ਕੋਟ ਈਸੇ ਖਾਂ, 25 ਅਪ੍ਰੈਲ (ਗੁਰਮੀਤ ਸਿੰਘ ਖਾਲਸਾ)-ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਪਿੰਡ ਖੋਸਾ ਰਣਧੀਰ ਵਿਖੇ ਪੁੱਜ ਕੇ ਵੱਖ-ਵੱਖ ਵਿਕਾਸ ਕਾਰਜਾਂ ਦੇ ਪੂਰੇ ਹੋਏ ਅਤੇ ਨਵੇਂ ਸ਼ੁਰੂ ਹੋਣ ਵਾਲੇ ਕੰਮਾਂ ਸਬੰਧੀ ਉਦਘਾਟਨ ਕੀਤੇ ਗਏ¢ ਇਸ ਸਬੰਧੀ ਪਿੰਡ ਖੋਸਾ ਰਣਧੀਰ ਦੇ ਸਰਪੰਚ ਰਮਨਦੀਪ ਸਿੰਘ ਰਿੰਪੀ ਖੋਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਇਕ ਲਾਡੀ ਢੋਸ ਦੀ ਅਗਵਾਈ 'ਚ ਹਲਕਾ ਧਰਮਕੋਟ ਅੰਦਰ ਵਿਕਾਸ ਕਾਰਜਾਂ ਦੀ ਗੱਡੀ ਪੂਰੀ ਰਫਤਾਰ ਨਾਲ ਦੌੜ ਰਹੀ ਹੈ¢ ਪਿੰਡ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 735963 ਰੁਪਏ ਦੀ ਲਾਗਤ ਨਾਲ ਖੇਡ ਗਰਾਊਾਡ, 40 ਲੱਖ ਦੀ ਗਰਾਂਟ ਨਾਲ ਥਾਪਰ ਮਾਡਲ ਛੱਪੜ ਤੋਂ ਇਲਾਵਾ ਪਿੰਡ ਕੜਿਆਲ, ਚੀਮਾ ਤੋਂ ਖੋਸਾ ਰਣਧੀਰ, ਖੋਸਾ ਜਲਾਲ ਅਤੇ ਖੋਸਾ ਕੋਟਲਾ ਆਦਿ ਪਿੰਡਾਂ ਨੂੰ ਜਾਣ ਵਾਲੀ ਲਿੰਕ ਸੜਕ ਦੇ ਨਵੀਨੀਕਰਨ ਲਈ ਉਦਘਾਟਨ ਕੀਤੇ ਗਏ ਹਨ ਅਤੇ ਇਨ੍ਹਾਂ ਕੰਮਾਂ ਲਈ ਪਿੰਡ ਵਾਸੀਆਂ ਵਿਚ ਵੀ ਖੁਸ਼ੀ ਪਾਈ ਜਾ ਰਹੀ ਹੈ, ਜਿਸ ਲਈ ਉਹ ਗਰਾਮ ਪੰਚਾਇਤ ਖੋਸਾ ਰਣਧੀਰ ਵਲੋਂ ਵੀ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਤਹਿ ਦਿਲੋਂ ਧੰਨਵਾਦੀ ਹਨ¢ ਉਨ੍ਹਾਂ ਦੱਸਿਆ ਕਿ ਇਹਨਾਂ ਉਦਘਾਟਨਾਂ ਸਮੇਂ ਪਿੰਡ ਅਤੇ ਨੇੜਲੇ ਪਿੰਡਾਂ ਦੀਆਂ ਗਰਾਮ ਪੰਚਾਇਤਾਂ ਦੇ ਨੁਮਾਇੰਦੇ, ਪੰਚ ਸਰਪੰਚ, ਸਰਕਾਰੀ ਅਧਿਕਾਰੀ ਤੇ ਹੋਰ ਮੁਹਤਬਰ ਪਤਵੰਤੇ ਸ਼ਾਮਲ ਰਹੇ¢