05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਅਜੀਤਵਾਲ ਕਾਲਜ ਵਿਚ ਬਿਜਲੀ ਵਾਹਨਾਂ ਸੰਬੰਧੀ ਵਿਚਾਰ ਹੋਈ ਚਰਚਾ <br/>

Ad Position 21
No active advertisement
ਅਜੀਤ ਡੈਸਕ 26-04-2026
ਅਜੀਤਵਾਲ, 25 ਅਪ੍ਰੈਲ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ ਕਾਲਜ ਅਜੀਤਵਾਲ ਵਿਖੇ ਬਿਜਲੀ ਵਾਹਨਾਂ ਦੇ ਵੱਖ-ਵੱਖ ਪਹਿਲੂਆਂ ਸਬੰਧੀ ਵਿਚਾਰ ਚਰਚਾ ਦੌਰਾਨ ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਕਿਹਾ ਕਿ ਬਿਜਲੀ ਵਾਹਨਾਂ ਦੀ ਵਰਤੋਂ ਨਾਲ ਸ਼ੋਰ, ਹਵਾ-ਪ੍ਰਦੂਸ਼ਣ ਅਤੇ ਬੇਰੁਜ਼ਗਾਰੀ ਘਟੇਗੀ, ਲੋੜਵੰਦਾਂ ਲਈ ਰੁਜ਼ਗਾਰ ਦੇ ਮੌਕੇ ਵੀ ਵਧਣਗੇ | ਇਸ ਦੇ ਨਾਲ ਸਰਕਾਰੀ, ਪ੍ਰਾਈਵੇਟ ਨੌਕਰੀਆਂ ਦੇ ਨਾਲ ਆਪਣੇ ਕਾਰੋਬਾਰ ਚਲਾਉਣ ਦੇ ਮੌਕੇ ਵੀ ਮਿਲਣਗੇ, ਜਿਵੇਂ ਖੁਦ ਏਜੰਸੀਆਂ ਲੈ ਕੇ, ਵਰਕਸ਼ਾਪ ਖੋਲ੍ਹ ਕੇ, ਬੈਟਰੀਆਂ ਚਾਰਜ ਕਰਨ ਦੇ ਕੇਂਦਰ ਆਦਿ ਨਾਲ ਰੁਜ਼ਗਾਰ ਵਾਲੇ ਬਣਨਗੇ¢ ਵਿਸ਼ੇ ਦੇ ਮਾਹਿਰ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਇਕ ਗਲੋਬਲ ਕ੍ਰਾਂਤੀ ਹੈ | ਦੁਨੀਆ ਦੀਆਂ ਵੱਡੀਆਂ ਕੰਪਨੀਆਂ ਹੁਣ ਤੇਜ਼ੀ ਨਾਲ ਇਲੈਕਟਿ੍ਕ ਵਹੀਕਲ ਸੈਕਟਰ ਵੱਲ ਕਦਮ ਵਧਾ ਰਹੀਆਂ ਹਨ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਇਸ ਖੇਤਰ ਵਿਚ ਮਾਹਿਰਾਂ ਦੀ ਬਹੁਤ ਵੱਡੀ ਮੰਗ ਹੋਣ ਵਾਲੀ ਹੈ | ਜਿਵੇਂ ਬੈਟਰੀ ਮੈਨੇਜਮੈਂਟ, ਇਲੈਕਟਿ੍ਕ ਮੋਟਰਾਂ, ਸਮਾਰਟ ਵਹੀਕਲ ਕੰਟਰੋਲ ਸਿਸਟਮ ਆਦਿ¢ ਪ੍ਰੋਜੈਕਟ ਇੰਚਾਰਜ ਜਗਦੀਪ ਸਿੰਘ ਨੇ ਦੱਸਿਆ ਕਿ ਇਸ ਦੇ ਗਿਆਨ ਉਪਰੰਤ ਇਹ ਤੁਹਾਨੂੰ ਸਿਰਫ ਸਿੱਖਿਆ ਹੀ ਨਹੀਂ ਦੇਵੇਗਾ ਬਲਕਿ ਇਹ ਉੱਚ ਮੰਗ ਵਾਲੀਆਂ ਨੌਕਰੀਆਂ, ਵਿਸ਼ਵ ਪੱਧਰ 'ਤੇ ਕਰੀਅਰ ਦੇ ਮੌਕੇ ਅਤੇ ਇਸ ਨਾਲ ਲੰਬੇ ਸਮੇਂ ਦੀ ਆਰਥਿਕ ਸਥਿਰਤਾ ਵੀ ਉਪਲਬਧ ਹੋਵੇਗੀ¢ ਮੈਡਮ ਮਨਵੀਨ ਕੌਰ ਨੇ ਕਿਹਾ ਬੈਟਰੀ ਵਾਲੇ ਵਾਹਨਾਂ ਨਾਲ ਪੈਟਰੋਲ ਅਤੇ ਡੀਜ਼ਲ ਦਾ ਘਟ ਰਿਹਾ ਉਤਪਾਦਨ, ਵੱਧ ਰਹੀਆਂ ਕੀਮਤਾਂ ਅਤੇ ਉਨ੍ਹਾਂ ਨਾਲ ਵਧ ਰਹੇ ਪ੍ਰਦੂਸ਼ਣ ਨੂੰ ਠੱਲ੍ਹ ਪਾਏਗੀ¢ ਬੈਟਰੀ ਵਾਹਨਾਂ ਦੀ ਵਰਤੋਂ ਨਾਲ ਹਵਾ ਪ੍ਰਦੂਸ਼ਿਤ ਅਤੇ ਆਵਾਜ਼ ਪ੍ਰਦੂਸ਼ਣ 'ਚ ਵੀ ਸੁਧਾਰ ਆਵੇਗਾ | ਜਿਸ ਨਾਲ ਵਾਤਾਵਰਨ ਪ੍ਰਦੂਸ਼ਣ ਅਤੇ ਧਰਤੀ ਹੇਠਲੇ ਖਣਿਜਾਂ ਨੂੰ ਵੀ ਖਤਮ ਹੋਣ ਤੋਂ ਰੋਕਣ ਦੇ ਸਾਰਥਿਕ ਪ੍ਰਭਾਵ ਮਿਲਣਗੇ¢ ਇਸ ਦੌਰਾਨ ਸਟਾਫ ਅਤੇ ਵਿਦਿਆਰਥੀ ਵੀ ਮੌਜੂਦ ਰਹੇ¢

Ad Position 22
No active advertisement
ਪਿਛਲੀ ਖ਼ਬਰ ਬੈਡਮਿੰਟਨ ਸਪੋਰਟਸ ਕਲੱਬ ਵਲੋਂ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਦਾ ਵਿਸ਼ੇਸ਼ ਸਨਮਾਨ <br/> ਅਗਲੀ ਖ਼ਬਰ ਗੋਲਡਨ ਐਜੂਕੇਸ਼ਨਸ ਸੰਸਥਾ ਲਗਾਤਾਰ ਲਗਵਾ ਰਹੀ ਹੈ ਸਟੂਡੈਂਟ ਵੀਜ਼ੇ <br/>
Ad Position 24
No active advertisement