਲਾਟੀ, ਹਰਭਿੰਦਰ ਸਿੰਘ ਸੰਧੂ, ਰਾਣਾ ਮਨੇਸ, ਸੋਨੂੰ ਅਰੋੜਾ, ਗੁਰਸੇਵਕ ਸਿੰਘ ਮਨੇਸ, ਨੰਬਰਦਾਰ ਬਚਿੱਤਰ ਸਿੰਘ, ਤਰਸੇਮ ਗਿੱਲ, ਸੁਰਜੀਤ ਸਿੰਘ ਰਾਮਗੜ੍ਹ, ਬਾਬਾ ਜਗਤਾਰ ਸਿੰਘ, ਕਸ਼ਿਸ਼ ਧਮੀਜਾ ਮੋਗਾ, ਜਗਤਾਰ ਸਿੰਘ ਮਨੇਸ, ਅੰਮਿ੍ਤਪਾਲ ਸਿੰਘ ਝੰਡਾ ਬੱਗਾ, ਅਜਮੇਰ ਸਿੰਘ ਸੰਧੂ, ਡਾ. ਸੁਰਜੀਤ ਸਿੰਘ ਰਾਮਗੜ੍ਹ, ਸੁਰਿੰਦਰਪਾਲ ਸਚਦੇਵਾ, ਗੁਰਮੇਹਰ ਸਿੰਘ, ਗੁਰਪ੍ਰੀਤ ਸਿੰਘ ਮਨੇਸ, ਦਲਜੀਤ ਬਿੱਟੂ ਠੇਕੇਦਾਰ, ਬਾਦਲ ਸੰਧੂ, ਰਾਣਾ ਠੇਕੇਦਾਰ, ਸੁਖਦੇਵ ਸੰਧੂ, ਸਤਵੰਤ ਭੋਲਾ ਸਰਪੰਚ, ਬਲਜਿੰਦਰ ਸਿੰਘ ਮਸੀਤਾਂ, ਸੁੱਚਾ ਪੁਰਬਾ ਸਾਬਕਾ ਐਮ.ਸੀ, ਕਪਿਲ ਮਹਿਤਾ ਚੇਅਰਮੈਨ ਵਪਾਰ ਸੈਲ, ਬਚਿੱਤਰ ਸਿੰਘ ਨੰਬਰਦਾਰ, ਗੁਰਜੰਟ ਸਿੰਘ ਰਾਮੰੂਵਾਲਾ, ਹਰਬੰਸ ਸਿੰਘ, ਬਲਦੇਵ ਸਿੰਘ ਸ਼ਤੀਰੀਆਂ ਵਾਲੇ, ਮਾ. ਹਰਭਗਵਾਨ ਸਿੰਘ, ਜੋਗਿੰਦਰ ਸਿੰਘ ਸੰਧੂ ਮੁੰਡੀ ਜਮਾਲ, ਜਥੇਦਾਰ ਪ੍ਰਗਟ ਸਿੰਘ, ਰਣਜੀਤ ਮਿੱਠੂ ਖ਼ਾਲਸਾ, ਗਗਨ ਅਰੋੜਾ, ਸਤਪਾਲ ਸਿੰਘ ਵਿਰਕ, ਹਰਜੀਤ ਸਿੰਘ ਛਾਬੜਾ, ਸੁਖਜਿੰਦਰ ਸਿੰਘ ਬਹਿਰਾਮ ਕੇ ਜ਼ਿਲ੍ਹਾ ਪ੍ਰਧਾਨ ਬੀਕੇਯੂ, ਗੁਰਪ੍ਰੀਤ ਸਿੰਘ ਬਹਿਰਾਮ ਕੇ, ਬਾਬਾ ਸੁਖਦੇਵ ਸੰਧੂ, ਜਰਨੈਲ ਸਿੰਘ ਬਹਿਰਾਮਕੇ, ਜਸਵਿੰਦਰ ਸਿੰਘ ਨਿਹਾਲਗੜ੍ਹ ਸਾਬਕਾ ਥਾਣੇਦਾਰ, ਸਵਰਨ ਸਿੰਘ ਸਾਬਕਾ ਸਰਪੰਚ ਨਿਹਾਲਗੜ੍ਹ, ਮਾਸਟਰ ਰਜਿੰਦਰ ਸਿੰਘ ਕਾਹਲੋਂ, ਮਾਸਟਰ ਪਰਮਿੰਦਰ ਸਿੰਘ ਗਿੱਲ, ਨਰਿੰਦਰਪਾਲ ਛਾਬੜਾ, ਜਸਬੀਰ ਸਿੰਘ ਕੋਟੀਆ, ਬੰਟੀ ਸਮਰਾ ਧਰਮਕੋਟ, ਲਖਪਤ ਰਾਏ ਮਲਹੋਤਰਾ, ਜਸਵਿੰਦਰ ਸਿੰਘ ਭੁੱਲਰ, ਹਰੀਸ਼ ਗੁਲਾਟੀ, ਦਲੇਰ ਸਿੰਘ, ਸੰਧੂ ਫੋਟੋਗ੍ਰਾਫਰ, ਮੇਜਰ ਸਿੰਘ ਘਲੋਟੀ, ਨਿਰਮਲ ਸਿੰਘ ਘਲੋਟੀ ਆਦਿ ਆਗੂਆਂ ਤੋਂ ਇਲਾਵਾ ਇਲਾਕਾ ਨਿਵਾਸੀ ਸੰਗਤਾਂ ਹਾਜ਼ਰ ਸਨ |