05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੋਗਾ ਸ਼ਹਿਰ ਵਿਚ ਕਰਵਾਈ ਮੌਕ ਡਰਿੱਲ ਸਫ਼ਲਤਾ ਪੂਰਵਕ ਸਮਾਪਤ

Ad Position 21
No active advertisement
ਮੌਕ ਡਰਿੱਲ ਵਿਚ ਹਿੱਸਾ ਲੈਂਦਾ ਹੋਇਆ ਪੁਲਿਸ ਪ੍ਰਸ਼ਾਸਨ | ਤਸਵੀਰ: ਜਸਪਾਲ ਸਿੰਘ ਬੱਬੀ <br/> 26-04-2026
ਮੋਗਾ, 25 ਅਪ੍ਰੈਲ (ਸੁਰਿੰਦਰਪਾਲ ਸਿੰਘ)-ਭਾਰਤੀ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਡਿਫੈਂਸ ਦੀ ਤਿਆਰੀ ਲਈ ਮੋਗਾ ਸ਼ਹਿਰ ਦੇ ਵਿਸ਼ਾਲ ਮੈਗਾ ਮਾਰਟ (ਨੇੜੇ ਨਗਰ ਨਿਗਮ ਦਫ਼ਤਰ ਮੋਗਾ) ਵਿਖੇ ਰਾਤ 8 ਵਜੇ ਮੌਕ ਡਰਿੱਲ ਕਰਵਾਈ ਗਈ | ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਇਸ ਮੌਕ ਡਰਿੱਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਲ ਡਿਫੈਂਸ, ਹੋਮ ਗਾਰਡ ਦੇ ਅਧਿਕਾਰੀਆਂ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਦਦ ਨਾਲ ਮੌਕ ਡਰਿੱਲ ਨੂੰ ਸਫਲਤਾ ਪੂਰਵਕ ਸਮਾਪਤ ਕਰਵਾਇਆ | ਉਨ੍ਹਾਂ ਕਿਹਾ ਕਿ ਇਹ ਕੇਵਲ ਸਿਵਲ ਡਿਫੈਂਸ ਦੀ ਤਿਆਰੀ ਲਈ ਰੁਟੀਨ ਡਰਿੱਲ ਸੀ ਤੇ ਲੋਕਾਂ ਨੂੰ ਇਸ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ | ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਸੂਰਜ, ਜ਼ਿਲ੍ਹਾ ਆਪਦਾ ਪ੍ਰਬੰਧਨ ਅਧਿਕਾਰੀ ਰਾਮ ਚੰਦਰ ਵੀ ਹਾਜ਼ਰ ਸਨ | ਸੇਤੀਆ ਨੇ ਦੱਸਿਆ ਕਿ ਵਿਸ਼ਾਲ ਮੈਗਾ ਮਾਰਟ ਦੇ ਸਟਾਫ਼ ਵਲੋਂ ਰਾਤ 8 ਵਜੇ ਹਵਾਈ ਹਮਲੇ ਸਬੰਧੀ ਇਕ ਅਭਿਆਸੀ (ਨਕਲੀ) ਕਾਲ ਕੀਤੀ ਗਈ | ਇਸ ਉਪਰੰਤ ਸਟਾਫ਼ ਵਲੋਂ ਐਮਰਜੈਂਸੀ ਸਾਇਰਨ ਵਜਾਏ ਗਏ ਅਤੇ ਇਹ ਘੋਸ਼ਣਾ ਕੀਤੀ ਕਿ ਸਾਰੇ ਵਿਅਕਤੀ ਸੁਰੱਖਿਅਤ ਸਥਾਨਾਂ 'ਤੇ ਚਲੇ ਜਾਣ | ਨਗਰ ਨਿਗਮ ਮੋਗਾ ਨੇ ਪੁਲਿਸ ਤੇ ਸਿਵਲ ਡਿਫੈਂਸ ਦੀ ਮਦਦ ਨਾਲ 20 ਮਿੰਟ ਲਈ ਬਲੈਕ-ਆਊਟ ਕਰ ਦਿੱਤਾ ਗਿਆ | ਵਾਰਡ ਨੰਬਰ 11 ਅਤੇ 46 ਦੇ ਤਿੰਨ ਵਿਅਕਤੀ ਨਕਲੀ ਤੌਰ 'ਤੇ ਜ਼ਖ਼ਮੀ ਹੋ ਗਏ | ਸੁਰੱਖਿਆ ਟੀਮ ਦਾ ਰੈਸੀਕਿਊ ਆਪ੍ਰੇਸ਼ਨ ਸ਼ੁਰੂ ਹੋਇਆ | ਸਟਾਫ਼ ਨੇ ਮਦਦ ਲਈ 100, 112, 101 ਤੇ 108 ਐਮਰਜੈਂਸੀ ਨੰਬਰਾਂ 'ਤੇ ਵੀ ਫ਼ੋਨ ਲਗਾਏ | ਬਲੈਕ-ਆਊਟ ਦੌਰਾਨ ਨਿਰਧਾਰਿਤ ਇਲਾਕਿਆਂ ਵਿਚ ਆਮ ਲੋਕਾਂ ਵਲੋਂ ਸਾਰੀ ਗ਼ੈਰ-ਜ਼ਰੂਰੀ ਬਿਜਲੀ ਬੰਦ ਕੀਤੀ ਗਈ | ਲੋਕਾਂ ਵਲੋਂ ਆਪਣੇ ਸੀ.ਸੀ.ਟੀ.ਵੀ. ਕੈਮਰਿਆਂ ਦੀਆਂ ਲਾਈਟਾਂ, ਬਿਜਲਈ ਸਾਇਨ ਬੋਰਡ ਆਦਿ ਵੀ ਬੰਦ ਕਰਵਾਏ | ਉਨ੍ਹਾਂ ਕਿਹਾ ਕਿ ਪਰੰਤੂ ਜ਼ਰੂਰੀ ਸੇਵਾਵਾਂ ਜਿਵੇਂ ਕਿ ਹਸਪਤਾਲ ਸੇਵਾਵਾਂ ਨੂੰ ਇਸ ਬਲੈਕ-ਆਊਟ ਦੌਰਾਨ ਵੀ ਜਾਰੀ ਰੱਖਿਆ ਗਿਆ | ਇਸ ਮੌਕੇ ਮੌਜੂਦ ਐਸ.ਡੀ.ਐਮ. ਸੂਰਜ ਨੇ ਕਿਹਾ ਕਿ ਮੌਕ ਡਰਿੱਲ ਦੌਰਾਨ ਅੱਗ ਬੁਝਾਊ ਕਾਰਵਾਈ, ਖੋਜ ਅਤੇ ਬਚਾਅ ਕਾਰਵਾਈ, ਫ਼ਸਟ-ਏਡ ਅਤੇ ਮੈਡੀਕਲ ਸਹਾਇਤਾ, ਜ਼ਖ਼ਮੀਆਂ ਦੀ ਇਵੈਕੂਏਸ਼ਨ, ਟਰੈਫ਼ਿਕ ਅਤੇ ਭੀੜ ਕੰਟਰੋਲ ਵਰਗੀਆਂ ਕਾਰਵਾਈਆਂ ਕੀਤੀਆਂ ਗਈਆਂ | ਜਦੋਂ ਮੌਕ ਐਕਸਰਸਾਈਜ਼ ਸਮਾਪਤ ਹੋ ਜਾਵੇਗੀ, ਤਦ “ਆਲ ਕਲੀਅਰ”ਸਿਗਨਲ ਦਿੱਤਾ ਗਿਆ (ਲਗਾਤਾਰ ਉੱਚੀ ਆਵਾਜ਼ ਵਾਲਾ ਸਾਇਰਨ 2 ਮਿੰਟ ਲਈ), ਜਿਸ ਨਾਲ ਇਹ ਮੌਕ ਐਕਸਰਸਾਈਜ਼ ਖ਼ਤਮ ਹੋਈ | ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਇਹ ਸਿਰਫ਼ ਸਿਵਲ ਡਿਫੈਂਸ ਦੀ ਤਿਆਰੀ ਲਈ ਇਕ ਰੁਟੀਨ ਡਰਿੱਲ ਸੀ |
Ad Position 22
No active advertisement
ਪਿਛਲੀ ਖ਼ਬਰ ਬਲੌਸਮ ਕਾਨਵੈਂਟ ਸਕੂਲ ਵਿਖੇ 'ਬੈਗ ਲੈੱਸ ਡੇਅ' ਸੰਬੰਧੀ ਗਤੀਵਿਧੀਆਂ ਕਰਵਾਈਆਂ <br/> ਅਗਲੀ ਖ਼ਬਰ ਮੈਕਰੋ ਗਲੋਬਲ ਆਈਲਟਸ ਦੇ ਨਾਲ-ਨਾਲ ਸਟੱਡੀ ਵੀਜ਼ਾ ਵਿਚ ਵੀ ਬਣਿਆ ਮੋਹਰੀ-ਗੁਰਮਿਲਾਪ ਸਿੰਘ ਡੱਲਾ <br/>
Ad Position 24
No active advertisement